ਲੋਕ ਸਭਾ ਚੋਣਾਂ ਲਈ ਪ੍ਰਚਾਰ ਬੰਦ, ਵੋਟਾਂ 19 ਮਈ ਨੂੰ

ਚੋਣ ਜ਼ਾਬਤੇ ਪਿੱਛੋਂ 283 ਕਰੋੜ ਦਾ ਗੈਰ ਕਨੂੰਨੀ ਮਾਲ

ਚੰਡੀਗੜ੍ਹ 17 ਮਈ (ਕਮਲਜੀਤ ਸਿੰਘ ਬਨਵੈਤ) ਪੰਜਾਬ ਦੇ ਤੇਰਾਂ ਲੋਕ ਸਭਾ ਹਲਕਿਆਂ ਲਈ ਵੋਟਾਂ ਪੈਣ ਤੋਂ  48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਮੁੱਖ ਚੋਣ ਅਫਸਰ ਵੱਲੋਂ ਸਬੰਧਤ ਹਲਕੇ ਤੋਂ ਬਾਹਰਲੇ ਲੋਕਾਂ ਨੂੰ ਤੁਰੰਤ ਚਲੇ ਜਾਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਅਤੇ ਹੁਣ ਤੋਂ ਹਲਕੇ ਵਿੱਚ ਕੇਵਲ ਰਜਿਸਟਰਡ ਵੋਟਰਾਂ ਨੂੰ ਰਹਿਣ ਦਾ ਹੱਕ ਹੈ। ਇੱਥੋਂ ਤੱਕ ਕਿ ਹਲਕੇ ਤੋਂ ਬਾਹਰਲੇ ਮੈਂਬਰ ਪਾਰਲੀਮੈਂਟ ਜਾਂ ਵਿਧਾਇਕਾਂ  ਨੂੰ ਵੀ ਹਲਕਾ ਛੱਡਣ ਲਈ ਕਹਿ ਦਿੱਤਾ ਗਿਆ ਹੈ। ਚੋਣ ਪ੍ਰਚਾਰ ਬੰਦ ਹੋਣ ਦੇ ਨਾਲ ਹੀ ਚਾਰ ਜਾਂ ਇਸ ਤੋਂ ਵੱਧ ਬੰਦਿਆਂ ਨੂੰ ਸੰਬੋਧਨ ਕਰਨ ਅਤੇ  ਵਟਸਐਪ ਸੁਨੇਹੇ ਭੇਜਣ ਤੇ ਰੋਕ ਲਾ ਦਿੱਤੀ ਗਈ ਹੈ। ਪਰ ਵੋਟਰਾਂ ਨਾਲ ਨਿੱਜੀ ਸੰਪਰਕ ਕਰਨ ਦੀ ਖੁੱਲ੍ਹ ਰਹੇਗੀ। ਰੇਡੀਓ ਅਤੇ ਟੈਲੀਵਿਜ਼ਨ ਸਮੇਤ ਸਿਨੇਮਾ ਘਰਾਂ ਵਿੱਚ ਵੀ ਪ੍ਰਚਾਰ ਸਾਧਨ ਤੇ ਰੋਕ ਸਮਝੀ ਜਾਵੇ। ਮੁੱਖ ਚੋਣ ਅਫ਼ਸਰ ਨੇ ਅਗਲੇ ਦੋ ਦਿਨਾਂ ਦੌਰਾਨ ਅਖ਼ਬਾਰਾਂ ਵਿੱਚ ਛਪਣ ਵਾਲੇ ਇਸ਼ਤਿਹਾਰਾਂ ਵਿਚਲਾ ਮਸਾਲਾ ਪੰਜਾਬ ਦੇ ਮੁੱਖ ਚੋਣ ਦਫ਼ਤਰ  ਤੋਂ ਪਾਸ ਚੋਣਾਂ ਲਾਜ਼ਮੀ ਹੋਵੇਗਾ।

