ਜੈੱਟ ਏਅਰਵੇਜ਼ ਦੇ ਬਾਅਦ ਹੁਣ ਏਅਰ ਇੰਡੀਆ 'ਤੇ ਮੰਡਰਾ ਰਿਹਾ ਖਤਰਾ

ਨਵੀਂ ਦਿੱਲੀ 19 ਅਪ੍ਰੈਲ (ਏਜੰਸੀਆਂ) : ਜੈੱਟ ਏਅਰਵੇਜ਼ ਜੋ ਕਿ ਇੱਕ ਨਿੱਜੀ ਕੰਪਨੀ ਹੈ, ਕਾਫੀ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੀ ਸੀ। ਹੁਣ ਜੈਟ ਏਅਰਵੇਜ ਤੋਂ ਬਾਅਦ   ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ 'ਤੇ ਵੀ ਮੁਸ਼ਕਿਲਾਂ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਨਾਲ ਕੰਪਨੀ ਦੀਆਂ ਮੁਸੀਬਤਾਂ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਸਮੇਂ ਕੰਪਨੀ ਦੇ ਸਿਰ 'ਤੇ 9,000 ਕਰੋੜ ਰੁਪਏ ਦਾ ਕਰਜ਼ਾ ਹੈ। ਜੇਕਰ ਅਜਿਹੇ ਵਿੱਚ ਸਰਕਾਰ ਦੇ ਵੱਲੋਂ ਏਅਰਲਾਈਨ ਦੀ ਕੋਈ ਸਹਾਇਤਾ ਨਾ ਕੀਤੀ ਗਈ ਤਾਂ ਇਸ ਦੇ ਵੀ ਬੰਦ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।

ਹਾਲਾਂਕਿ ਏਅਰ ਇੰਡੀਆ ਨੂੰ ਸਹਾਇਤਾ ਦੇਣ ਦਾ ਫੈਸਲਾ ਜੂਨ ਵਿੱਚ ਹੋਵੇਗਾ, ਜਿਸ ਸਮੇਂ ਦੇਸ਼ ਦੀ ਨਵੀਂ ਸਰਕਾਰ ਆਪਣਾ ਕੰਮ ਸੰਭਾਲੇਗੀ।ਜ਼ਿਕਰਯੋਗ ਹੈ ਕਿ ਵਿੱਤੀ ਹਾਲਾਤ ਕਮਜ਼ੋਰ ਹੋਣ ਦੇ ਨਾਲ ਜੈਟ ਏਅਰਵੇਜ ਇਸ ਸਮੇਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ. ਇਸ ਮਾਮਲੇ ਵਿੱਚ ਜੇਕਰ ਏਅਰ ਇੰਡੀਆ ਨੂੰ ਜਲਦੀ ਹੀ ਸਹਾਇਤਾ ਨਾ ਮਿਲੀ ਤਾਂ ਉਸਦਾ ਹਾਲ ਵੀ ਇਸੇ ਤਰਾਂ ਹੋ ਸਕਦਾ ਹੈ। ਏਅਰ ਇੰਡੀਆ ਦੇ ਵੱਲੋਂ ਇਸ ਸਮੇਂ ਵੀ ਕਈ ਬੈਂਕ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਹੈ। ਇਸ ਸਮੇਂ ਏਅਰਲਾਈਨ ਦੇ ਕੋਲ ਇੰਨਾ ਜਿਆਦਾ ਪੈਸਾ ਨਹੀਂ ਹੈ, ਜਿਸ ਨਾਲ ਉਹ ਇਨ੍ਹਾਂ ਕਿਸ਼ਤਾਂ ਦਾ ਭੁਗਤਾਨ ਕਰ ਸਕੇ।

ਤੁਹਾਨੂੰ ਇਥੇ ਦੱਸ ਦੇਈਏ ਕਿ ਏਅਰ ਇੰਡੀਆ ਨੂੰ ਰੋਜ਼ਾਨਾ 6 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਿਉਂਕਿ ਪੁਲਵਾਮਾ ਹਮਲੇ ਦੇ ਬਾਅਦ ਪਾਕਿਸਤਾਨ ਨੇ ਆਪਣੇ ਹਵਾਈ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਯੂਰਪ ਅਤੇ ਅਮਰੀਕਾ ਦੀਆਂ ਫਲਾਈਟਸ ਨੂੰ ਕਾਫੀ ਲੰਮਾ ਰੂਟ ਲੈਣਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਸਰਕਾਰ ਪਹਿਲਾਂ ਹੀ 29 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਆਪਣੇ ਉੱਪਰ ਲੈ ਚੁੱਕੀ ਹੈ।ਜਿਸ ਵਿਚ 2700 ਕਰੋੜ ਰੁਪਏ ਦਾ ਵਿਆਜ ਵੀ ਸ਼ਾਮਲ ਹੈ। ਜਿਸ ਵਿੱਚ ਹੁਣ ਸਰਕਾਰ ਦੇ ਵੱਲੋਂ ਵੀ ਕਿਸੇ ਤਰਾਂ ਦੀ ਮਦਦ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਭਾਜਪਾ ਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਉਹ 100 ਫੀਸਦੀ ਹਿੱਸੇਦਾਰੀ ਨੂੰ ਵੇਚ ਸਕਦੀ ਹੈ। ਇਸ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਏਅਰ ਇੰਡੀਆ ਦਾ ਭਵਿੱਖ ਕੀ ਹੋਵੇਗਾ। ਜਿਸਦਾ ਫੈਸਲਾ ਚੋਣਾਂ ਤੋਂ ਬਾਅਦ ਹੋਵੇਗਾ।

