6 ਘੰਟੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਕੇਜਰੀਵਾਲ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

ਨਵੀਂ ਦਿੱਲੀ 21 ਜਨਵਰੀ (ਏਜੰਸੀਆਂ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੇ ਲਈ ਉਹਨਾਂ ਨੂੰ ਚੋਣ ਕਮਿਸ਼ਨ ਦੇ ਦਫਤਰ ਵਿੱਚ ਤਕਰੀਬਨ ਛੇ ਘੰਟੇ ਇੰਤਜ਼ਾਰ ਕਰਨਾ ਪਿਆ। ਆਮ ਆਦਮੀ ਪਾਰਟੀ (ਆਪ) ਨੇ ਇਸ ਨੂੰ ਇੱਕ ਸਾਜਿਸ਼ ਕਰਾਰ ਦਿੱਤਾ ਹੈ ਅਤੇ ਪੁੱਛਿਆ ਹੈ ਕਿ ਕੀ ਅਸੀਂ ਕਦੇ ਕਿਸੇ ਹੋਰ ਮੁੱਖ ਮੰਤਰੀ ਨੂੰ ਇੰਝ ਇੰਤਜ਼ਾਰ ਕਰਦਿਆਂ ਵੇਖਿਆ ਹੈ? ਦਿੱਲੀ ਦੇ ਉਪ ਮੁੱਖ ਮੰਤਰੀ ਅਤੇ 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ, “ਭਾਜਪਾ ਵਾਲਿਓ! ਜੋ ਵੀ ਸਾਜਿਸ਼ ਤੁਸੀਂ ਕਰਦੇ ਹੋ! ਨਾ ਤਾਂ ਅਰਵਿੰਦ ਕੇਜਰੀਵਾਲ ਨੂੰ ਨਾਮਜ਼ਦਗੀ ਭਰਨ ਤੋਂ ਰੋਕ ਸਕੋਗੇ ਅਤੇ ਨਾ ਹੀ ਉਸਨੂੰ ਤੀਜੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ, ਤੁਹਾਡੀਆਂ ਯੋਜਨਾਵਾਂ ਸਫਲ ਨਹੀਂ ਹੋਣਗੀਆਂ। ''

ਉਨ੍ਹਾਂ ਦਾਅਵਾ ਕੀਤਾ, “ਅੱਜ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ਅੱਗੇ ਪਰਚੇ ਭਰਨ ਲਈ 45 ਉਮੀਦਵਾਰਾਂ ਨੂੰ ਲਾਈਨ ਵਿੱਚ ਖੜਾ ਕਰ ਦਿੱਤਾ। ਚੋਣ ਕਮਿਸ਼ਨ ਜਾਣਬੁੱਝ ਕੇ ਹਰ ਉਮੀਦਵਾਰ ਨੂੰ ਅੱਧਾ ਜਾਂ ਇੱਕ ਘੰਟੇ ਦਾ ਸਮਾਂ ਦੇ ਰਿਹਾ ਹੈ, ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਹੀਂ ਹਨ, ਇੱਥੋਂ ਤਕ ਕਿ ਉਨ੍ਹਾਂ ਦੇ ਪ੍ਰਸਤਾਵਕ ਵੀ ਨਹੀਂ ਹਨ, ਤਾਂ ਜੋ ਅਰਵਿੰਦ ਕੇਜਰੀਵਾਲ ਨੂੰ ਫਾਰਮ ਭਰਨ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਨਾਮਜ਼ਦਗੀ ਵਿੱਚ ਦੇਰੀ ਬਾਰੇ ਟਵੀਟ ਕੀਤਾ। ਉਸਨੇ ਕਿਹਾ, “ਮੈਂ ਆਪਣੇ ਨਾਮਜ਼ਦਗੀ ਪੱਤਰ ਨੂੰ ਭਰਨ ਦੀ ਉਡੀਕ ਕਰ ਰਿਹਾ ਹਾਂ। ਮੇਰਾ ਟੋਕਨ ਨੰਬਰ 45 ਹੈ। ਇੱਥੇ ਨਾਮਜ਼ਦਗੀਆਂ ਦਾਖਲ ਕਰਨ ਲਈ ਬਹੁਤ ਸਾਰੇ ਲੋਕ ਹਨ। ਮੈਂ ਖੁਸ਼ ਹਾਂ ਕਿ ਬਹੁਤ ਸਾਰੇ ਲੋਕਤੰਤਰ ਵਿੱਚ ਹਿੱਸਾ ਲੈ ਰਹੇ ਹਨ। ”

Unusual
Arvind Kejriwal
Aam Aadmi Party
New Delhi
Election 2020

International