ਪਾਕਿਸਤਾਨ ਤੋਂ ਆਉਣ ਵਾਲੇ ਸਮਾਨ ਤੇ ਟੈਕਸ 200ਫ਼ੀਸਦੀ ਕੀਤਾ

ਨਵੀਂ ਦਿੱਲੀ 17 ਫ਼ਰਵਰੀ (ਏਜੰਸੀਆਂ): ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਬਾਅਦ ਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਹੋਰ ਸਖ਼ਤ ਕਦਮ ਚੁੱਕਦਿਆਂ ਪਾਕਿਸਤਾਨ ਤੋਂ ਦਰਾਮਦ ਹੋਣ ਵਾਲੇ ਸਾਰੇ ਸਾਮਾਨ 'ਤੇ ਲੱਗਣ ਵਾਲਾ ਟੈਕਸ ਤਤਕਾਲ ਪ੍ਰਭਾਵ ਨਾਲ ਵਧਾ ਕੇ 200 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਰਕਾਰ ਪਾਕਿਸਤਾਨ ਨੂੰ ਦਿੱਤਾ ਗਿਆ 'ਸਭ ਤੋਂ ਤਰਜੀਹੀ' ਦੇਸ਼ ਦਾ ਦਰਜਾ ਵਾਪਸ ਲੈ ਚੁੱਕੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕਰ ਕੇ ਕਿਹਾ ਕਿ ਪੁਲਵਾਮਾ ਦੀ ਘਟਨਾ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਵਪਾਰ ਦੇ ਹਿਸਾਬ ਨਾਲ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਵਾਪਸ ਲੈ ਲਿਆ ਹੈ। ਇਸ ਦੇ ਬਾਅਦ ਪਾਕਿਸਤਾਨ ਤੋਂ ਭਾਰਤ ਵਿੱਚ ਦਰਾਮਦ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ 'ਤੇ ਤਤਕਾਲ ਪ੍ਰਭਾਵ ਨਾਲ ਸਰਹੱਦ ਟੈਕਸ ਵਧਾ ਕੇ 200 ਫੀਸਦੀ ਕਰ ਦਿੱਤਾ ਗਿਆ ਹੈ। ਭਾਰਤ ਦੇ ਇਸ ਕਦਮ ਨਾਲ ਪਾਕਿਸਤਾਨ 'ਤੇ ਭਾਰਤ ਨੂੰ ਕੀਤਾ ਜਾਣ ਵਾਲੇ ਨਿਰਯਾਤ 'ਤੇ ਕਾਫੀ ਬੁਰਾ ਅਸਰ ਪਏਗਾ। ਸਾਲ 2017-18 ਵਿੱਚ ਪਾਕਿਸਤਾਨ ਤੋਂ ਭਾਰਤ ਨੂੰ 3,482.3 ਕਰੋੜ ਰੁਪਏ ਯਾਨੀ 48.85 ਕਰੋੜ ਡਾਲਰ ਦਾ ਨਿਰਯਾਤ ਕੀਤਾ ਗਿਆ ਸੀ।

Unusual
pakistan
Business
Income Tax

International