ਪਿ੍ਰਅੰਕਾ ਗਾਂਧੀ ਵਾਰਾਣਸੀ ਤੋਂ ਮੋਦੀ ਖਿਲਾਫ਼ ਡਟਣ ਲਈ ਤਿਆਰ

ਨਵੀਂ ਦਿੱਲੀ, 21 ਅਪ੍ਰੈਲ : ਚੋਣ ਸਭਾ ਚੋਣਾਂ ਦੇ ਚੱਲਦਿਆਂ ਹਰ ਕਿਸੇ ਦਾ ਸਵਾਲ ਹੈ ਕਿ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਵਿਰੋਧੀ ਕਿਹੜਾ ਉਮੀਦਵਾਰ ਖੜਾ ਕਰਨਗੇ? ਇਸੇ ਦੌਰਾਨ ਪਿ੍ਰਅੰਕਾ ਗਾਂਧੀ ਨੇ ਵਾਰਾਣਸੀ ਤੋਂ ਖ਼ੁਦ ਦੀ ਉਮੀਦਵਾਰੀ ‘ਤੇ ਵੱਡਾ ਬਿਆਨ ਦਿੱਤਾ ਹੈ। ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਦਾ ਫੈਸਲਾ ਹੋਇਆ ਤਾਂ ਉਹ ਵਾਰਾਣਸੀ ਤੋਂ ਚੋਣ ਲੜਨ ਲਈ ਤਿਆਰ ਹਨ। ਉਨਾਂ ਆਪਣੇ ਭਰਾ ਰਾਹੁਲ ਗਾਂਧੀ ਦੇ ਚੋਣ ਖੇਤਰ ਵਾਇਨਾਡ ਵਿੱਚ ਕਿਹਾ ਕਿ ਜੇ ਕਾਂਗਰਸ ਪ੍ਰਧਾਨ ਉਨਾਂ ਨੂੰ ਵਾਰਾਣਸੀ ਤੋਂ ਚੋਣ ਲੜਨ ਲਈ ਕਹਿੰਦੇ ਹਨ ਤਾਂ ਮੈਨੂੰ ਬੇਹੱਦ ਖ਼ੁਸ਼ੀ ਹੋਏਗੀ।

ਦੱਸ ਦੇਈਏ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਅਮੇਠੀ ਦੇ ਨਾਲ-ਨਾਲ ਕੇਰਲ ਦੇ ਵਾਇਨਾਡ ਤੋਂ ਵੀ ਚੋਣ ਲੜ ਰਹੇ ਹਨ। ਪਿ੍ਰਅੰਕਾ ਗਾਂਧੀ ਨੇ ਵਾਇਨਾਡ ਵਿੱਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨ ਵੀਵੀ ਵਸੰਤ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨਾਂ ਨਾਲ ”3 ਦੀ ਪ੍ਰੀਖਿਆ ਪਾਸ ਕਰਨ ਵਾਲੀ ਕੇਰਲ ਦੀ ਪਹਿਲੀ ਆਦਿਵਾਸੀ ਲੜਕੀ ਸ਼੍ਰੀਧੰਨਿਆ ਸੁਰੇਸ਼ ਵੀ ਮੌਜੂਦ ਸੀ।

ਕਾਂਗਰਸ ਜਾਂ ਸਮਾਜਵੀਦ ਪਾਰਟੀ-ਬਹੁਜਨ ਸਮਾਜ ਪਾਰਟੀ ਨੇ ਹਾਲੇ ਤਕ ਵਾਰਾਣਸੀ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਇਸ ਗੱਲ ਦਾ ਕਿਆਸ ਲਾਇਆ ਜਾ ਰਿਹਾ ਹੈ ਕਿ ਪਿ੍ਰਅੰਕਾ ਗਾਂਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਵਿਰੋਧੀ ਦਲਾਂ ਦੀ ਉਮੀਦਵਾਰ ਹੋ ਸਕਦੀ ਹੈ। ਇਸ ਸਬੰਧੀ ਰਾਹੁਲ ਨੇ ਵੀ ਇਸ਼ਾਰਾ ਦਿੱਤਾ ਸੀ। ਉਨਾਂ ਮੀਡੀਆ ਨੂੰ ਕਿਹਾ ਸੀ ਕਿ ਉਹ ਇਸ ਗੱਲ ‘ਤੇ ਸਸਪੈਂਸ ਹੀ ਰੱਖਣਾ ਚਾਹੁੰਦੇ ਹਨ।

Unusual
Priyanka Gandhi
Varanasi
pm narendra modi
Election 2019

International