52 ਸਾਲਾ ਮਗਰੋਂ ਨਿਊਜ਼ੀਲੈਂਡ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ

ਵੈਲਿੰਗਟਨ 3 ਫ਼ਰਵਰੀ (ਏਜੰਸੀਆਂ) : ਭਾਰਤ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਐਤਵਾਰ ਨੂੰ ਇੱਥੇ ਵੈਸਟਪੈਕ ਸਟੇਡੀਅਮ ਚ ਖੇਡੀ ਗਈ ਲੜੀ ਦੇ 5ਵੇਂ ਅਤੇ ਆਖਰੀ ਵਨਡੇ ਮੈਚ ਵਿਚ ਨਿਊਜ਼ੀਲੈਂਡ ਨੂੰ 35 ਰਨਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 4–1 ਨਾਲ ਵਨਡੇ ਮੈਚ ਦੀ ਲੜੀ ਆਪਣੇ ਨਾਂ ਕਰ ਲਈ। ਇਹ ਚੌਥੀ ਵਾਰ ਹੈ ਜਦੋਂ ਨਿਊਜ਼ੀਲੈਂਡ ਨੂੰ ਆਪਣੇ ਘਰ ਚ ਦੋਪੱਖੀ ਲੜੀ ਤੋਂ ਹੱਥ ਧੋਣੇ ਪਏ। ਭਾਰਤ ਨੇ ਚੌਥੇ ਵਨਡੇ ਦੀ ਸ਼ਰਮਨਾਕ ਹਾਰ ਤੋਂ ਬਾਹਰ ਨਿਕਲਦਿਆਂ ਇੱਥੇ ਸ਼ਾਨਦਾਰ ਵਾਪਸੀ ਕੀਤੀ।

ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.5 ਓਵਰਾਂ ਚ 252 ਰਨ ਦਾ ਅੰਕੜਾ ਬਣਾਇਆ ਤੇ ਫਿਰ ਨਿਊਜ਼ੀਲੈਂਡ ਨੂੰ 44.1 ਓਵਰਾਂ ਚ 217 ਰਨਾਂ ਤੇ ਢੇਰ ਕਰ ਦਿੱਤਾ। ਨਿਊਜ਼ੀਲੈਂਡ ਦੀ ਟੀਮ ਚ ਸਭ ਤੋਂ ਜ਼ਿਆਦਾ 44 ਰਨ ਜੇਮਸ ਨੀਸ਼ਮ ਨੇ ਬਣਾਏ। ਜੇਮਸ ਨੇ 32 ਗੇਂਦਾਂ ਦੀ ਪਾਰੀ ਚ 4 ਚੌਕੇ ਅਤੇ 2 ਛੱਕੇ ਮਾਰੇ। ਇਸ ਤਰ੍ਹਾਂ ਭਾਰਤੀ ਟੀਮ ਨੇ ਇਤਿਹਾਸ ਵਿਚ ਇੱਕ ਹੋਰ ਅਤੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।

Unusual
Cricket
New Zealand
India

International