ਜਦੋਂ! ਕਿਸਾਨ ਮਜ਼ਦੂਰਾਂ ਦੇ ਹੌਂਸਲਿਆਂ ਅੱਗੇ ਚੰਡੀਗੜ੍ਹ ਪੁਲਿਸ ਵਲੋਂ ਮਾਰੀਆਂ ਪਾਣੀ ਦੀਆਂ ਬੁਛਾੜਾਂ ਪਈਆਂ ਢਿੱਲੀਆਂ

ਕਈਆਂ ਦੀਆਂ ਦਸਤਾਰਾਂ ਡਿੱਗੀਆਂ ਗੰਦੇ ਨਾਲੇ 'ਚ ਤੇ ਕਈ ਹੋਏ ਗੰਭੀਰ ਜਖ਼ਮੀ 

ਚੰਡੀਗੜ੍ਹ 14 ਮਈ (ਮੇਜਰ ਸਿੰਘ):  ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਸੱਮੁਚੇ ਪੰਜਾਬ ਵਿਚੋਂ ਆਏ ਕਿਸਾਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਇਕੱਤਰ ਹੋ ਕੇ ਚੰਡੀਗੜ੍ਹ ਰਾਜਭਵਨ ਦੇ ਘਿਰਾਉ ਲਈ ਚਾਲੇ ਪਾਏ ।? ਇਹ ਕਿਸਾਨ ਮਜਦੂਰ ਆਪਣੀਆਂ ਮੰਗਾਂ ਸਬੰਧੀ ਪੰਜਾਬ ਰਾਜਪਾਲ ਨੂੰ ਆਪਣਾ ਮੰਗ ਪੱਤਰ ਦੇਣਾ ਚਾਹੁੰਦੇ ਸਨ ਪਰ ਹਮੇਸ਼ਾਂ ਦੀ ਤਰਾਂ  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਚੰਡੀਗੜ੍ਹ ਦੀ ਹੱਦਬੰਦੀ 'ਤੇ ਗੀਤਾ ਭਵਨ ਕੋਲ  ਪੁੱਲ 'ਤੇ ਚੰਡੀਗੜ੍ਹ ਪੁਲਿਸ ਨੇ ਆਦਮ ਕੱਦ ਬੈਰੀਕੇਡ ਲਗਾ ਰੋਕਣ ਦੀ ਕੋਸ਼ਿਸ਼ ਕਰਦਿਆਂ ਕਾਫਲੇ 'ਤੇ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਪੁਲਿਸ ਵਲੋਂ ਦੋ-ਦੋ ਪਾਸਿਓਂ ਨਿਹੱਥੇ ਕਿਸਾਨਾਂ 'ਤੇ ਮਾਰੀਆਂ ਜਾ ਰਹੀਆਂ ਪਾਣੀ ਦੀਆਂ ਬੁਛਾੜਾਂ ਨਾਲ ਕਿਸਾਨਾਂ ਦੀਆਂ ਦਸਤਾਰਾਂ ਉਤਰ ਗਈਆਂ । ਐਨਾ ਹੀ ਨਹੀਂ ਕਈਆਂ ਦੀਆਂ ਦਸਤਾਰਾਂ ਗੰਦੇ ਨਾਲੇ ਵਿਚ ਵੀ ਡਿੱਗੀਆਂ।?ਪਰ ਹੱਕੀ ਮੰਗਾਂ ਮੰਗਣ ਆਏ ਕਿਸਾਨਾਂ ਦੇ ਮਨਾਂ ਵਿਚ ਡਰ ਪੈਦਾ ਕਰਨ ਲਈ ਚੰਡੀਗੜ੍ਹ ਪੁਲਿਸ ਵਲੋਂ ਮਾਰੀਆਂ ਪਾਣੀ ਦੀਆਂ ਬੁਛਾੜਾਂ ਵੀ ਕਿਸਾਨ ਮਜ਼ਦੂਰਾਂ ਨੂੰ ਟੱਸ ਤੋਂ ਮੱਸ ਨਾ ਕਰ ਸਕੀਆਂ ਤੇ ਆਖ਼ਰ ਕਿਸਾਨਾਂ ਨੇ ਉÎÎÎੱਥੇ ਹੀ ਧਰਨਾ ਮਾਰ ਦਿੱਤਾ।

