ਆਸਟਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ

ਰਾਂਚੀ 8 ਮਾਰਚ (ਏਜੰਸੀਆਂ):  ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਰਾਂਚੀ 'ਚ ਆਸਟਰੇਲੀਆਂ ਨੇ 32 ਦੌੜਾਂ ਨਾਲ ਜਿੱਤ ਲਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਉਸਮਾਨ ਖਵਾਜਾ (104 ਦੌੜਾਂ) ਅਤੇ ਆਰੋਨ ਫਿੰਚ (93 ਦੌੜਾਂ) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਨਿਰਧਾਰਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 313 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ ਜਿੱਤ ਲਈ 314 ਦੌੜਾਂ ਦਾ ਟੀਚਾ ਦਿੱਤਾ ਹੈ। ਜਿਸ ਦਾ ਪਿੱਛਾ ਕਰਨ ਉਤਰੀ ਭਾਰਤੀ ਦੀ ਓਪਨਿੰਗ ਜੋੜੀ ਕੁਝ ਖਾਸ ਨਹੀਂ ਕਰ ਸਕੀ, ਸਿਖਰ ਧਵਨ (1) ਅਤੇ ਰੋਹਿਤ ਸ਼ਰਮਾ (14) ਸਸਤੇ 'ਚ ਚੱਲਦੇ ਬਣੇ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੀ ਬੱਸ ਟੀਮ 'ਚ 123 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਪਰ ਇਹ ਸਕੋਰ ਟੀਮ ਨੂੰ ਜਿੱਤ ਨਹੀਂ ਦਿਲਾ ਸਕਿਆ ਅਤੇ ਭਾਰਤੀ ਟੀਮ 281 ਸਕੋਰਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਆਪਣੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ 3 ਵਿਕਟ ਦੇ ਨੁਕਸਾਨ 'ਤੇ 8 ਓਵਰ '29 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਦੇ ਖਿਡਾਰੀ ਸ਼ਿਖਰ ਧਵਨ ਅੱਜ ਵੀ ਆਪਣਾ ਕਮਾਲ ਨਹੀਂ ਵਿਖਾ ਪਾਏ ਤੇ 10 ਗੇਂਦਾਂ 'ਤੇ 1 ਦੌੜ ਬਣਾ ਕੇ ਹੀ ਆਉਟ ਹੋ ਗਏ ਨਾਲ ਹੀ ਰੋਹਿਤ ਸ਼ਰਮਾ 14 ਗੇਂਦਾਂ 'ਤੇ 14 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਮਗਰੋ ਆਏ ਰਾਇਡੂ ਆਪਣਾ ਕਮਾਲ ਨਾ ਵਿੱਖਾ ਸਕੇ ਤੇ 8 ਗੇਂਦਾਂ 'ਤੇ ਸਿਰਫ 2 ਦੌੜਾਂ ਹੀ ਬਣਾ ਸਕਿਆ। 

Cricket
Australia
India

International