ਸ੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦੇ ਕਬਜ਼ੇ ਦੇ ਖੁੱਲੇ ਰਾਜ਼..?

ਭਰਤੀ ਦੇ ਨਾਮ ਤੇ ਠੱਗੇ 44 ਲੱਖ ਪ੍ਰਧਾਨ ਲੌਂਗੋਵਾਲ ਦੇ ਜਰੀਏ ਬਾਦਲਾਂ ਨੂੰ ਦਿੱਤਾ ਪਾਰਟੀ ਫੰਡ : ਭਾਈ ਮਾਝੀ

ਪੀੜਤ ਪਰਿਵਾਰਾਂ ਨੇ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਬਾਦਲ ਪਰਿਵਾਰ ਦਾ ਘਿਰਾਓ ਕਰਨ ਦਾ ਕੀਤਾ ਐਲਾਨ

ਬਠਿੰਡਾ 4 ਮਈ (ਅਨਿਲ ਵਰਮਾ/ ਜਸਵਿੰਦਰ ਸਿੰਘ ਅਰੋੜਾ) : ਸ੍ਰੋਮਣੀ ਕਮੇਟੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਿਵਾਰ ਦੇ ਕਬਜ਼ੇ ਦੇ ਰਾਜ ਖੋਲਦਿਆਂ ਕਮੇਟੀ ਮੁਲਾਜ਼ਮਾਂ ਦੀ ਭਰਤੀ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਉਥੇ ਹੀ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲਦਿਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਅਤੇ ਫਿਰੋਜਪੁਰ ਵਿਖੇ ਅਕਾਲੀ ਦਲ ਦੀਆਂ ਹੋਣ ਵਾਲੀਆਂ ਰੈਲੀਆਂ ਵਿੱਚ ਘਿਰਾਓ ਕਰਨ ਦਾ ਐਲਾਨ ਕੀਤਾ। ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਿਪਾਲੀ ਨੇ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਬਾਦਲ ਪਰਿਵਾਰ ਦਾ ਏਜੰਟ ਬਣਕੇ ਮੁਲਾਜ਼ਮਾਂ ਨਾਲ ਠੱਗੀ ਮਾਰਕੇ 44 ਲੱਖ ਰੁਪਇਆਂ ਅਕਾਲੀ ਦਲ ਨੂੰ ਪਾਰਟੀ ਫੰਡ ਦਿੱਤਾ। ਹੋਰ ਤਾਂ ਹੋਰ ਸਮਾਨਾ ਤੋ ਸ੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਵੱਲੋਂ ਵੀ ਸ੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਠੱਗੀ ਮਾਰਨ ਸੰਬਧੀ ਕਾਰਵਾਈ ਕਰਨ ਲਈ ਸਿਫਾਰਸ਼ ਵੀ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਾ ਕਰਨਾ ਸ੍ਰੋਮਣੀ ਕਮੇਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਉਦਾ ਹੈ?

