ਹਨੇਰੀ ਝੱਖੜ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਕੀਤੀ ਤਬਾਹ

ਮਮਦੋਟ/ਤਰਸਿੱਕਾ 16ਅਪ੍ਰੈਲ(ਹਰਪ੍ਰੀਤ ਸਿੰਘ ਹੈਪੀ/ਕੰਵਲ ਜੋਧਾਨਗਰੀ) ਰਾਤ ਭਰ ਤੇਜ਼ ਬਾਰਸ਼ ਅਤੇ ਹਵਾਵਾਂ ਦੇ ਕਾਰਨ ਕਿਸਾਨਾਂ ਦੀ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ  ਕਿਸਾਨਾਂ ਦੇ ਚਿਹਰੇ 'ਤੇ ਪਰੇਸ਼ਾਨੀ ਛਾਈ ਹੋਈ ਹੈ ਕਿਉਂਕਿ ਜਿੱਥੇ ਕਿਸਾਨ ਖੁਸ਼ੀ-ਖੁਸ਼ੀ ਆਪਣੀ ਕਣਕ ਦੀ ਫਸਲ ਨੂੰ ਵੱਢਣ ਦੀ ਤਿਆਰੀ ਕਰ ਰਿਹਾ ਹੈ ਉਥੇ ਕਿਸਾਨਾਂ ਦੀਆਂ ਸਾਰੀਆਂ ਹੀ ਆਸਾ ਤੇ ਪਾਣੀ ਫੇਰ ਦਿੱਤਾ ਹੈ ਫਿਰੋਜ਼ਪੁਰ ਦਿਹਾਤੀ ਦੇ ਅਧੀਨ ਪੈਂਦੇ ਕਸਬਾ ਮਮਦੋਟ ਵਿੱਚ ਜਿਥੇ ਮੀਂਹ ਤੇ ਤੇਜ਼ ਹਵਾਵਾਂ ਨੇ ਖੇਤਾਂ ਚੋਂ  ਖੜ੍ਹੀ ਕਣਕ ਦੀ ਪੱਕੀ ਫਸਲ ਨੂੰ ਤਬਾਹ ਕਰ ਦਿੱਤਾ ਕਿਸਾਨ ਰੱਬ ਅੱਗੇ ਲੱਖ ਅਰਦਾਸਾਂ ਕਰਦਾ ਰਿਹਾ ਪਰ ਉਸ ਡਾਡੇ ਅੱਗੇ ਉਸ ਦੀ ਇਕ ਨਹੀਂ ਚੱਲੀ ਤੇ ਦੁੱਖੀ ਕਿਸਾਨ ਆਪਣੀ ਫਸਲ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਪਰ ਸਭ ਵਿਅਰਥ ਹੈ ਇਹੀ ਹਾਲ ਹੀ ਫਿਰੋਜ਼ਪੁਰ ਜਿਲ੍ਹੇ ਅੰਦਰ ਪੈਂਦੇ ਜਲਾਲਾਬਾਦ, ਗੁਰੂਹਰਸਹਾਏ ਚੋਂ  ਵੇਖਣ ਨੂੰ ਮਿਲਿਆ ਜਿੱਥੇ ਕਿਸਾਨ ਸੁਖਦੇਵ ਸਿੰਘ ਪਿੰਡ ਦਿਲਾਂ ਰਾਮ ਨੇ ਦੱਸਿਆ ਹੈ ਕਿ ਬੇਮੌਸਮੇ ਆਏ ਹਨੇਰ ਝੱਖੜ ਨੇ ਕਣਕ ਦੇ ਫਸਲ ਦਾ 30ਤੋ40 ਪ੍ਰਤੀਸ਼ਤ  ਨੁਕਸਾਨ ਕੀਤਾ ਹੈ ਪਿੰਡ ਦਿਲਾ ਰਾਮ ਦੇ ਆਸ ਪਾਸ ਲੱਗਦੇ ਪਿੰਡਾਂ ਵਿੱਚ ਵੀ  ਫਸਲਾਂ ਦਾ ਭਾਰੀ ਨੁਕਸਾਨ ਕੀਤਾ ਕਿਸਾਨਾਂ ਨੂੰ ਜੋ ਇਸ ਵਾਰ ਚੰਗੇ ਝਾੜ ਦੀ ਆਸ ਸੀ ਉਸ ਤੇ ਪਾਣੀ ਫਿਰ ਗਿਆ ਕੁਦਰਤ ਦਾ ਮਾਰਿਆ ਕਿਸਾਨ ਹੁਣ ਸਰਕਾਰ ਤੇ ਟੇਕ ਲਗਾ ਰਿਹਾ ਹੈ ਇਸਦੇ ਨਾਲ ਹੀ ਕਸਬਾ ਮਮਦੋਟ ਦੇ ਨੇੜਲੇ ਪਿੰਡਾਂ ਵਿੱਚ ਹਨੇਰੀ-ਤੂਫਾਨ ਨਾਲ ਕਈ ਥਾਈਂ ਸ਼ੈੱਡ ਡਿੱਗਣ ਤੇ ਹੋਰ ਕਈ ਨੁਕਸਾਨ ਹੋਏ ਹਨ ਦੱਸ ਦੇਈਏ ਕਿ ਮੌਸਮ ਵਿਭਾਗ ਵਲੋਂ 17 ਅਪ੍ਰੈਲ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਕਿਸਾਨਾਂ ਵਲੋਂ ਮੰਡੀਆਂ ਚੋਂ  ਵੇਚਣ ਲਈ ਲਿਆਂਦੀ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ ਇਸ ਹਨੇਰੀ ਝੱਖੜ ਕਾਰਨ ਸ਼ਹਿਰ ਅਤੇ ਪੇਂਡੂ ਖੇਂਤਰਾਂ ਚੋਂ  ਪੂਰੀ ਰਾਤ ਬਿਜਲੀ ਸਪਲਾਈ ਵੀ ਠੱਪ ਰਹੀ ਜਿਸ ਕਾਰਨ ਲੋਕਾਂ ਨੂੰ ਗਰਮੀ ਅਤੇ ਜ਼ਹਿਰੀਲੇ ਮੱਛਰਾਂ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ।

