ਸੀ.ਬੀ.ਐਸ.ਸੀ ਨੇ 12ਵੀਂ ਦਾ ਨਤੀਜਾ ਐਲਾਨਿਆ

ਨਵੀਂ ਦਿੱਲੀ 28 ਮਈ (ਏਜੰਸੀਆਂ) ਸੀ.ਬੀ.ਐਸ.ਸੀ ਦਾ ਨਤੀਜਾ ਐਲਾਨ ਹੋ ਗਿਆ ਹੈ ਅਤੇ ਦੇਸ਼ ਦੇ ਇੰਨਾ ਬੱਚਿਆਂ ਨੇ ਮਿਹਨਤ ਨਾਲ ਕੀਤਾ ਹੈ ਆਪਣੇ ਸਕੂਲ ਅਤੇ ਮਾਂ ਬਾਪ ਦਾ ਨਾਂ ਰੌਸ਼ਣ।  ਰਕਸ਼ਾ ਗੋਇਲ ਨੇ 99.6 ਫੀਸਦੀ ਅੰਕਾਂ ਨਾਲ ਟੌਪ ਕੀਤਾ ਹੈ। ਰਕਸ਼ਾ ਏਮਿਟੀ ਇੰਟਰਨੈਸ਼ਨਲ ਨੋਇਡਾ ਦੀ ਵਿਦਿਆਰਥਣ ਹੈ।  ਦੂਸਰੇ ਸਥਾਨ ‘ਤੇ ਡੀ.ਏ.ਬੀ. ਸੈਕਟਰ-8 ਚੰਡੀਗੜ ਦੀ ਭੂਮੀ ਸਾਵੰਤ ਰਹੀ। ਉਸਨੇ 99.4 ਫੀਸਦੀ ਅੰਕ ਹਾਸਲ ਕੀਤੇ ਹਨ। ਤੀਸਰੇ ਸਥਾਨ ‘ਤੇ ਚੰਡੀਗੜ ਦੀ ਅਦਿੱਤਯ ਜੈਨ ਅਤੇ ਮੰਨਤ ਲੂਥਰਾ ਰਹੇ। ਦੋਵਾਂ ਨੇ 99.2 ਫੀਸਦੀ ਅੰਕ ਹਾਸਲ ਕੀਤੇ ਹਨ। ਅਦਿੱਤਯ ਜੈਨ ਅਤੇ ਮੰਨਤ ਲੂਥਰਾ ਇਕ ਹੀ ਸਕੂਲ ਭਵਨ ਵਿੱਦਿਆ ਮੰਦਰ ਤੋਂ ਹਨ।ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਵੈੱਬਸਾਈਟ cbseresults.nic.in ਤੇ ਦੇਖ ਸਕਦੇ ਹਨ।

ਬੋਰਡ ਦੀ ਸਾਈਟ ਤੋਂ ਇਲਾਵਾ cbse.nic.in ਜਾਂ results.nic.in ਤੇ ਵੀ ਨਤੀਜੇ ਦੇਖੇ ਜਾ ਸਕਦੇ ਹਨ। ਆਈਸੀਐਸਈ ਦੇ 10ਵੀਂ ਅਤੇ ਆਈਐਸਸੀ ਦੇ 12ਵੀਂ ਜਮਾਤ ਦੇ ਨਤੀਜੇ 29 ਮਈ ਨੂੰ ਆਉਣਗੇ। ਐਸਐਮਐਸ ਰਾਹੀਂ ਨਤੀਜੇ ਹਾਸਲ ਕਰਨ ਲਈ ਵਿਦਿਆਰਥੀ ਨੂੰ ਆਈਸੀਐਸਈ ਜਾਂ ਆਈਐਸਈ ਅਤੇ ਅਪਣੇ ਸੱਤ ਅੰਕ ਦਾ ਆਈਡੀ ਕੋਡ ਲਿਖ ਕੇ 09248082883 ‘ਤੇ ਐਸਐਮਐਸ ਕਰਨਾ ਪਵੇਗਾ।

undefined

International