ਪੀੜਤ ਦੇਸ ਰਾਜ ਸਿੰਘ ਵਾਸੀ ਪਟਿਆਲਾ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਅਗਸਤ 2018 ਵਿੱਚ ਸ੍ਰੋਮਣੀ ਕਮੇਟੀ ਵੱਲੋਂ ਅਖਬਾਰ ਵਿੱਚ 500 ਤੋ ਵੱਧ ਨੋਕਰੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ ਜਿਸ ਤਹਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਤੈਨਾਤ ਸੇਵਾਦਾਰ ਗੁਰਤੇਜ ਸਿੰਘ ਨੇ ਐਡੀਨੀਸ਼ਲ ਸਕੱਤਰ ਵਿਜੇ ਸਿੰਘ ਦਾ ਨਜ਼ਦੀਕੀ ਦੱਸਕੇ ਉਸਨੂੰ ਸ੍ਰੋਮਣੀ ਕਮੇਟੀ ਵਿੱਚ ਪੱਕੀ ਨੌਕਰੀ ਲਗਵਾਉਣ ਦਾ ਝਾਸਾਂ ਦੇਕੇ 2 ਲੱਖ ਰੁਪਏ ਲਏ ਅਤੇ ਉਸਨੇ 23 ਵਿਅਕਤੀਆਂ ਦੇ ਨੌਕਰੀ ਲਗਵਾਉਣ ਲਈ 20 ਲੱਖ 10 ਹਜ਼ਾਰ ਰੁਪਏ ਨਗਦ ਦਿੱਤੇ ਸਨ ਪਰ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰਾਂ ਦੀ ਨੌਕਰੀ ਨਹੀ ਦਿੱਤੀ ਗਈ। ਇਸੇ ਤਰਾਂ ਹੀ ਇੱਕ ਹੋਰ ਪੀੜਤ ਗਿਆਨੀ ਗੁਰਚਰਨ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ ਨੇ ਵੀ ਦੋਸ਼ ਲਾਏ ਕਿ ਉਸਨੇ ਵੀ 23 ਵਿਅਕਤੀਆਂ ਨੂੰ ਨੌਕਰੀ ਲਗਵਾਉਣ ਲਈ 23 ਲੱਖ 85 ਹਜ਼ਾਰ ਰੁਪਏ ਗੁਰਤੇਜ ਸਿੰਘ ਨੂੰ ਦਿੱਤੇ। ਪੀੜਤਾਂ ਨੇ ਦੱਸਿਆ ਕਿ ਇਸ ਸੰਬਧੀ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਵੱਲੋਂ ਇੱਕ ਸਬ ਕਮੇਟੀ ਬਣਾਈ ਗਈ ਜਿਸ ਨਾਲ ਉਹਨਾਂ ਦੀਆਂ ਕਈ ਮੀਟਿੰਗਾਂ ਸ੍ਰੋਮਣੀ ਕਮੇਟੀ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈਆਂ ਹਨ ਪਰ ਸ੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਕੱਤਰ ਵਿਜੇ ਸਿੰਘ ਦਾ ਪੱਖ ਲੈਦਿਆਂ ਪੀੜਤਾਂ ਨੂੰ ਕੋਈ ਇਨਸਾਫ ਨਹੀ ਦਿੱਤਾ ਕਿਉਂਕਿ ਐਡੀਨੀਸ਼ਲ ਸਕੱਤਰ ਵਿਜੇ ਸਿੰਘ ਨੇ ਪੀੜਤਾਂ ਨੂੰ 2 ਲੱਖ ਰੁਪਏ ਦੇ ਗਾਰੰਟੀ ਚੈਕ ਵਿੱਚ ਬਾਊਂਸ਼ ਹੋ ਚੁੱਕੇ ਹਨ। ਉਹਨਾ ਦੱਸਿਆ ਕਿ ਇਸ ਠੱਗੀ ਦੀ ਸਿਕਾਇਤ ਮੁੱਖ ਮੰਤਰੀ ਪੰਜਾਬ, ਡੀਜੀਪੀ ਨੂੰ ਕਰਨਗੇ ਅਤੇ ਅਦਾਲਤ ਦਾ ਵੀ ਸਹਾਰਾ ਲਿਆ ਜਾਵੇਗਾ। ਇਸ ਮੋਕੇ ਭਾਈ ਮਾਝੀ ਅਤੇ ਪੀੜਤ ਵਿਅਕਤੀਆਂ ਨੇ ਐਲਾਨ ਕੀਤਾ ਕਿ ਚੋਣਾਂ ਦੌਰਾਨ ਅਕਾਲੀ ਦਲ ਦੀਆਂ ਹੋਣ ਵਾਲੀਆਂ ਰੈਲੀਆਂ ਵਿੱਚ ਪਰਿਵਾਰਾਂ ਸਮੇਤ ਪੁੱਜਕੇ ਹਰਸਿਮਰਤ ਕੋਰ ਬਾਦਲ ਅਤੇ ਸੁਖਬੀਰ ਬਾਦਲ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।

