ਢਾਕਾ 24 ਫ਼ਰਵਰੀ (ਏਜੰਸੀਆਂ): ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਦੁਬਈ ਜਾ ਰਹੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਜਹਾਜ਼ ਵਿੱਚ ਗੋਲ਼ੀ ਚੱਲੀ, ਜਿਸ ਦੇ ਬਾਅਦ ਚਿਤਗੋਂਗ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਨੇ ਕ੍ਰੂ ਮੈਂਬਰ ਵੱਲ ਪਿਸਤੌਲ ਤਾਣ ਲਈ ਤੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਕਿਹਾ। ਇਸ ਕ੍ਰੂ ਮੈਂਬਰ ਨੂੰ ਗੋਲ਼ੀ ਵੀ ਲੱਗੀ ਹੈ। ਜਾਣਕਾਰੀ ਮੁਤਾਬਕ ਹਾਈਜੈਕਰ ਹਾਲੇ ਵੀ ਜਹਾਜ਼ ਵਿੱਚ ਮੌਜੂਦ ਹਨ। ਹਾਈਜੈਕ ਦੀ ਜਾਣਕਾਰੀ ਮਿਲਦਿਆਂ ਹੀ ਹੜਕੰਪ ਮੱਚ ਗਿਆ।
ਵੱਡੀ ਗਿਣਤੀ ਪੁਲਿਸ ਤੇ ਰੈਪਿਡ ਐਕਸ਼ਨ ਬਟਾਲੀਅਨ ਏਅਰਪੋਰਟ 'ਤੇ ਭੇਜੀ ਗਈ ਹੈ। ਇਸ ਪਿੱਛੋਂ ਪਾਇਲਟ ਨੇ ਕੰਟਰੋਲ ਰੂਮ ਨੂੰ ਜਹਾਜ਼ ਦੇ ਹਾਈਜੈਕ ਹੋਣ ਦੀ ਸੂਚਨਾ ਦਿੱਤੀ ਜਿਸ ਦੇ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿੱਚ ਕੁੱਲ 142 ਯਾਤਰੀ ਸਵਾਰ ਸਨ। ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਈਜੈਕਰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਮੰਗ ਕਰ ਰਹੇ ਸਨ। ਹਾਲੇ ਇਸ ਦੀ ਅਧਿਕਰਾਰਿਤ ਜਾਣਕਾਰੀ ਨਹੀਂ ਮਿਲੀ।
© 2016 Rozana Pehredar, Daily Punjabi Newspaper.