ਪਿੰਡ ਪੰਜਵੜ੍ਹ ਵਿਖੇ ਹੋਈ ਗੁਟਕਾ ਸਹਿਬ ਜੀ ਦੀ ਬੇਅਦਬੀ, ਇਲਾਕੇ ਵਿੱਚ ਸੋਗ

ਮੌਕੇ ਤੇ ਪੁੱਜੀਆਂ ਸਿੱਖ ਜਥੇਬੰਦੀਆਂ ਨੇ ਕੀਤੇ ਸੂਏ ਵਿੱਚੋਂ ਅੰਗ ਇਕੱਠੇ

ਤਰਨਤਾਰਨ, 10 ਅਪ੍ਰੈਲ ( ਸਰਬਜੋਤ ਸਿੰਘ ਸੰਧਾ ) ਜਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਪੰਜਵੜ੍ਹ ਵਿਖੇ ਨੇੜਿਓਂ ਲੰਘਦੇ ਨਹਿਰੀ ਪਾਣੀ ਦੇ ਸੂਏ ਵਿੱਚੋਂ ਸੁਖਮਨੀ ਸਾਹਿਬ ਦੇ ਅੰਗ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।ਘਟਨਾ ਵਾਲੀ ਜਗ੍ਹਾ ਤੇ ਮੌਕੇ ਤੇ ਪਹੁੰਚੇ ਥਾਣਾ ਮੁੱਖੀ ਝਬਾਲ ਇੰਸ: ਬਲਜੀਤ ਸਿੰਘ ਵੜੈਚ,ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਤਿਕਾਰ ਕਮੇਟੀ ਦੇ ਆਗੂ ਭਾਈ ਪਰਗਟ ਸਿੰਘ ਪੰਡੋਰੀ ਅਤੇ ਅਜ਼ਾਦ ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸ੍ਰ. ਕੈਪਟਨ ਸਿੰਘ ਬਘਿਆੜੀ ਨੇ ਕਿਹਾ ਕਿ ਪਿੰਡ ਪੰਜਵੜ੍ਹ ਦੇ ਕਿਸਾਨ ਸਰਬਜੀਤ ਸਿੰਘ ਪਸ਼ੂਆਂ ਲਈ ਚਾਰਾ ਲੈਣ ਲਈ ਖੇਤਾਂ ਵਿੱਚ ਗਿਆ ਹੋਇਆ ਸੀ ਉਸ ਨੇ ਦੇਖਿਆ ਕਿ ਨੇੜੇ ਹੀ ਲੰਘਦੇ ਸੂਏ ਵਿੱਚ ਗੁਟਕਾ ਸਾਹਿਬ ਜੀ ਦੇ ਅੰਗ ਖਿੱਲਰੇ ਪਏ ਸਨ ਜਿਸ ਤੇ ਉਸ ਨੇ ਤਰੁੰਤ ਆਪਣੇ ਭਰਾ ਖਜ਼ਾਨ ਸਿੰਘ ਨੂੰ ਫੋਨ ਕਰਕੇ ਦੱਸਿਆ ਤੇ ਉਸ ਨੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤੇ ਇਸ ਘਟਨਾ ਦੀ ਇਤਲਾਹ ਥਾਣਾ ਝਬਾਲ ਵਿਖੇ ਦਿੱਤੀ।

ਜਿਸ ਤੇ ਥਾਣਾ ਮੁੱਖੀ ਇੰਸ: ਬਲਜੀਤ ਸਿੰਘ ਵੜੈਚ ਘਟਨਾ ਵਾਲੀ ਜਗ੍ਹਾ ਤੇ ਪੁਲਿਸ ਫੋਰਸ ਨਾਲ ਪਹੁੰਚੇ ਜਿੰਨ੍ਹਾਂ ਦੀ ਨਿਗਰਾਨੀ ਵਿੱਚ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਗੁਟਕਾ ਸਾਹਿਬ ਜੀ ਦੇ ਅੰਗ ਇਕੱਠੇ ਕੀਤੇ ਅਤੇ ਪਿੰਡ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਪਹੁੰਚ ਕੇ ਪੁਸ਼ਟੀ ਕੀਤੀ ਕਿ ਅੰਗ ਪੂਰੇ ਹਨ ਨਹੀਂ।ਜਿਸ ਉਪਰੰਤ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਤਿਕਾਰ ਕਮੇਟੀ ਅਤੇ ਅਜ਼ਾਦ ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਥਾਣਾ ਝਬਾਲ ਦੇ ਮੁੱਖੀ ਨੂੰ ਇਸ ਘਟਨਾ ਸਬੰਧੀ ਲਿਖਤੀ ਦਰਖਾਸਤ ਦਿੱਤੀ ਗਈ ਅਤੇ ਥਾਣਾ ਝਬਾਲ ਵਿਖੇ ਗੁਟਕਾ ਸਾਹਿਬ ਜੀ ਦੇ ਅੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਸੌਂਪ ਦਿੱਤੇ ਗਏ।ਇਸ ਸਬੰਧੀ ਥਾਣਾ ਮੁੱਖੀ ਇੰਸ: ਬਲਜੀਤ ਸਿੰਘ ਵੜੈਚ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਘਟਨਾ ਸਬੰਧੀ ੨੯੫ ਆਈ.ਪੀ.ਸੀ ਦਾਰਾ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਦੀ ਭਾਲ ਆਰੰਭ ਕਰ ਦਿੱਤੀ ਹੈ।ਇਸ ਮੌਕੇ ਕਿਸਾਨ ਆਗੂ ਕੈਪਟਨ ਸਿੰਘ ਬਘਿਆੜੀ,ਪਰਗਟ ਸਿੰਘ ਪੰਡੋਰੀ,ਕਿਸਾਨ ਆਗੂ ਬਲਜੀਤ ਸਿੰਘ ਸਰਾਂ,ਕੁਲਦੀਪ ਸਿੰਘ,ਵਿਰਸਾ ਸਿੰਘ,ਅਰਸ਼ਦੀਪ ਸਿੰਘ,ਨਿਸ਼ਾਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਿਰ ਸਨ। 

Beadbi
Unusual
tarn taran
Sikhs

International