ਹਾਕੀ ਏਸ਼ੀਆ ਕੱਪ ’ਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ

ਨਵੀਂ ਦਿੱਲੀ 15 ਅਕਤੂਬਰ (ਏਜੰਸੀਆਂ) ਏਸ਼ੀਆ ਕੱਪ ਹਾਕੀ ਟੂਰਨਾਮੈਂਟ ‘ਚ ਭਾਰਤ ਨੇ ਪਾਕਿਸਤਾਨ ‘ਤੇ ਦਮਦਾਰ ਜਿੱਤ ਦਰਜ਼ ਕਰ ਲਈ ਹੈ। ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾ ਦਿੱਤਾ ਹੈ। ਢਾਕਾ ਦੇ ਮੈਦਾਨ ‘ਤੇ ਰੌਮਾਂਚਕ ਮੁਕਾਬਲੇ ‘ਚ ਪਹਿਲੇ ਚਿੰਗਲੇਨਸਾਨਾ ਸਿੰਘ ਨੇ ਇਕ ਸ਼ਾਨਦਾਰ ਗੋਲ ਕਰ ਟੀਮ ਨੂੰ 1-0 ਦੀ ਬੜਤ ਦਿਵਾਈ। ਰਮਨਦੀਪ ਸਿੰਘ ਨੇ ਟੀਮ ਦੇ ਲਈ ਦੂਜਾ ਗੋਲ ਕੀਤਾ। ਬਹੁਤ ਹੀ ਘੱਟ ਸਮੇਂ ਤੋਂ ਬਾਅਦ ਹੀ ਹਰਮਨਪ੍ਰੀਤ ਨੇ ਤੀਜਾ ਗੋਲ ਵੀ ਕਰ ਦਿੱਤਾ। ਜਦੋਂ ਕਿ ਪਾਕਿਸਤਾਨ ਦੀ ਟੀਮ ਪੂਰੇ ਮੈਚ ‘ਚ ਇਕ ਗੋਲ ਹੀ ਕਰ ਸਕੀ। ਪਾਕਿਸਤਾਨ ਨੂੰ ਪੇਨਲਟੀ ਕਾਰਨਰ ਦੇ ਕਈ ਮੌਕੇ ਮਿਲੇ ਪਰ ਉਹ ਗੋਲ ਨਹੀਂ ਕਰ ਸਕੇ। ਦੋਵੇਂ ਟੀਮਾਂ ਨੇ ਮੈਦਾਨ ‘ਚ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਤੋਂ ਪਹਿਲਾਂ ਇਹ ਭਾਰਤ-ਪਾਕਿਸਤਾਨ, ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਲੰਡਨ ‘ਚ ਆਹਮੋ- ਸਾਹਮਣੇ ਹੋਈ ਸੀ ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਲੰਡਨ ‘ਚ ਜੋਂ ਹੋਇਆ ਉਹ ਸਾਡੇ ਲਈ ਬਹੁਤ ਖਾਸ ਹੈ। ਸਾਡੀ ਟੀਮ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਸ ਤਰਾਂ ਦੇ ਨਤੀਜ਼ੇ ਦੇ ਲਈ ਸਾਨੂੰ ਆਪਣੀ ਖੇਡ ‘ਤੇ ਧਿਆਨ ਦੇਣ ਦੀ ਜਰੂਰਤ ਹੈ। ਭਾਰਤ ਨੇ ਉਸ ਮੈਚ ‘ਚ ਪਾਕਿਸਤਾਨ ਨੂੰ 7-1 ਨਾਲ ਹਰਾਇਆ ਸੀ ਅਤੇ ਉਸ ਤੋਂ ਬਾਅਦ ਉਸ ਟੂਰਨਾਮੈਂਟ ਦੇ ਇਕ ਹੋਰ ਮੁਕਾਬਲੇ ‘ਚ 6-1 ਨਾਲ ਹਰਾਇਆ ਸੀ। ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਜਾਪਾਨ ਨੂੰ 5-1 ਨਾਲ ਹਰਾਇਆ ਸੀ ਜਦੋਂ ਕਿ ਦੂਜੇ ਮੈਚ ‘ਚ ਮੇਜਬਾਨ ਬੰਗਲਾਦੇਸ਼ ਨੂੰ 7-0 ਨਾਲ ਮਾਤ ਦਿੰਦੇ ਹੋਏ ਗਰੁੱਪ-ਏ ‘ਚ ਸਿਖਰ ਸਥਾਨ ‘ਤੇ ਕਬਜ਼ਾ ਕੀਤਾ ਸੀ। ਪਾਕਿਸਤਾਨ ਨੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਮੇਜਬਾਨ ਦੇ ਖਿਲਾਫ 7-0 ਦੀ ਜਿੱਤ ਨਾਲ ਕੀਤੀ ਸੀ, ਪਰ ਦੂਜੇ ਮੈਚ ‘ਚ ਜਾਪਾਨ ਨੇ ਉਸ ਨੂੰ 2-0 ਨਾਲ ਹਰਾ ਦਿੱਤਾ ਸੀ।

Unusual
Hockey
India
pakistan

Click to read E-Paper

Advertisement

International