ਬੇਅਦਬੀ ਕਾਂਡ ਦੇ ਦੋਸ਼ੀ ਨਾ ਛੱਡੇ ਨਾ ਛੱਡਾਗੇ : ਰਾਹੁਲ ਗਾਂਧੀ

ਬੇਅਦਬੀ ਕਾਂਡ 'ਚ ਪੀੜਤ ਵਿਅਕਤੀਆਂ ਦੀ ਬਣਾਈ ਜਾਵੇਗੀ ਯਾਦਗਾਰ : ਕੈਪਟਨ  

ਫਰੀਦਕੋਟ, 15 ਮਈ (ਜਗਦੀਸ਼ ਬਾਂਬਾ ) ਫਰੀਦਕੋਟ ਜਿਲ੍ਹੇ ਦੇ ਨੇੜਲੇ ਪਿੰਡ ਬਰਗਾੜੀ ਵਿਖੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ 'ਚ ਰੈਲੀ ਕਰਨ ਪੁੱਜੇ, ਰੈਲੀ 'ਚ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ, ਮੁਹੰਮਦ ਸਦੀਕ, ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰੰਘ ਸੋਢੀ,ਡਾਂ.ਜਾਂਗੀਰ ਸਿੰਘ ਆਦਿ ਮੌਜੂਦ ਸਨ। ਚੌਕੀਦਾਰ ..ਦਾ ਨਾਅਰਾ ਲਗਾ ਕੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੋਦੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੋਦੀ ਨੇ ਨੀਰਵ ਮੋਦੀ ਦਾ ਕਰਜ਼ਾ ਮੁਆਫ਼ ਕੀਤਾ, ਕਿਸਾਨਾ ਦਾ ਨਹੀ। ਮੋਦੀ ਨੇ ਸਿਰਫ਼ 15 ਲੋਕਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਰਾਹੁਲ ਗਾਂਧੀ ਨੇ ਲੋਕਾਂ ਦੇ ਖ਼ਾਤਿਆਂ 'ਚ ਹਰ ਮਹੀਨੇ 6 ਹਜ਼ਾਰ ਰੁਪਏ ਅਤੇ ਇਕ ਸਾਲ 'ਚ 72 ਹਜ਼ਾਰ ਰੁਪਏ ਪਾਉੁਣ ਦਾ ਵਾਅਦਾ ਕੀਤਾ। ਉਨ੍ਹਾਂ ਅੰਬਾਨੀ ਤੇ ਨੀਰਵ ਮੋਦੀ ਦੀਆਂ ਜੇਬਾਂ 'ਚ ਕੱਢ ਕੇ ਗਰੀਬਾਂ ਨੂੰ ਪੈਸੇ ਦੇਣ ਦੀ ਗੱਲ ਕਹੀ। ਸਭ ਤੋਂ ਪਹਿਲਾ ਪੈਸਾ ਅਨਿਲ ਅੰਬਾਨੀ ਦੇ ਖਾਤੇ 'ਚ ਪੈਸਾ ਕੱਢ ਕੇ ਉਨ੍ਹਾਂ ਦੇ ਖਾਤਿਆਂ 'ਚ ਪਾਇਆ ਜਾਵੇਗਾ।

ਉਸ ਤੋਂ ਬਾਅਦ ਨੀਰਵ ਮੋਦੀ, ਵਿਜੇ ਮਾਲਿਆ ਜੋ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪਾਰਲੀਮੈਂਟ 'ਚ ਮਿਲ ਕੇ ਲੰਡਨ ਗਿਆ ਸੀ। ਫਿਰ ਲਲਿਤ ਮੋਦੀ, ਜਿਸ ਨੇ ਰਾਜਸਥਾਨ ਦੇ ਮੁੱਖ ਮੰਤਰੀ ਦੇ ਪੁੱਤਰ ਦੇ ਬੈਂਕ ਖਾਤੇ 'ਚ ਪੈਸੇ ਪਾਏ ਸਨ, ਇਨ੍ਹਾਂ ਸਾਰੇ ਚੋਰਾਂ ਦੇ ਖਾਤਿਆਂ 'ਚ ਪੈਸੇ ਕੱਢ ਕੇ ਲੋਕਾਂ ਦੇ ਖਾਤਿਆਂ 'ਚ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀ ਇਨ੍ਹਾਂ ਨੂੰ 5 ਲੱਖ 50 ਹਜ਼ਾਰ ਕਰੋੜ ਰੁਪਏ ਦਿੱਤੇ, ਉਸੇ ਤਰ੍ਹਾਂ ਅਸੀ ਇਹ ਪੈਸਾ ਫ਼ਰੀਦਕੋਟ ਅਤੇ ਪੰਜਾਬ ਦੇ ਸਭ ਤੋਂ ਗਰੀਬ ਲੋਕਾਂ ਦੇ ਖਾਤਿਆਂ 'ਚ ਪਾ ਦੇਵਾਂਗੇ। ਉਨ੍ਹਾਂ ਕਿਹਾ ਕਿ ਫ਼ਰੀਦਕੋਟ, ਪੰਜਾਬ ਅਤੇ ਦੇਸ਼ ਦਾ ਕੋਈ ਵੀ ਕਿਸਾਨ ਕਰਜ਼ਾ ਨਾ ਦੇਣ 'ਤੇ ਜੇਲ ਨਹੀ ਜਾਵੇਗਾ। ਉਨ੍ਹਾਂ ਇਕ ਸਾਲ ਦੇ ਅੰਦਰ ਅੰਦਰ 22 ਲੱਖ ਨੌਕਰੀਆਂ ਅਤੇ 10 ਲੱਖ ਨੌਜਵਾਨਾ ਨੂੰ ਪੰਚਾਇਤ 'ਚ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ।

ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀ ਨਾ ਛੱਡੇ ਸੀ ਅਤੇ ਨਾ ਹੀ ਛੱਡਾਗੇ, ਜਾਂਚ ਜਾਰੀ ਹੈ, ਦੋਸੀ ਜੇਲ ਦੀਆਂ ਸਲਾਖਾ ਪਿੱਛੇ ਹੋਣਗੇ । ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸ਼ਾਂਤਮਈ ਵਿਖਾਵਾ ਕਰਦੇ ਵਿਅਕਤੀਆਂ 'ਤੇ ਪੁਲਿਸ ਵੱਲੋਂ ਬਿਨਾਂ ਭੜਕਾਹਟ ਗੋਲੀ ਚਲਾਉਣ ਕਾਰਨ ਮਾਰੇ ਗਏ ਜਾਂ ਜ਼ਖ਼ਮੀ ਹੋਣ ਵਾਲਿਆਂ ਦੀ ਯਾਦ ਵਿੱਚ ਬਰਗਾੜੀ ਵਿੱਚ ਜਾਂ ਨੇੜੇ-ਤੇੜੇ ਇਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਰਗਾੜੀ ਅਤੇ ਬੇਅਦਬੀ ਦੇ ਹੋਰ ਮਾਮਲਿਆਂ ਨੂੰ ਬੀਤੇ ਦੀ ਗੱਲ ਹੋਣ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਨਾ ਹੀ ਭੁੱਲੇ ਹਨ ਅਤੇ ਨਾ ਹੀ ਕਦੀ ਭੁੱਲਣਗੇ। 

Unusual
Beadbi
Rahul Gandhi
Capt Amarinder Singh
Sikhs

International