ਧਾਰਾ 371 ਨਾਲ ਨਹੀਂ ਕੀਤੀ ਜਾਵੇਗੀ ਛੇੜ-ਛਾੜ : ਅਮਿਤ ਸ਼ਾਹ

ਗੁਵਾਹਟੀ, 8 ਸਤੰਬਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਉੱਤਰ ਪੂਰਬ ਨੂੰ ਵਿਸ਼ੇਸ਼ ਪ੍ਰਬੰਧ ਪ੍ਰਦਾਨ ਕਰਨ ਵਾਲੇ ਧਾਰਾ 371 ਨੂੰ ਨਹੀਂ ਹਟਾਉਣਗੇ। ਸ਼ਾਹ ਨੇ ਇਥੇ ਉੱਤਰ ਪੂਰਬ ਸਭਾ ਦੇ 68ਵੇਂ  ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਧਾਰਾ 370 ਅਸਥਾਈ ਪ੍ਰਬੰਧਾਂ ਦੇ ਹਵਾਲੇ ‘ਚ ਸੀ ਜਦਕਿ ਧਾਰਾ 371 ਵਿਸ਼ੇਸ਼ ਪ੍ਰਬੰਧਾ ਦੇ ਹਵਾਲੇ ‘ਚ ਹੈ, ਦੋਹਾਂ ‘ਚ ਕਾਫੀ ਅੰਤਰ ਹਨ। ਸ਼ਾਹ ਨੇ ਕਿਹਾ, ‘‘ਜੰਮੂ-ਕਸ਼ਮੀਰ ‘ਚ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧ ਨੂੰ ਹਟਾਉਣ ਤੋਂ ਬਾਅਦ ਉੱਤਰ ਪੂਰਬ ਦੇ ਲੋਕਾਂ ਨੂੰ ਗਲਤ ਜਾਣਕਾਰੀ ਦੇਣ ਅਤੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਧਾਰਾ 371 ਨੂੰ ਵੀ ਹਟਾਵੇਗਾ।‘‘

ਉਨਾਂ ਨੇ ਕਿਹਾ ਕਿ ‘‘ਮੈਂ ਸੰਸਦ ‘ਚ ਸਪੱਸ਼ਟ ਕੀਤਾ ਹੈ ਕਿ ਇਸ ਤਰਾਂ ਕੁਝ ਵੀ ਨਹੀਂ ਹੋਣ ਲੱਗਾ ਹੈ ਅਤੇ ਮੈਂ ਅੱਜ ਉੱਤਰ ਪੂਰਬ ਦੇ ਅੱਠ ਮੁੱਖ ਮੰਤਰੀਆਂ ਦੀ ਮੌਜੂਦਗੀ ‘ਚ ਫਿਰ ਇਹੀ ਕਹਿ ਰਿਹਾ ਹਾਂ ਕਿ ਕੇਂਦਰ ਧਾਰਾ 371 ਨੂੰ ਨਹੀਂ ਹਟਾਏਗਾ।‘‘ ਸ਼ਾਹ ਨੇ ਦੋਸ਼ ਲਗਾਇਆ ਕਿ ਜੰਮੂ-ਕਸ਼ਮੀਰ ‘ਚ ਧਾਰਾ 370 ਸਮਾਪਤ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਹ ਅਫਵਾਹ ਚੁੱਕੀ ਹੈ ਕਿ ਧਾਰਾ 371 ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ‘‘ਮੈਂ ਉਸ ਵਕਤ ਵੀ ਐਲਾਨ ਕੀਤਾ ਸੀ ਅਤੇ ਅੱਜ ਫਿਰ ਇਹੀ ਦੋਹਰਾ ਰਿਹਾ ਹਾਂ ਕਿ ਧਾਰਾ 370 ਇਕ ਅਸਥਾਈ ਉਪਾਅ ਸੀ ਅਤੇ ਧਾਰਾ 371 ਵਿਸ਼ੇਸ਼ ਪ੍ਰਬੰਧ ਹੈ, ਇਨਾਂ ‘ਚ ਮੁੱਖ ਅੰਤਰ ਹਨ।‘‘

ਗ੍ਰਹਿ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਧਾਰਾ 371 ਦਾ ਆਦਰ ਕਰਦੀ ਹੈ ਅਤੇ ਧਾਰਾ 371 ਨਾਲ ਕਿਸੇ ਤਰਾਂ ਦੀ ਕੋਈ ਛੇੜ-ਛਾੜ ਨਹੀਂ ਕੀਤੀ ਜਾਵੇਗੀ।

Unusual
Amit Shah
Article 370
home minister

International