ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਦਰਮਿਆਨ ਮਨਾਈ ਗਈ ਜੂਨ 84 ਦੇ ਸ਼ਹੀਦਾਂ ਦੀ ਯਾਦ

ਸੰਦੇਸ਼ ਦੇ ਨਾਮ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਮੁਕਾਈ ਤਿੰਨ ਸਤਰਾਂ ਵਿੱਚ ਗਲ ਅਤੇ ਸਪੀਕਰਾਂ ਦੇ ਰੌਲੇ 'ਚ ਰੁਲਿਆ ਮੰਡ ਦਾ ਸੰਦੇਸ਼  

ਅੰਮ੍ਰਿਤਸਰ 6 ਜੂਨ (ਨਰਿੰਦਰ ਪਾਲ ਸਿੰਘ): ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਉਪਰ ਕੀਤੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸਦੀਵੀ ਯਾਦ ਅੱਜ ਇਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਦਰਮਿਆਨ ਮਨਾਈ ਗਈ।ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਆਪਣੇ ਸੰਬੋਧਨ ਨੂੰ ਸਿਰਫ ਤਿੰਨ ਸਤਰਾਂ ਤੀਕ ਸੀਮਤ ਰੱਖਿਆ ਤੇ ਭਾਈ ਧਿਆਨ ਸਿੰਘ ਮੰਡ ਦਾ ਸੰਦੇਸ਼ ਸਪੀਕਰਾਂ ਦੀ ਉੱਚੀ ਅਵਾਜ ਵਿੱਚ ਦੱਬਕੇ ਰਹਿ ਗਿਆ।ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਬਾਪੂ ਗੁਰਚਰਨ ਸਿੰਘ ਪਟਿਆਲਾ ਨੇ ਸੰਗਤਾਂ ਸਾਹਮਣੇ ਪੇਸ਼ ਕੀਤਾ। ਜੂਨ 84 ਦੇ ਸ਼ਹੀਦਾਂ ਦੀ ਸਦੀਵੀ ਯਾਦ ਮਨਾਉਂਦਿਆਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਰੋਜ ਤੋਂ ਪ੍ਰਾਰੰਭ ਕਰਵਾਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।

ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਬੀਰ ਰਸੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਅਰਦਾਸ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਮਾਈਕ ਤੇ ਆਏ ,ਸਮੁਚੀਆਂ ਪੰਥਕ ਧਿਰਾਂ ਨੂੰ ਮਿਲ ਬੈਠ ਕੇ ਆਪਸੀ ਗਿਲੇ ਸ਼ਿਕਵੇਂ ਦੂਰ ਕਰਨ ਦੀ ਬੇਨਤੀ ਅਤੇ ਨਿਰੰਤਰ ਵਿਦੇਸ਼ਾਂ ਵੱਲ ਭੱਜ ਰਹੇ ਸਿੱਖ ਬੱਚਿਆਂ ਪ੍ਰਤੀ ਚਿੰਤਾ ਪ੍ਰਗਟਾਈ। ਦੂਸਰੇ ਪਾਸੇ ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਸੰਗਤਾਂ ਦੇ ਨਾਮ ਜਾਰੀ ਕਰਨ ਦੀ ਰਸਮ ਬਾਪੂ ਗੁਰਚਰਨ ਸਿੰਘ,ਪ੍ਰੋਂ ਬਲਜਿੰਦਰ ਸਿੰਘ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ ਨੇ ਨਿਭਾਈ। ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਪੜਿਆ ਜਾਣ ਵਾਲਾ ਸੰਦੇਸ਼ ਸ਼੍ਰੋਮਣੀ ਕਮੇਟੀ ਵਲੋਂ ਵਧਾਈ ਸਪੀਕਰਾਂ ਦੀ ਅਵਾਜ ਹੇਠ ਹੀ ਦੱਬਕੇ ਰਹਿ ਗਿਆ। ਜਿਉਂ ਹੀ ਇਹ ਸਾਰਾ ਕੁਝ ਖਤਮ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੀ ਬਾਹੀ ਵਾਲੀਆਂ ਪੌੜੀਆਂ ਵਿੱਚ ਖਲੋਤੇ ਸਿੱਖ ਯੂਥ ਆਫ ਪੰਜਾਬ ਦੇ ਨੌਜੁਆਨਾਂ ਨੇ '6ਜੂਨ ਖਾਲਿਸਤਾਨ ਡੇਅ,ਸਿੱਖ ਪੇਨ'ਆਦਿ ਸ਼ਬਦਾਂ ਵਾਲੇ ਪੋਸਟਰ ਲਹਿਰਾ ਦਿੱਤੇ ।

ਇਸਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਮੁਚਾ ਵਿਹੜਾ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਕੋਈ 10-15 ਮਿੰਟ ਗੂੰਜਦਾ ਰਿਹਾ।ਸ਼੍ਰੋਮਣੀ ਕਮੇਟੀ ਵਲੋਂ ਕੀਤੀ ਸਖਤ ਨਾਕੇਬੰਦੀ ਕਾਰਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ  ਪਰਧਾਨ ਸਿਮਰਨਜੀਤ ਸਿੰਘ ਮਾਨ ,ਸ੍ਰੀ ਅਕਾਲ ਤਖਤ ਦੇ ਨਾਲ ਦੀਆਂ ਪੌੜੀਆਂ ਰਾਹੀਂ ਹੇਠਾਂ ਨਾ ਉਤਰ ਸਕੇ।ਦਲ ਦੇ ਸਮਰਥਕਾਂ ਨੇ ਗੁਰਦੁਆਰਾ ਥੜਾ ਸਾਹਿਬ ਦੀ ਪੌੜੀਆਂ ਵਿੱਚ ਖਲੋਕੇ ਖਾਲਿਸਤਾਨ ਜਿੰਦਾਬਾਦ ਵਾਲਾ ਵਿਸ਼ਾਲ ਬੈਨਰ ਲਹਿਰਾ ਦਿੱਤਾ।ਸ਼੍ਰੋਮਣੀ ਕਮੇਟੀ ਦੁਆਰਾ ਲਗਾਈਆਂ ਰੋਕਾਂ ਨੂੰ ਟੱਪਣ ਦਾ ਯਤਨ ਕਰਦੇ ਇੱਕ ਨੌਜੁਆਨ ਦੀ ਦਸਤਾਰ ਵੀ ਉਤਰ ਗਈ ।ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਕਿ ਉਹ ਭਾਈ ਧਿਆਨ ਸਿੰਘ ਮੰਡ ਦੇ ਹੱਥੋਂ ਸੰਦੇਸ਼ ਖੋਹ ਲੈਣ ਲੇਕਿਨ ਅਸਫਲ ਰਹੇ ।ਹਾਲਾਂਕਿ ਭਾਈ ਮੰਡ ਨੂੰ ਅਕਾਲ ਤਖਤ ਤੀਕ ਪਹੁੰਚਾਣ ਲਈ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਅਗਵਾਈ ਕਰ ਰਹੇ ਸਨ ਤੇ ਅਕਾਲ ਤਖਤ ਸਾਹਿਬ ਤੋਂ ਹੇਠਾਂ ਖੁਲੇ ਸਥਾਨ ਤੇ ਬਿਠਾਣ ਦੀ ਜਿੰਮੇਵਾਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਨਿਭਾਉਂਦੇ ਵੇਖੇ ਗਏ। 

ਇਸ ਮੌਕੇ ਜੂਨ 84 ਦੇ ਕੁਝ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਐਡਵੋਕੇਟ ਜਸਬੀਰ ਸਿੰਘ ਘੁੰਮਣ ਨੇ ਗਿਆਨੀ ਹਰਪ੍ਰੀਤ ਸਿੰਘ ਪਾਸ ਨੁਕਤਾ ਉਠਾਇਆ ਕਿ 35 ਸਾਲ ਬੀਤ ਜਾਣ ਤੇ ਵੀ ਸ਼੍ਰੋਮਣੀ ਕਮੇਟੀ ਜੂਨ 84 ਦੇ ਸਮੂੰਹ ਸ਼ਹੀਦਾਂ ਬਾਰੇ ਅੰਕੜੇ ਕਿਉਂ ਨਹੀ ਨਸ਼ਰ ਕਰ ਸਕੀ? ਉਨ੍ਹਾਂ ਕਿ ਹੁਣ ਤੀਕ 26-27 ਦੇ ਕਰੀਬ ਲੇਖਕਾਂ ਦੀਆਂ ਕਿਤਾਬਾਂ ਜੂਨ 84 ਦੇ ਫੌਜੀ ਹਮਲੇ ਬਾਰੇ ਬਾਜਾਰ ਵਿੱਚ ਪ੍ਰਾਪਤ ਹਨ ਲੇਕਿਨ ਕਮੇਟੀ ਪਾਸ ਅਜੇਹੀ ਕੋਈ ਕਿਤਾਬ ਨਹੀ ਹੈ।

