8 ਬੰਦੀ ਸਿੰਘਾਂ ਦੀ ਰਿਹਾਈ 'ਚ ਭਾਈ ਨੰਦ ਸਿੰਘ ਪਟਿਆਲਾ ਜੇਲ ਤੋਂ 25 ਸਾਲ ਬਾਅਦ ਹੋਏ ਰਿਹਾਅ

1 ਹੋਰ ਭਾਈ ਸ਼ੁਬੇਗ ਸਿੰਘ ਦੀ ਰਿਹਾਈ ਕਾਗਜਾਂ ਕਰਕੇ ਮੁਲਤਵੀ

ਭਾਈ ਹਵਾਰਾ, ਭਾਈ ਰਾਜੋਆਣਾ ਤੇ ਭਾਈ  ਤਾਰਾ ਦੀ ਹੋਣੀ ਚਾਹੀਦੀ ਰਿਹਾਈ-ਭਾਈ ਨੰਦ ਸਿੰਘ 

ਪਟਿਆਲਾ ,14 ਨਵੰਬਰ (ਦਇਆ ਸਿੰਘ)ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕੇਂਦਰ ਦੀ ਸਰਕਾਰ ਵਲੋਂ ਮਨਜ਼ੂਰ ਕੀਤੀ ਗਈ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਜ਼ਰਬੰਦ 8 ਸਿੱਖ ਕੈਦੀਆਂ ਦੀ ਰਿਹਾਈ ਸੂਚੀ ਵਿਚ ਸ਼ਾਮਿਲ ਕੀਤੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੁਹਰੋਂ ਦੇ  ਵਸਨੀਕ ਭਾਈ ਨੰਦ ਸਿੰਘ ਲਗਭਗ 25  ਸਾਲ ਬਾਅਦ ਹੋਏ ਰਿਹਾਅ ਹੋ ਗਏ ਹਨ।ਜਦਕਿ ਇਸੇ ਪਿੰਡ ਦੇ ਸ਼ੁਬੇਗ ਸਿੰਘ ਦੀ ਰਿਹਾਈ ਕੁੱਝ ਕਾਗਜ ਕਾਰਵਾਈ ਕਰਕੇ ਅਗੇ ਪਾ ਦਿੱਤੀ ਹੈ।ਰਿਹਾਈ ਤੋਂ ਤੁਰੰਤ ਬਾਅਦ ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਹਾਈ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਹੋਈ ਹੈ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਉਨ੍ਹਾਂ ਨੂੰ ਇਹ ਦਿਨ ਨਸੀਬ ਹੋਇਆ ਹੈ।ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ।

ਭਾਈ ਨੰਦ ਸਿੰਘ ਨੇ  ਪੰਜਾਬ ਦੇ ਕਾਲੇ ਦਿਨਾਂ ਦੀ ਲਗਭਗ 24 ਸਾਲ 8 ਮਹੀਨੇ ਦੀ  ਕੈਦ ਕੱਟੀ ਹੈ। ਭਾਈ ਨੰਦ ਸਿੰਘ ਨੇ ਦੱਸਿਆ ਕਿ ਉਹ 1993 'ਚ ਟਾਡਾ ਦੇ ਤਹਿਤ ਹਿਰਾਸਤ ਵਿਚ ਲਏ ਗਏ ਸਨ, ਉਦੋਂ ਉਨ੍ਹਾਂ ਦੀ ਉਮਰ 19 ਕੁਝ ਸਾਲਾਂ ਦੀ ਸੀ ਅਤੇ ਜਿਸ ਪਿੱਛੋਂ ਉਨ੍ਹਾਂ 'ਤੇ 302 ਦੀ ਧਾਰਾ ਤਹਿਤ ਵੀ ਮੁਕੱਦਮਾ ਦਰਜ ਕੀਤਾ ਗਿਆ ਅਤੇ ਸੰਨ 1999 ਨੂੰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਨੰਦ ਸਿੰਘ ਤੇ ਬੁੜੈਲ ਜੇਲ੍ਹ ਬਰੇਕ ਦਾ ਮੁਕੱਦਮਾ ਵੀ ਚਲਿਆ। ਦੱਸ ਦੇਈਏ ਕਿ ਭਾਈ ਨੰਦ ਸਿੰਘ ਦੋਹਾਂ ਮੁਕੱਦਮਿਆਂ ਵਿਚੋਂ ਬਰੀ ਹੋ ਚੁੱਕੇ ਹਨ ਅਤੇ ਇਸ ਤੋਂ ਬਾਅਦ ਵੀ 10 ਸਾਲ ਤੋਂ ਵੱਧ ਦਾ ਸਮ੍ਹਾ ਜੇਲ੍ਹ ਦੇ ਅੰਦਰ ਹੀ ਸਨ।ਦਸਣਯੋਗ ਹੈ ਕਿ ਪਰਿਵਾਰ ਤੋਂ ਮੁਕੰਮਲ ਵਿਛੋੜੇ ਦੇ ਨਾਲ-ਨਾਲ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ।ਛੋਟੀ ਉਮਰੇ ਜੇਲ੍ਹ ਜਾਣ ਕਾਰਨ ਉਹ ਅਣਵਿਆਹੇ ਹੀ ਰਹਿ ਗਏ ਅਤੇ ਆਪਣੀ ਜ਼ਮੀਨ ਵੀ ਵੇਚਣੀ ਪਈ।

Unusual
Sikhs
Center Government

International