ਜ਼ਿਕਰਯੋਗ ਹੈ ਕਿ ਵੱਡੇਰੀ ਉਮਰ ਦੇ ਕਿਸਾਨ ਮਜ਼ਦੂਰਾਂ ਨੇ ਇਸ ਮੌਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਵੀ ਯਾਦ ਕੀਤਾ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਪੁਲਿਸ ਨੂੰ ਸ਼ਰੇਆਮ ਵੰਗਾਰਿਆ ਤੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬੀ ਅੱਜ ਵੀ ਆਪਣੇ ਹੱਕ ਲਈ ਪੁਰਾਣਾ ਇਤਿਹਾਸ ਦੁਹਰਾ ਸਕਦੇ ਹਨ। ਇਸ ਦੋਰਾਨ ਜਿੱਥੇ ਕਿਸਾਨਾਂ ਦੀਆਂ ਦਸਤਾਰਾਂ ਲੱਥੀਆਂ ਉੱਥੇ ਕਈਆਂ ਦੇ ਸੱਟਾਂ ਲੱਗੀਆਂ, ਅੱਖਾਂ ਵਿਚ ਤਕਲੀਫ ਹੋਈ ਅਤੇ ਇਕ ਦੀ ਲੱਤ ਟੁੱਟ ਗਈ ਤੇ ਇਕ ਦੀ ਮੋਢੇ ਤੋਂ ਕਰੈੱਕ ਦਾ ਵੀ ਪਤਾ ਲੱਗਾ ਜਿਨ੍ਹਾਂ  ਸਿਵਲ ਹਸਪਤਾਲ  ਫੇਜ਼ 6 ਦਾਖਲ ਕਰਵਾਇਆ ਗਿਆ। ? ਕਿਸਾਨਾਂ ਨੇ ਸਰਕਾਰ ਖਿਲਾਫ ਰੱਜ ਕੇ ਨਾਹਰੇਬਾਜੀ ਕੀਤੀ। ਇਸ ਮੌਕੇ ਪਤੱਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਦਸਿਆ ਕਿ ਕਰ ਮੁੱਕਤ ਵਪਾਰ ਸਮਝੌਤਅਤੇ ਵਿਚੋਂ ਭਾਰਤ ਸਰਕਾਰ ਦੇ ਬਾਹਰ ਆਉਣ 'ਤੇ ਨਿੱਜੀ ਸਰਕਾਰੀ ਜਾਇਦਾਦ ਨੁਕਸਾਨ ਰੋਕਨੂੰ ਐਕੱਟ 2017 (ਕਾਲਾ ਕਨੂੰਨ) ਤੁਰੰਤ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਵਾਮੀਨਾਥਨ ਕਮਿਸ਼ਨ ਲਾਗੂ ਹੋਣਾ ਚਾਹੀਦਾ ਹੈ , ਐਨਾਂ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਵਲੋਂ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਜੋ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ, ਜ.ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਚੁਤਾਲਾ ਨੇ ਇਕੱਠ ਨੂੰ ਸੰਬੋਧਨ ਕੀਤਾ। ਜਿੱਥੇ ਪਹਿਲਾਂ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕਿਸਾਨਾਂ 'ਤੇ ਮਾਰੀਆਂ ਉÎÎÎÎੱਥੇ ਬਾਅਦ ਵਿਚ ਪੰਜਾਬ ਰਾਜਪਾਲ ਦੇ ਉÎÎÎੱਪ ਸਕੱਤਰ ਰਾਕੇਸ਼ ਭੰਡਾਰੀ ਨੇ ਕਿਸਾਨਾਂ ਦਾ ਮੰਗ ਪਤੱਰ ਪ੍ਰਾਪਤ ਕਰਦਿਆਂ ਰਾਜਪਾਲ ਨਾਲ ਮੀਟਿੰਗ ਕਰਵਾਉਣ ਲਈ 4ਜੂਨ 2019 ਨੂੰ 12 ਵਜੇ ਦੁਪਹਿਰ ਦਾ ਸਮਾਂ ਤਹਿ ਕੀਤਾ। ਇਸ ਤੋਂ ਇਲਾਵਾ ਅੱਜ ਦੇ ਸੰਘਰਸ਼ ਦੋਰਾਨ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਨਾਲ ਜਖ਼ਮੀ ਹੋਏ ਕਿਸਾਨ ਮਜ਼ਦੂਰਾਂ ਦੇ ਇਲਾਜ਼ ਕਰਵਾਉਣ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਐÎÎÎÎੱਸ ਡੀ ਐਮ ਜਗਦੀਪ ਸਹਿਗਲ ਵਲੋਂ ਭਰੋਸਾ ਦਿੱਤੇ ਜਾਣ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ ਖ਼ਤਮ ਕੀਤਾ ਗਿਆ।

Unusual
Protest
farmer

International