ਬੀਤੀ ਰਾਤ ਹੋਈ ਬਾਰਸ਼ ਹਨੇਰੀ ਝੱਖੜ ਦੇ ਕਾਰਣ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।ਇਸ ਸਬੰਧੀ ਪੱਤਰਕਾਰਾਂ ਦੀ ਟੀਮ ਵਲੋਂ ਡੇਹਰੀਵਾਲ,ਜੋਧਾਨਗਰੀ,ਰਾਏਪੁਰ ਖੁਰਦ,ਜੱਬੋਵਾਲ ਦੌਰੇ ਦੌਰਾਨ ਕਿਸਾਨ ਜਗੀਰ ਸਿੰਘ, ਜਸਬੀਰ ਸਿੰਘ, ਕੁੰਨਣ ਸਿੰਘ, ਗੁਰਮੇਲ ਸਿੰਘ ਆਦਿ ਨੇ ਭਰੇ ਮਨ ਨਾਲ  ਦੱਸਿਆ ਕਿ ਉਹ ਪਹਿਲਾਂ ਹੀ ਆਲੂ,ਮਟਰਾਂ ਦੀਆਂ (ਫਸ਼ਲਾਂ)ਸਬਜੀਆਂ ਵਿਚੋਂ ਕੋਡੀਆਂ ਦੇ ਭਾਅ ਵੇਚ ਕੇ ਭਾਰੀ ਆਰਥਿਕ ਸਥਿਤੀ ਵਿਚੋਂ ਗੁਜਰ ਰਹੇ ਹਨ,ਅਤੇ ਬੀਤੇ ਸੀਜਨ ਵਿਚ ਆਪਣੇ ਖਰਚੇ ਵੀ ਪੂਰੇ ਨਹੀਂ ਹੋਏ ਸਨ ਅਤੇ ਹੁਣ ਕਣਕ ਦੀ ਫਸਲ ਤੋਂ ਕੁਝ ਆਸ ਬਣੀ ਸੀ,ਪਰ ਹੁਣ ਉਹ ਵੀ ਕਣਕ ਤੇਜ ਹਨੇਰੀ ਨਾਲ ਸਫਾਲ ਲੰਮੀ ਪੈ ਗਈ,ਹੁਣ ਕਣਕ ਦੇ ਝਾੜ ਤੇ ਵੀ ਕਾਫੀ ਮਾੜਾ ਅਸਰ ਪਵੇਗਾ।ਕਿਸਾਨਾਂ ਦੀ ਪੰਜਾਬ ਸਰਕਾਰ ਅੱਗੇ ਮੰਗ ਹੈ ਕਿ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਮਹਿਕਮਾ ਮਾਲ ਤੋਂ ਕਰਵਾਕੇ ਯੋਗ ਮੁਆਵਜਾ ਦਿੱਤਾ ਜਾਵੇ।

Unusual
farmer
Weather
PUNJAB

International