ਵੋਟਾਂ 19 ਮੈਨੂੰ ਸਵੇਰੇ ਸੱਤ ਤੋਂ ਸ਼ਾਮ ਛੇ ਵਜੇ ਤੱਕ ਪੈਣਗੀਆਂ ਅਤੇ ਨਤੀਜੇ ਦਾ ਐਲਾਨ ਤੇ 23 ਮਈ ਨੂੰ ਹੋਵੇਗਾ। ਵੋਟਾਂ ਦੇ ਦਿਨ ਦੋ ਕਰੋੜ ਸੱਤ ਲੱਖ ਤੋਂ ਵੱਧ  ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚੋਂ ਪੁਰਸ਼ ਵੋਟਰਾਂ ਦੀ 10950735 ਹੈ ਕਿੰਨਰ ਵੋਟਰਾਂ ਦੀ ਗਿਣਤੀ 560 ਦੱਸੀ ਗਈ ਹੈ ਇਸ ਤੋਂ ਇਲਾਵਾ 1159 ਐਨ ਆਰ ਆਈ ਵੋਟਰ ਹਨ। ਵੋਟਾਂ ਦਾ ਕੰਮ ਨਿਰਵਿਘਨ ਸਿਰੇ ਚੜ੍ਹਾਉਣ ਲਈ ਕੁੱਲ 23213ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਪੇਂਡੂ ਖੇਤਰ ਦੇ ਪੋਲਿੰਗ 16394 ਸਟੇਸ਼ਨ ਹਨ । ਚੇਤੇ ਕਰਾਇਆ ਜਾਂਦਾ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ 78.79 ਪ੍ਰਤੀਸ਼ਤ ਪੋਲਿੰਗ ਹੋਈ ਸੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ 70.89 ਫ਼ੀਸਦ ਵੋਟਾਂ ਪਈਆਂ ਸਨ ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੋਲਿੰਗ 77.41 ਪ੍ਰੀਸ਼ਤ ਹੋਈ ਸੀ। ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਦਸ ਅਪਰੈਲ ਨੂੰ ਕੀਤਾ ਗਿਆ ਸੀ।

ਸੱਤਵੇਂ ਗੇੜ ਦੀਆਂ ਵੋਟਾਂ ਹਾਲੇ ਪੈਣੀਆਂ ਹਨ ਇਸ ਤੋਂ ਪਹਿਲਾਂ ਛੇ ਗੇੜ ਵਿੱਚ ਵੋਟਾਂ ਪੈ ਚੁੱਕੀਆਂ ਹਨ ਆਖਰੀ ਅਤੇ ਸੱਤਵੇਂ ਗੇੜ ਦੀਆਂ ਵੋਟਾਂ ਉੱਨੀ ਮਈ ਨੂੰ ਪੈਣਗੀਆਂ ਨਤੀਜੇ ਦਾ ਐਲਾਨ ਦੇਸ਼ ਦੇ ਦੂਜੇ ਹਿੱਸੇ ਨਾਲ ਹੀ 23 ਮਈ ਨੂੰ ਜਾਵੇਗਾ  ਪੰਜਾਬ ਦੇ ਤੇਰਾਂ ਲੋਕ ਸਭਾ ਹਲਕਿਆਂ ਵਿੱਚ ਕੁੱਲ 278 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਮਹਿਲਾਵਾਂ ਦੀ ਗਿਣਤੀ ਸਿਰਫ਼ 36 ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਸ ਵਾਰ ਸਭ ਤੋਂ ਵੱਧ 283 ਕਰੋੜ ਦਾ ਗੈਰ ਕਾਨੂੰਨੀ ਸਾਮਾਨ ਫੜਿਆ ਗਿਆ ਹੈ ਜਿਸ ਵਿੱਚ ਸ਼ਰਾਬ, ਨਸ਼ੇ ਅਤੇ ਨਗਦੀ ਸ਼ਾਮਿਲ ਹੈ ।

Unusual
Election 2019
Punjab Politics
Election Commission

International