ਪਾਕਿਸਤਾਨ 'ਚ 1,150 ਅਰਬ ਰੁਪਏ ਦਾ ਰੱਖਿਆ ਬਜਟ ਪਾਸ

ਇਸਲਾਮਾਬਾਦ 28 ਜੂਨ (ਏਜੰਸੀਆਂ): ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਆਪਣੇ ਦੇਸ਼ ਦੀ ਫੌਜ ਲਈ 1,152 ਬਿਲਿਅਨ ਦਾ ਰੱਖਿਆ ਬਜਟ ਪਾਸ ਕੀਤਾ ਹੈ। ਪਾਕਿਸਤਾਨ ਦੀ ਸੰਸਦ 'ਚ ਵੀਰਵਾਰ ਨੂੰ ਮੌਜੂਦਾ ਵਿੱਤੀ ਸਾਲ 2019-20 ਲਈ 1,152 ਅਰਬ ਰੁਪਏ ਦਾ ਰੱਖਿਆ ਬਜਟ ਪਾਸ ਕੀਤਾ ਗਿਆ ਹੈ। ਇਸ ਬਾਰੇ ਸੰਘੀ ਮਾਲੀਆ ਮੰਤਰੀ ਹਮਮਾਦ ਅਜ਼ਹਰ ਨੇ ਐਲਾਨ ਕੀਤਾ ਸੀ ਕਿ ਰੱਖਿਆ ਖੇਤਰ ਲਈ ਬਜਟ ਵੰਡ ਪਿਛਲੇ ਸਾਲ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। 11 ਜੂਨ ਨੂੰ ਅਜ਼ਹਰ ਨੇ ਬਜਟ ਪੇਸ਼ ਕੀਤਾ ਸੀ। ਬਜਟ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਅਜ਼ਹਰ ਦਾ ਦਾਅਵਿਆਂ ਤੋਂ ਉਲਟ ਸਰਕਾਰ ਨੇ ਬਜਟ 'ਚ 4.5 ਫੀਸਦੀ ਦਾ ਵਾਧਾ ਕੀਤਾ ਹੈ।

ਦਸਤਾਵੇਜ਼ਾਂ ਮੁਤਾਬਕ ਸਾਲ 2018-19 ਲਈ ਇਹ ਰਾਸ਼ੀ 1,100 ਅਰਬ ਰੁਪਏ ਸੀ। ਹਾਲਾਂਕਿ ਸਾਲ ਦੇ ਅੰਤ ਤੱਕ ਇਸ ਵਿਚ ਸੋਧ ਤੋਂ ਬਾਅਦ 3.4 ਫੀਸਦੀ ਦਾ ਵਾਧਾ ਕੀਤਾ ਗਿਆ ਅਤੇ ਸਾਲ ਦਾ ਆਖਰੀ ਬਜਟ 1,137 ਅਰਬ ਰੁਪਏ ਰਿਹਾ। ਸਾਲ 2019-20 ਲਈ ਪਿਛਲੀ ਵਾਰ ਤੋਂ 52,201 ਮਿਲੀਅਨ ਜਾਂ 4.5 ਫੀਸਦੀ ਦਾ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਪਾਕਿਸਤਾਨੀ ਫੌਜ ਨੇ ਖੁਦ ਹੀ ਰੱਖਿਆ ਬਜਟ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਘੱਟ ਬਜਟ ਦੇ ਬਾਵਜੂਦ ਲੋਕਾਂ ਦੀ ਸੁਰੱਖਿਆ 'ਚ ਕੋਈ ਕਮੀ ਨਹੀਂ ਆਵੇਗੀ।

Unusual
pakistan
Defence Minister
Army

International