ਧਾਹਾਂ ਮਾਰ ਰੋਏ ਅਸਮਾਨੀ ਉਡਾਰੀਆਂ ਮਾਰਨ ਵਾਲੇ

ਮੁੰਬਈ 19 ਅਪ੍ਰੈਲ (ਏਜੰਸੀਆਂ): ਚਾਰ ਮਹੀਨੇ ਤੱਕ ਭਾਰੀ ਸੰਕਟ ਦਾ ਸਾਹਮਣਾ ਕਰਦੀ ਹੋਈ ਜੈੱਟ ਏਅਰਵੇਜ਼ ਦੀਆਂ ਉਡਾਣਾਂ ਆਖਿਰ  ਬੁੱਧਵਾਰ ਤੋਂ ਬੰਦ ਹੋ ਗਈਆਂ। ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਕਰੀਬ 22 ਹਜ਼ਾਰ ਲੋਕਾਂ ਬੇਰੋਜ਼ਗਾਰ ਹੋ ਗਏ ਅਤੇ ਇਨ੍ਹਾਂ ਕੁਝ ਹਜ਼ਾਰਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਸਮੇਤ ਲੱਖਾਂ ਲੋਕਾਂ ਦਾ ਭਵਿੱਖ ਡਾਵਾਡੋਲ ਹੋ ਗਿਆ। ਸਕਿੱਲਡ ਤੋਂ ਲੈ ਕੇ ਸੈਮੀ-ਸਕਿੱਲਡ ਤੱਕ ਅੱਜ ਹਜ਼ਾਰਾਂ ਕਰਮਚਾਰੀ ਪਰੇਸ਼ਾਨ ਹਨ। ਕਰਮਚਾਰੀਆਂ ਸਾਹਮਣੇ ਆਪਣੇ ਰੋਜ਼ੀ-ਰੋਟੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਕਰਮਚਾਰੀ ਦਿੱਲੀ ਦੇ ਜੰਤਰ-ਮੰਤਰ 'ਤੇ ਇਕੱਠੇ ਹੋਏ, ਜਿਥੇ ਉਨ੍ਹਾਂ ਨੇ 'ਜੈੱਟ ਬਚਾਓ , ਪਰਿਵਾਰ ਬਚਾਓ' ਦੇ ਨਾਅਰੇ ਲਗਾਏ। 

ਕਰਮਚਾਰੀਆਂ ਦਾ ਹੋਇਆ ਬੁਰਾ ਹਾਲ
ਕਰਮਚਾਰੀਆਂ ਨੂੰ ਪਹਿਲਾਂ ਹੀ 3-4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ਹੁਣ ਨੌਕਰੀ ਵੀ ਚਲੇ ਜਾਣ ਕਰਕੇ 22 ਹਜ਼ਾਰ ਕਰਮਚਾਰੀਆਂ ਦਾ ਦਿਨ-ਰਾਤ ਦਾ ਚੈਨ ਵੀ ਚਲਾ ਗਿਆ ਹੈ। ਹੁਣ ਇਹ ਜੈੱਟ ਦੇ ਕਰਮਚਾਰੀਆਂ ਦੀ ਆਖਰੀ ਉਮੀਦ ਦੇਸ਼ ਦੀ ਸਰਕਾਰ ਤੋਂ ਹੈ। ਕਰਮਚਾਰੀਆਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਕੋਈ ਮਹੱਤਵਪੂਰਣ ਕਦਮ ਚੁੱਕੇ।
ਜੈੱਟ ਦੇ 53 ਸਾਲ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 2 ਮਹੀਨਿਆਂ ਦੀ ਸੈਲਰੀ ਨਹੀਂ ਮਿਲੀ ਅਤੇ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੌਸ਼ਣ ਕਰਨ ਲਈ ਆਪਣਾ ਘਰ ਤੱਕ ਵੇਚਣਾ ਪੈ ਸਕਦਾ ਹੈ। 

ਇਕ ਹੋਰ ਮਹਿਲਾ ਕਰਮਚਾਰੀ ਨੇ ਕਿਹਾ ਕਿ ਨੌਕਰੀ ਚਲੇ ਜਾਣ ਕਰਕੇ ਉਹ ਪੂਰੀ ਰਾਤ ਨੀਂਦ ਨਹੀਂ ਆਈ। ਉਸਨੇ ਕਿਹਾ ਕਿ ਉਸ ਦੇ ਹੱਥ ਬੱਝੇ ਹਨ ਅਤੇ ਉਹ ਆਪਣੀ ਪਰੇਸ਼ਾਨੀ ਆਪਣੇ ਬੱਚਿਆਂ ਤੱਕ ਨੂੰ ਦੱਸ ਨਹੀਂ ਪਾ ਰਹੀ। ਜੈੱਟ ਦੇ ਇਕ ਇੰਜੀਨੀਅਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਟਿਊਸ਼ਨ ਵੀ ਬੰਦ ਕਰ ਦਿੱਤੀ ਹੈ। ਹੁਣ ਉਹ ਆਪਣੇ ਘਰ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਕਈ ਕਰਮਚਾਰੀਆਂ ਕੋਲ ਹੋਮ ਲੋਨ ਜਾਂ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਦੇਣ ਲਈ ਪੈਸੇ ਨਹੀਂ ਹਨ। 

Air India
Airport
Unusual
Center Government
Business

International