'ਆਪ' ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਫੜ੍ਹਿਆ ਕਾਂਗਰਸ ਦਾ ਹੱਥ

ਬਲਵੀਰ ਸਿੱਧੂ ਨੇ ਵੀ ਕੀਤੀ ਘਰ ਵਾਪਸੀ 

ਬਠਿੰਡਾ ਤੋਂ ਪੀਏਪੀ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਵੀ ਦਿੱਤਾ ਵਿਧਾਇਕੀ ਤੋਂ ਅਸਤੀਫਾ 

ਬਠਿੰਡਾ 25 ਅਪ੍ਰੈਲ (ਅਨਿਲ ਵਰਮਾ) : 'ਆਪ' ਅਤੇ ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੋਨਾਂ ਨੂੰ ਹੀ ਲੋਕ ਸਭਾ ਹਲਕਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਉਸ ਸਮੇਂ ਗਹਿਰਾ ਝੱਟਕਾ ਲੱਗਿਆ ਜਦੋਂ ਬਾਗੀ ਵਿਧਾਇਕ ਅਤੇ ਖਹਿਰਾ ਸਮਰਥਕ ਨਾਜਰ ਸਿੰਘ ਮਾਨਸ਼ਾਹੀਆ ਨੇ ਝਾੜੂ ਛੱਡਕੇ ਕਾਂਗਰਸ ਦਾ ਪੰਜਾ ਗੱਲ ਵਿੱਚ ਪਾ ਲਿਆ ਜਿਹਨਾਂ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹਾਜਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਕੀਤਾ। ਉਥੇ ਹੀ ਆਪ ਤੋਂ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸਿਆਸੀ ਚੱਕਰਵਿਊ ਦਾ ਅੰਤ ਕਰਦੇ ਹੋਏ ਵਿਧਾਨ ਸਭਾ ਹਲਕਾ ਭਲੱਥ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਦੋਂ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਹ ਦੋਸ਼ ਲਾਉਂਦੇ ਆ ਰਹੇ ਸਨ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਸਪੀਕਰ ਦਾ ਕੋਈ ਨੋਟਿਸ ਨਹੀਂ ਮਿਲਿਆ ਜਦੋਂ ਕਿ ਉਹ ਤਾਂ ਅਸਤੀਫਾ ਦੇਣ ਲਈ ਤਿਆਰ ਹਨ ਪਰ ਆਖਰਕਾਰ ਅੱਜ ਅਸਤੀਫਾ ਦੇ ਦਿੱਤਾ।

ਜਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਆਪ ਦੀ ਟਿਕਟ ਤੇ ਵਿਧਾਨ ਸਭਾ ਹਲਕਾ ਭਲੱਥ ਤੋਂ ਵਿਧਾਇਕ ਚੁਣੇ ਗਏ ਸਨ ਪਰ ਪਿਛਲੇ ਸਮੇਂ ਤੋਂ ਉਹ ਆਪ ਤੋਂ ਬਾਗੀ ਹੋਕੇ ਨਵੀਂ ਪਾਰਟੀ ਬਣਾਕੇ ਲੋਕ ਸਭਾ ਚੋਣਾਂ ਵਿੱਚ ਨਿੱਤਰੇ ਹੋਏ ਹਨ। ਦੂਜੇ ਪਾਸੇ ਮਾਨਸਾ ਤੋਂ ਆਪ ਦੀ ਟਿਕਟ ਤੇ ਵਿਧਾਇਕ ਬਣੇ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਅਸਤੀਫਾ ਆਪ ਅਤੇ ਖਹਿਰਾ ਦੋਨਾਂ ਨੂੰ ਹੀ ਵੱਡਾ ਝੱਟਕਾ ਹੈ। ਉਥੇ ਹੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪੁਰਾਣੇ ਕਾਂਗਰਸੀ ਜੋ ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਪਰ ਉਥੇ ਵੀ ਸਹੀ ਸਤਿਕਾਰ ਨਾ ਹੋਣ ਕਰਕੇ ਘਰ ਬੈਠ ਗਏ ਸਨ ਨੇ ਅੱਜ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰ ਲਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਤਿੰਨ ਹੋਰ ਵਿਧਾਇਕ ਕਾਂਗਰਸ ਦੀ ਬੇੜੀ ਵਿੱਚ ਸ਼ਾਮਲ ਹੋਣ ਲਈ ਤਿਆਰ 

