ਗੜੇਮਾਰੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਸਤਾਉਣ ਲੱਗਾ ਕਰਜ਼ੇ ਦਾ ਡਰ

ਰੂਪਨਗਰ 17 ਅਪ੍ਰੈਲ ( ਸੱਜਨ ਸੈਣੀ ) : ਬੁੱਧਵਾਰ ਸਵੇਰੇ ਹੋਈ  ਬੇਮੋਸਮੀ ਬਰਸਾਤ ,  ਗੜੇ ਮਾਰੀ ਤੇ ਤੇਜ ਹਨੇਰੀ ਨੇ  ਜਿਲਾ• ਰੂਪਨਗਰ ਵਿੱਚ ਤਿਆਰ ਖੜੀਆਂ ਕਣਕਾਂ ਨੂੰ ਖੇਤਾਂ ਵਿੱਚ ਚਾਦਰ ਦੀ ਤਰਾ• ਵਿਛਾ ਦਿੱਤਾ। ਕਿਸਾਨਾਂ ਦੀ ਪੁੱਤਾਂ ਵਾਗੂ ਪਾਲੀ ਕਣਕ ਦੀ ਫਸਲ ਖੇਤਾਂ ਵਿੱਚ ਬਰਸਾਤ ਦੇ ਪਾਣੀ ਵਿੱਚ ਤਰ ਹੋ ਗਈ। ਜਿਸ ਨੂੰ ਦੇਖ ਕਿਸਾਨਾਂ ਦੇ ਚੇਹਰੇ ਮੁਰਝਾ ਗਏ । ਬੇਮੌਸਮੀ ਮੀਂਹ , ਗੜੇਮਾਰੀ ਅਤੇ ਤੂਫਾਨ ਕਾਰਨ ਕਿਸਾਨਾਂ ਦੀ ਵਾਢੀ ਲਈ ਤਿਆਰ ਖੜ•ੀ ਪੱਕੀ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ 'ਅਤੇ ਰੂਪਨਗਰ ਜ਼ਿਲ•ੇ ਦੇ ਕਈ  ਪਿੰਡਾਂ ਵਿਚ ਹਜ਼ਾਰਾਂ ਏਕੜ ਫ਼ਸਲ ਮੀਂਹ ਅਤੇ ਗੜੇਮਾਰੀ ਦੀ ਭੇਟ ਚੜ• ਗਈ । ਰੂਪਨਗਰ ਜ਼ਿਲ•ੇ ਦੇ ਕਿਸਾਨ ਆਗੂ ਰੁਪਿੰਦਰ ਸਿੰਘ ਰੂਪਾ ਅਤੇ ਸਰਬਜੀਤ ਸਿੰਘ ਹੁੰਦਲ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ  ਕਿ ਪਿੰਡ ਖੁਆਸਪੁਰਾ ਦੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦੀ 200 ਏਕੜ ਦੇ ਕਰੀਬ ਖੜ•ੀ ਫਸਲ ਬਰਬਾਦ ਹੋ ਗਈ । ਕਿਸਾਨਾਂ ਨੇ ਦੱਸਿਆ ਕਿ ਇਸ ਗੜੇਮਾਰੀ ਤੇ ਬਰਸਾਤ ਕਰਕੇ ਉਨਾ• ਦਾ 80 ਫਿਸਦੀ ਨੁਕਸਾਨ ਹੋ ਗਿਆ।

