ਸੋਨੇ ਨੇ ਪਿਛਲੇ ਸਾਢੇ ਪੰਜ ਸਾਲ ਦਾ ਤੋੜਿਆ ਰਿਕਾਰਡ

ਨਵੀਂ ਦਿੱਲੀ 30 ਜਨਵਰੀ (ਏਜੰਸੀਆਂ) ਬਾਜ਼ਾਰ ਵਿੱਚ ਸੋਨੇ ਦਾ ਰੇਟ 35 ਹਜ਼ਾਰ ਰੁਪਏ ਦੇ ਪਾਰ ਚਲਾ ਗਿਆ ਹੈ। ਇਹ ਪਿਛਲੇ 5.5 ਸਾਲਾਂ ਦਾ ਰਿਕਾਰਡ ਪੱਧਰ ਹੈ। ਡਾਲਰ ਦੇ ਮੁਕਾਬਲੇ ਰੁਪਏ ਵਿੱਚ ਕਮਜ਼ੋਰੀ ਵੇਖੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਸੋਨੇ ਦੀ ਕੀਮਤ ਵਿੱਚ ਇਹ ਉਛਾਲ ਵੇਖਿਆ ਗਿਆ ਹੈ। ਇਸ ਦੇ ਇਲਾਵਾ ਦੇਸ਼ ਅੰਦਰ ਵਿਆਹ-ਸ਼ਾਦੀਆਂ ਦੇ ਸੀਜ਼ਨ ਕਰਕੇ ਵੀ ਸੋਨੇ ਦੇ ਰੇਟ ਵਿੱਚ ਜ਼ਬਰਦਸਤ ਬੜ੍ਹਤ ਵੇਖੀ ਜਾ ਸਕਦੀ ਹੈ। ਅੱਜ ਅਮਰੀਕਾ ਵਿੱਚ ਫੈਡਰਲ ਰਿਜ਼ਰਵ ਦੀ ਬੈਠਕ ਦਾ ਆਖ਼ਰੀ ਦਿਨ ਹੈ। ਅੱਜ ਹੀ ਇਸ ਬੈਠਕ ਦੇ ਨਤੀਜੇ ਜਾਰੀ ਕੀਤੇ ਜਾਣਗੇ। ਹਾਲੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਕੀਤੇ ਜਾਣ ਦੀ ਸੰਭਾਵਨਾ ਨਹੀਂ ਪਰ ਫਿਰ ਵੀ ਸੋਨੇ ਦੇ ਭਾਅ ਵਿੱਚ ਬੇਤਹਾਸ਼ਾ ਤੇਜ਼ੀ ਵੇਖੀ ਜੀ ਸਕਦੀ ਹੈ।

ਇਸ ਪਿੱਛੇ ਘਰੇਲੂ ਕਾਰਨ ਜ਼ਿਆਦਾ ਅਸਰਦਾਰ ਮੰਨੇ ਜਾ ਸਕਦੇ ਹਨ।ਕੌਮਾਂਤਰੀ ਬਾਜ਼ਾਰ ਵਿੱਚ ਮਜ਼ਬੂਤੀ ਦੇ ਰੁਖ਼ ਨੂੰ ਵੇਖਦਿਆਂ ਸਟੋਰੀਆਂ ਨੇ ਆਪਣੇ ਸੌਦੇ ਦੇ ਆਕਾਰ ਵਿੱਚ ਵਾਧਾ ਕੀਤਾ ਜਿਸ ਨਾਲ ਵਾਇਦਾ ਕਾਰੋਬਾਰ ਵਿੱਚ ਬੁੱਧਵਾਰ ਨੂੰ ਸੋਨੇ ਦੇ ਵਾਇਦਾ ਭਾਅ 52 ਰੁਪਏ ਚੜ੍ਹ ਕੇ 32,952 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਹੈ। ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਡਾਲਰ ਕਮਜ਼ੋਰ ਹੋਣ ਕਰਕੇ ਸਰਾਫ਼ਾ ਬਾਜ਼ਾਰ ਦੀ ਮੰਗ ਵਧੀ ਜਿਸ ਕਰਕੇ ਵਿਦੇਸ਼ੀ ਬਾਜ਼ਾਰਾਂ ਵਿੱਚ ਸਕਾਰਾਤਮਕ ਮਾਹੌਲ ਕਾਇਮ ਹੋਇਆ ਹੈ। ਸਿੰਗਾਪੁਰ ਵਿੱਚ ਸੋਨੇ ਦਾ ਭਾਅ 1315.67 ਡਾਲਰ ਪ੍ਰਤੀ ਔਂਸ ਹੋ ਗਿਆ ਹੈ।

Unusual
Business
Gold
Inflation

International