ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਧਰਮਸ਼ਾਲਾ 16 ਅਕਤੂਬਰ (ਏਜੰਸੀਆਂ) ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਆਪਣੇ ਨਾਂ ਕਰ ਲਈ। ਹਾਰਦਿਕ ਪਾਂਡਿਆ (31 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ ਨੇ ਐਤਵਾਰ ਨੂੰ ਇਥੇ ਪਹਿਲੇ ਵਨਡੇ ਮੈਚ ‘ਚ ਨਿਊਜ਼ੀਲੈਂਡ ਨੂੰ 190 ਦੌੜਾਂ ‘ਤੇ ਸਮੇਟ ਦਿੱਤਾ। ਨਿਊਜ਼ੀਲੈਂਡ ਨੇ ਇਕ ਸਮੇਂ ਆਪਣੀਆਂ ਸੱਤ ਵਿਕਟਾਂ ਸਿਰਫ 65 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਓਪਨਰ ਟੌਮ ਲਾਥਮ ਨੇ ਨਾਟ ਆਊਟ 79 ਦੌੜਾਂ ਤੇ 10ਵੇਂ ਨੰਬਰ ਦੇ ਬੱਲੇਬਾਜ਼ ਟਿਮ ਸਾਊਦੀ ਨੇ 55 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 190 ਦੌੜਾਂ ਦੇ ਸਕੋਰ ਤਕ ਪਹੁੰਚਾਇਆ।

ਹਾਰਦਿਕ ਪਾਂਡਿਆ ਨੇ ਸੱਤ ਓਵਰਾਂ ਦੀ ਬਿਹਤਰੀਨ ਗੇਂਦਬਾਜ਼ੀ ‘ਚ 31 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਮ ਨੂੰ ਆਊਟ ਕੀਤਾ। ਉਮੇਸ਼ ਯਾਦਵ ਨੇ 31 ਦੌੜਾਂ ‘ਤੇ ਦੋ ਵਿਕਟਾਂ ਲਈਆਂ, ਜਦਕਿ ਪਾਰਟ ਟਾਈਮ ਸਪਿਨਰ ਕੇਦਾਰ ਜਾਧਵ ਨੇ 6 ਦੌੜਾਂ ‘ਤੇ ਦੋ ਵਿਕਟਾਂ ਹਾਸਲ ਕੀਤੀਆਂ। ਲੈੱਗ ਸਪਿਨਰ ਅਮਿਤ ਮਿਸ਼ਰਾ ਨੇ 49 ਦੌੜਾਂ ਦੇ ਕੇ ਆਖਰੀ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਮਹਿੰਦਰ ਸਿੰਘ ਧੋਨੀ ਨੇ 900ਵੇਂ ਵਨਡੇ ਮੁਕਾਬਲੇ ‘ਚ ਵਿਸ਼ੇਸ਼ ਰੂਪ ਨਾਲ ਤਿਆਰ ਸੋਨੇ ਦੇ ਸਿੱਕੇ ਨਾਲ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ।

Cricket
Virat Kohli
India
Dharamshala

International