ਕਣਕ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ ਅਤੇ ਰਾਇਆ ਵੀ ਇਸ ਬੇਮੋਸਮੀ ਬਰਸਾਤ ਦੀ ਭੇਂਟ ਚੜ• ਗਿਆ। ਜਿਸ ਵਿੱਚ ਕਿਸਾਨ ਗੁਰਮੇਲ ਸਿੰਘ ਪਿੰਡ ਖਵਾਸਪੁਰਾ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਕਿਸਾਨ ਗੁਰਮੇਲ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਕਿਸਾਨ 6 ਮਹੀਨੇ ਫ਼ਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ ਅਤੇ ਮਹਿੰਗੇ ਭਾਅ ਦੀਆਂ ਰੇਹਾਂ ਸਪਰੇਹਾਂ ਅਤੇ ਬੀਜ ਪਾਣ ਤੋਂ ਬਾਅਦ । ਜਦੋਂ ਫਸਲ ਦੀ ਵਾਢੀ ਦਾ ਟਾਈਮ ਆਉਂਦਾ ਹੈ ਤਾਂ ਕਿਸਾਨ ਦੀ ਪੱਕੀ ਹੋਈ ਫਸਲ ਕੁਦਰਤੀ ਆਫਤ ਦੀ ਭੇਟ ਚੜ• ਜਾਂਦੀ ਹੈ ਅਤੇ ਕਿਸਾਨ ਦੁਖੀ ਹੋ ਕੇ ਖੁਦਕੁਸ਼ੀਆਂ ਦੇ ਰਾਹ ਤੁਰ ਪੈਂਦੇ ਹਨ ਜਿਸ ਵੱਲ ਸਰਕਾਰ ਕੋਈ ਧਿਆਨ ਨਹੀਂ ਦਿੰਦੀ ।ਇਸੇ ਤਰ•ਾਂ ਰੋਪੜ ਜ਼ਿਲ•ੇ ਦੇ ਪਿੰਡ ਸਾਲਾਪੁਰ ਵਿੱਚ ਛੋਟਾ ਸਿੰਘ ਕਿਸਾਨ ਦੀ ਫ਼ਸਲ ਵੀ ਭਾਰੀ ਮੀਂਹ ਅਤੇ ਗੜੇਮਾਰੀ ਦੀ ਭੇਟ ਚੜ• ਗਈ ਕਿਸਾਨ ਛੋਟਾ ਸਿੰਘ ਨੇ ਦੱਸਿਆ ਕਿ ਉਨ•ਾਂ ਦੀ 4 ਏਕੜ ਦੇ ਕਰੀਬ ਫ਼ਸਲ ਗੜੇਮਾਰੀ ਅਤੇ ਤੂਫਾਨ ਕਾਰਨ ਨੁਕਸਾਨੀ ਗਈ ਹੈ । ਉਨ•ਾਂ ਕਿਹਾ ਕਿ ਆਸ ਪਾਸ ਦੇ ਹੋਰ ਕਈ ਪਿੰਡਾਂ ਵਿੱਚ ਵੀ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ । ਇਨ•ਾਂ ਸਾਰੇ ਕਿਸਾਨਾਂ ਅਤੇ ਕਿਸਾਨ ਆਗੂ ਰੁਪਿੰਦਰ ਸਿੰਘ ਤੇ ਸਰਬਜੀਤ ਸਿੰਘ ਹੁੰਦਲ ਨੇ ਕਿਹਾ ਕੇ ਸਰਕਾਰ ਅਤੇ ਪ੍ਰਸ਼ਾਸਨ  ਫ਼ਸਲਾਂ ਦੇ ਹੋਏ ਇਸ ਨੁਕਸਾਨ ਦੀ ਜਲਦ ਗਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਉੱਤੇ ਹੋਰ ਬੋਝ ਨਾ ਵਧੇ ਅਤੇ ਕਿਸਾਨ ਆਪਣੇ ਘਰ ਦਾ ਖਰਚ ਚਲਾ ਸਕਣ ਅਤੇ ਅਗਲੀ ਫਸਲ ਦੀ ਬੀਜ ਬਿਜਾਈ ਲਈ ਉਨ•ਾਂ ਨੂੰ  ਆੜ•ਤੀਆਂ ਕੋਲੋਂ ਹੋਰ ਕਰਜ਼ਾ ਨਾ ਚੁੱਕਣਾ ਪਵੇ ।

ਜਿਲੇ• ਵਿੱਚ 63000 ਹੇਕਟੇਅਰ ਰਕਬੇ ਵਿੱਚ ਬਿਜੀ ਗਈ ਕਣਕ ਦੀ ਫਸਲ , ਅਧਿਕਾਰੀ ਮੰਨ ਰਹੇ ਇੱਕ ਫਿਸਦੀ ਨੁਕਸਾਨ
ਜਦੋਂ ਕਣਕ ਦੀ ਫਸਲ ਦੇ ਹੋਏ ਨੁਕਸਨ ਸਬੰਧੀ ਜਿਲਾ• ਖੇਤੀਬਾੜੀ ਅਫਸਰ ਕੇਸਰ ਰਾਮ ਬੱਗਾ ਨਾਲ ਗੱਲ ਕੀਤੀ ਗਈ ਤਾਂ ਉਨਾ• ਨੇ ਦੱਸਿਆ ਕਿ ਜਿਲੇ• ਭਰ 'ਚ 79000 ਹੈਰਟੇਅਰ ਰਕਬਾ ਖੇਤੀਬਾੜੀ ਹੇਠ ਹੈ ਅਤੇ ਇਸ ਵਾਰ 63000 ਰਕਬੇ ਹੇਠ ਕਣਕ ਦੀ ਬਿਜਾਈ ਕੀਤੀ ਗਈ ਹੈ ਤੇ 3 ਹਜ਼ਾਰ ਹੈਕਟੇਅਰ ਰਕਬੇ 'ਚ ਸਰੋ ਦੀ ਬਿਜਾਈ ਹੋਈ ਹੈ। ਉਨਾ• ਇੱਕ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਮੀਂਹ ਤੇ ਗੜੇਮਾਰੀ ਕਾਰਨ ਜਿਲੇ• ਭਰ ਵਿੱਚ ਅੰਦਾਜਨ ਇੱਕ ਫਿਸਦੀ ਨੁਕਸਾਨ ਹੋਇਆ ਹੈ ਜੋ ਕਰੀਬ 1500 ਏਕੜ ਤੋਂ ਵੱਧ ਰਕਬਾ ਬਣਦਾ ਹੈ, ਬਾਕੀ ਗਿਰਦਾਵਰੀ ਦੇ ਬਾਅਦ ਸਥਿਤੀ ਸਾਫ ਹੋਵੇਗੀ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ। 

ਜ਼ਿਕਰਯੋਗ ਹੈ ਕਿ ਬੀਤੀ ਅੱਠ ਪਹਿਲੂ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਜ਼ਿਲ੍ਹੇ ਵਿੱਚ ਖ਼ਰਾਬ ਹੋਈ ਫ਼ਸਲ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਸ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਵੀ ਦਿੱਤਾ ਗਿਆ ਤੇ ਹੁਣ ਬੁੱਧਵਾਰ ਨੂੰ ਫਿਰ ਹੋਈ ਬਾਰਿਸ਼ ਨੇ ਕਿਸਾਨਾਂ ਦੇ ਫਸਲ ਨੁਕਸਾਨ ਵਿੱਚ ਹੋਰ ਵਾਧਾ ਕਰ ਦਿੱਤਾ ਹੈ ।

Unusual
Weather
Rain

International