ਮਾਮਲਾ ਇਕੋ ਪਰਿਵਾਰ ਦੇ 6 ਮੈਂਬਰਾਂ ਨੂੰ ਪੰਜਾਬ ਪੁਲਿਸ ਵਲੋਂ ਸ਼ਹੀਦ ਕਰਨ ਦਾ

ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਸੂਲੀ ਟੰਗੇ ਦੋਸ਼ੀ ਪੁਲਿਸ ਵਾਲੇ, ਪੀੜਤਾਂ ਨੂੰ ਬੱਝੀ ਇੰਨਸਾਫ਼ ਮਿਲਣ ਦੀ ਆਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਜੂਨ (ਮੇਜਰ ਸਿੰਘ) : ਪੰਜਾਬ ਪੁਲਿਸ ਵਲੋਂ ਸਾਲ 1992 - 94 ਵਿਚ ਮਾਰੇ ਗਏ ਬੇਦੋਸ਼ੇ ਸਿੱਖ ਨੋਜੁਆਨਾਂ ਦੇ ਮਾਮਲਿਆਂ ਵਿਚ ਜਿੱਥੇ ਸੀਬੀਆਈ ਅਦਾਲਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋ ਗੰਭੀਰਤਾ ਨਾਲ ਪੈਰਵਈ ਕੀਤੀ ਜਾ ਰਹੀ ਹੈ ਉÎÎÎÎੱਥੇ ਹਾਲ ਹੀ ਸੁਪਰੀਮ ਕੋਰਟ ਵਲੋਂ ਪਟੀਸ਼ਨ ਗੁਰਮੀਤ ਸਿੰਘ ਬਨਾਮ ਸੀਬੀਆਈ  ਦੇ ਵਿਚ ਮਿੱਤੀ 10/5/2019 ਨੂੰ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸੁਪਰੀਮ ਕੋਰਟ ਆਫ਼ ਇੰਡੀਆ ਨੇ ਟਰਾਇਲ ਕੋਰਟ ਨੂੰ ਦਿਨ- ਪ੍ਰਤੀ ਦਿਨ ਸੁਣਵਾਈ ਕਰਨ ਲਈ ਮਿੱਤੀ 10/5/2019 ਨੂੰ ਨਿਰਦੇਸ਼ ਜਾਰੀ ਕੀਤੇ ਹੈ ਅਤੇ 8 ਮਹੀਨਿਆਂ ਵਿਚ ਇਨ੍ਹਾਂ ਮਾਮਲਿਆਂ 'ਤੇ ਸੁਣਵਾਈ ਪੂਰਾ ਕਰਨ ਲਈ ਸਮਾਂ ਬੰਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟਾਈ ਕਿ ਇਹ ਮਾਮਲੇ 20 ਸਾਲਾਂ ਤੋਂ ਅਦਾਲਤਾਂ ਵਿਚ ਕੁਇਸ਼ਿੰਗ ਆਫ਼ ਐਫ ਆਈ ਆਰ ਲਈ ਲਟਕ ਰਹੇ ਹਨ। ਉÎÎੱਚ ਅਦਾਲਤ ਨੇ ਇਹ ਵੀ ਜ਼ਿਕਰ ਕਰਦਿਆਂ ਕਿਹਾ ਕਿ ਟਰਾਇਲ ਨੂੰ ਲਟਕਾਉਣ ਲਈ ਦੋਸ਼ੀਆਂ ਵਲੋਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਸਨ। ਉÎÎੱਚ ਅਦਾਲਤ ਵਲੋਂ ਜਾਰੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨਾਲ ਜਿੱਥੇ ਦੋਸ਼ੀਆਂ ਨੂੰ ਕਰਾਰਾ ਝੱਟਕਾ ਲੱਗਾ ਹੈ ਉÎÎੱਥੇ ਪੀੜਤ ਪਰਿਵਾਰਾਂ ਵਿਚ ਇੰਨਸਾਫ਼ ਮਿਲਣ ਦੀ ਆਸ ਜਾਗੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦਸਿਆ ਕਿ ਉÎÎÎੱਚ ਅਦਾਲਤ ਵਲੋਂ ਇਹ ਦਿਸ਼ਾ ਨਿਰਦੇਸ਼ ਪੰਜਾਬ ਪੁਲਿਸ ਵਲੋਂ ਮਾਰੇ ਗਏ ਬਾਬਾ ਚਰਨ ਸਿੰਘ ਬੀੜ ਸਾਹਿਬ, ਕੇਸਰ ਸਿੰਘ, ਬਾਬਾ ਮੇਜਾ ਸਿੰਘ ਅਤੇ ਗੁਰਦੇਵ ਸਿੰਘ ਪੁਤੱਰਾਨ ਬੰਤਾ ਸਿੰਘ ਸਮੇਤ ਗੁਰਮੇਜ ਸਿੰਘ ਪੁਤੱਰ ਕੇਹਰ ਸਿੰਘ ਅਤੇ ਬਲੰਵਿੰਦਰ ਸਿੰਘ ਪੁਤੱਰ ਗੁਰਮੇਜ ਸਿੰਘ ਦੇ ਸਬੰਧ ਵਿਚ ਹੋਏ ਹਨ।

ਉÎÎÎੱਚ ਅਦਾਲਤ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਮੰਨਦਿਆਂ ਦਿਨ ਪ੍ਰਤੀ ਦਿਨ ਪੈਰਵਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦਸੱਣਯੋਗ ਹੈ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਦੀ ਗਵਾਹੀ ਮੁਕੰਮਲ ਹੋ ਗਈ ਹੈ। ਸੀਬੀਆਈ ਅਦਾਲਤ ਵਲੋਂ ਸੁਪਰੀਮ ਕੋਰਟ ਦੇ ਨਿਰਦੇਸ਼ ਅਨੂਸਾਰ ਅਗਲੀ ਸੁਣਵਾਈ 2, 3 ਅਤੇ 5 ਜੁਲਾਈ 2019 ਨੂੰ ਹੋਵੇਗੀ। ਪੀੜਤ ਪਰਿਵਾਰਾਂ ਵਲੋਂ ਵਕੀਲ ਸਰਬਜੀਤ ਸਿੰਘ ਅਤੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਵਲੋਂ ਪੈਰਵਈ ਕੀਤੀ ਜਾ ਰਹੀ ਹੈ।

Unusual
Sikhs
Punjab Police
Supreme Court

International