ਇਸ ਮੌਕੇ  ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਮਲਕੀਤ ਸਿੰਘ , ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਗਿਆਨੀ ਸੁਖਜਿੰਦਰ ਸਿੰਘ,ਗਿਆਨੀ ਗੁਰਮਿੰਦਰ  ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ,ਸੰਤ  ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ, ਉਨ੍ਹਾਂ ਦੀ ਸਪੁਤਰੀ ਬੀਬੀ ਸਤਵੰਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ, ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਤਰਲੋਚਨ ਸਿੰਘ,ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ ਤੇ ਸ. ਅਮਰੀਕ ਸਿੰਘ ਵਿਛੋਆ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਜਿੰਦਰ ਸਿੰਘ ਮਹਿਤਾ, ਸ. ਬਲਦੇਵ ਸਿੰਘ ਚੂੰਘਾ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਗੁਰਿੰਦਰਪਾਲ ਸਿੰਘ ਗੋਰਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ, ਪਰਮਜੀਤ ਸਿੰਘ ਖ਼ਾਲਸਾ, ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ. ਮਹਿੰਦਰ ਸਿੰਘ ਆਹਲੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਸ੍ਰ:ਸਿਮਰਨਜੀਤ ਸਿੰਘ ਮਾਨ,ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ,ਜਸਬੀਰ ਸਿੰਘ ਖੰਡੂਰ,ਕੰਵਰਪਾਲ ਸਿੰਘ,ਸਤਨਾਮ ਸਿੰਘ ਪਾਉਂਟਾ ਸਾਹਿਬ,ਭਾਈ ਪਰਮਜੀਤ ਸਿੰਘ ਮੰਡ,ਪਰਮਜੀਤ ਸਿੰਘ ਟਾਂਡਾ,ਦਲਜੀਤ ਸਿੰਘ ਬਿੱਟੂ,ਰਣਧੀਰ ਸਿੰਘ ,ਸਤਨਾਮ ਸਿੰਘ ਭਾਰਾਪੁਰ,ਪੰਥਕ ਮੈਗਜੀਨ ਵੰਗਾਰ ਦੇ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ,ਬੀਬੀ ਸੰਦੀਪ ਕੌਰ,ਭਾਈ ਬਲਵਿੰਦਰ ਸਿੰਘ ਕਾਲਾ,ਪ੍ਰੋ:ਬਲਜਿੰਦਰ ਸਿੰਘ,ਮਹਾਂਬੀਰ ਸਿੰਘ ਸੁਲਤਾਨ ਵਿੰਡ,ਜਸਬੀਰ ਸਿੰਘ ਖਾਲਸਾ,ਸੁਖਜੀਤ ਸਿੰਘ ਖੋਸੇ,ਭਾਈ ਪ੍ਰਦੀਪ ਸਿੰਘ,ਸੁਰਿੰਦਰ ਸਿੰਘ ਤਾਲਬਪੁਰਾ,ਪੰਜਾਬ ਸਿੰਘ ਸੁਲਤਾਨ ਵਿੰਡ,ਨਰਾਇਣ ਸਿੰਘ ਚੌੜਾ,ਬਗੀਚਾ ਸਿੰਘ ਰੱਤਾਖੇੜਾ,ਨਵਦੀਪ ਸਿੰਘ ,ਗੁਰਸ਼ਰਨ ਸਿੰਘ ਸੋਹਲ,ਮਨਜੀਤ ਸਿੰਘ ਗਤਕਾ ਮਾਸਟਰ,ਬੀਬੀ ਪ੍ਰੀਤਮ ਕੌਰ,ਗੁਰਸੇਵਕ ਸਿੰਘ ਭਾਣਾ ਹਾਜਰ ਸਨ। 

Unusual
cabinet meeting
Punjab Government
Capt Amarinder Singh
Navjot Singh Sidhu

International