ਨੌਕਰੀ ਲਈ ਲੱਖਾਂ ਲੈਣ ਦੇ ਦੋਸ਼ ਤਹਿਤ  ਸ਼੍ਰੋਮਣੀ ਕਮੇਟੀ ਵਧੀਕ ਸਕੱਤਰ ਮੁਅਤਲ

ਬਾਦਲਾਂ ਦੀ ਪਟਿਆਲਾ ਰੈਲੀ ਲਈ ਦੇਣੀ ਸੀ ਇਹ ਰਕਮ

ਅੰਮ੍ਰਿਤਸਰ 4 ਮਈ (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਕਮੇਟੀ ਵਿੱਚ ਮੁਲਾਜਮ ਭਰਤੀ ਕਰਾਉਣ ਲਈ ਪੈਸੇ ਲਏ ਜਾਣ ਦੇ ਇੱਕ ਸਾਹਮਣੇ ਆਏ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਧਰਮ ਪ੍ਰਚਾਰ ਦੇ ਵਧੀਕ ਸਕੱਤਰ ਬਿਜੇ ਸਿੰਘ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਹੈ ।ਬਿਜੇ ਸਿੰਘ ਦਾ ਹੈਡ ਕੁਆਟਰ ਵੀ ਅਨੰਦਪੁਰ ਸਾਹਿਬ ਤਬਦੀਲ ਕਰ ਦਿੱਤਾ ਗਿਆ ਹੈ ।ਬਿਜੇ ਨੂੰ ਮੁਅਤਲ ਕੀਤੇ ਜਾਣ ਦੀ ਕਾਰਵਾਈ ਨੇ ਪੰਥਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਲੋਂਗੋਵਾਲ ਵੀ ਉਸੇ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਿਥੇ ਕਿਤੇ ਬਾਦਲ ਦਲ ਪਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਬੋਲਦਾ ਹੋਵੇ ਕਿਉਂਕਿ ਬਿਜੇ ਸਿੰਘ ਵਲੋਂ ਪੈਸੇ ਲਏ ਜਾਣ ਦੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਸਨ ਕਿ ਪੈਸੇ ਸੁਖਬੀਰ ਬਾਦਲ ਦੀ ਰੈਲੀ ਦੇ ਨਾਮ  ਲਏ ਗਏ ਹਨ। ਪੰਥਕ ਧਿਰਾਂ ਦਾ ਸ਼ੱਕ ਬਿਲਕੁਲ ਸਹੀ ਹੈ ਕਿ 30-31ਮਾਰਚ ਦੀ ਮੱਧਰਾਤ ਨੂੰ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਊੜੀ ਢਾਹੇ ਜਾਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਵਾਅਦਾ ਕਰਕੇ ਵੀ ਨਾ ਤਾਂ ਬਾਬਾ ਜਗਤਾਰ ਸਿੰਘ ਖਿਲਾਫ ਕਾਨੂੰਨੀ ਕਰਵਾਈ ਕੀਤੀ ਤੇ ਨਾ ਹੀ ਡਿਊੜੀ ਸਬੰਧੀ ਮਤਾ ਦੱਬਾ ਕੇ ਬੈਠਣ ਵਾਲੇ ਕਮੇਟੀ ਅਧਿਕਾਰੀਆਂ/ਮੁਲਾਜਮਾਂ ਜਾਂ ਕਮੇਟੀ ਦੇ ਉਨ੍ਹਾਂ ਮੈਂਬਰਾਂ ਖਿਲਾਫ ਜਿਨ੍ਹਾਂ ਉਪਰ ਇਹ ਡਿਊੜੀ ਡਹਾਉਣ ਦੇ ਦੋਸ਼ ਲਗਦੇ ਸਨ । 

Unusual
SGPC
Parkash Singh Badal
Scam
corruption

International