ਚੰਡੀਗੜ੍ਹ 25 ਅਪਰੈਲ (ਕਮਲਜੀਤ ਸਿੰਘ ਬਨਵੈਤ): ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਕਾਂਗਰਸ ਵਿਚ ਸ਼ਾਮਿਲ ਹੋਣ ਲਈ ਤਿਆਰ ਬੈਠੇ ਹਨ। ਆਪ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅੱਜ ਰਸਮੀ ਤੌਰ ਤੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ ਇਸ ਨਾਲ ਆਮ ਆਦਮੀ ਪਾਰਟੀ ਪੰਜਾਬ ਨੂੰ ਵੱਡਾ ਝਟਕਾ ਲੱਗਾ ਹੈ ਪਰ ਕਾਂਗਰਸ ਦੀ ਸਥਿਤੀ ਲੋਕ ਸਭਾ ਹਲਕਾ ਬਠਿੰਡਾ ਵਿਚ ਹੋਰ ਮਜ਼ਬੂਤ ਹੋ ਗਈ ਹੈ ਵਿਧਾਇਕ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਪ ਦੇ ਵਿਧਾਇਕਾਂ ਵਿੱਚੋਂ ਸਭ ਤੋਂ ਪਹਿਲੇ ਸਭ ਤੋਂ ਵੱਧ ਸਨ। ਵਿਧਾਇਕ ਮਾਨਸ਼ਾਹੀਆ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਤੋਂ ਜੇਤੂ ਰਹੇ ਸਨ ਉਹ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਇੰਜਨੀਅਰ ਰਹੇ ਸਨ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਵੱਖ ਵੱਖ ਕਮੇਟੀਆਂ ਵਿੱਚ ਵੀ ਸ਼ਾਮਿਲ ਕੀਤਾ ਗਿਆ। ਆਪ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਦਾਨ ਹਨ। ਆਪ ਦੇ ਜਿਹੜੇ ਤਿੰਨ ਹੋਰ ਵਿਧਾਇਕ ਕਾਂਗਰਸ ਦੀ ਲਈ ਤਿਆਰ ਬੈਠੇ ਹਨ ਉਨ੍ਹਾਂ ਵਿੱਚ ਪਾਰਟੀ ਦੇ ਰਹਿੰਦੇ ਤਿੰਨ ਵਿਧਾਇਕਾਂ ਦੇ ਵੀ ਕਾਂਗਰਸ ਵਿੱਚ ਅਗਲੇ ਦਿਨੀਂ ਸ਼ਾਮਲ ਹੋ ਜਾਣ ਦੇ ਆਸਾਰ ਬਣੇ ਹੋਏ ਹਨ। ਸਪਰੀਮੋ ਸੁਖਪਾਲ ਸਿੰਘ ਖਹਿਰਾ ਵੀ ਉੱਥੋਂ ਹੀ ਚੋਣ ਲੜ ਰਹੇ ਹਨ।

ਇਹ ਦੋਹਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਤਿੰਨ ਰਹਿੰਦੇ ਵਿਧਾਇਕਾਂ ਦੇ ਵੀ ਕਾਂਗਰਸ ਵਿੱਚ ਅਗਲੇ ਦਿਨੀਂ ਸ਼ਾਮਲ ਹੋਣ ਦੀ ਸੰਭਾਵਨਾ ਹੈ ਅੱਜ ਮਾਨਸ਼ਾਹੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਹਾਜ਼ਰ ਰਹੇ ਇੱਕ ਵੱਖਰੀ ਜਾਣਕਾਰੀ ਅਨੁਸਾਰ ਪੰਜਾਬੀ ਏਕਤਾ ਪਾਰਟੀ ਦੇ ਸਪਰੀਮੋ ਅਤੇ ਆਪ ਦੇ ਬਾਕੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ। ਖਹਿਰਾ ਪੀ ਡੀ ਏ ਦੀ ਟਿਕਟ ਤੋਂ ਬਠਿੰਡਾ ਤੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ ਵਿਧਾਨ ਸਭਾ ਦੀ ਟਿਕਟ ਭੁਲੱਥ ਤੋਂ ਆਪ ਦੀ ਟਿਕਟ ਤੇ  ਜਿੱਤੇ ਸਨ ਪਰ ਬਾਅਦ ਵਿੱਚ ਬਾਗ਼ੀ ਹੋ ਕੇ ਨਵੀਂ ਪਾਰਟੀ ਖੜ੍ਹੀ ਕਰ ਲਈ ਸੀ। ਉਹ ਪੰਜਾਬ ਡੈਮੋਕ੍ਰੇਟਿਕ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਹਨ ਇਸੇ ਦੌਰਾਨ ਪਤਾ ਲੱਗਾ ਹੈ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਾਰਟੀ ਨੂੰ ਲੱਗ ਰਹੇ ਖੋਰੇ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ ਤੇ ਉਨ੍ਹਾਂ ਦੇ ਅਗਲੇ ਦਿਨੀਂ ਪੰਜਾਬ ਵਿੱਚ ਲਾਉਣ ਦੀ ਸੰਭਾਵਨਾ ਹੈ ।

Unusual
Punjab Politics
Aam Aadmi Party
Punjab Congress

International