ਕੈਪਟਨ ਦੇ ਮੰਤਰੀ ਨੇ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਬਰਗਾੜੀ ਮੋਰਚਾ?

ਬਰਗਾੜੀ ਮੋਰਚਾ ਅਸੀਂ ਲਵਾਇਆ ਸਿੱਧੂ ਨੇ ਤਾਂ ਕਦੀ ਆਵਾਜ਼ ਵੀ ਨਹੀਂ ਉਠਾਈ ਦੇ ਬਿਆਨ ਨੇ ਮਚਾਈ ਹਲਚਲ

ਬਠਿੰਡਾ 20 ਮਈ (ਅਨਿਲ ਵਰਮਾ) ਕੈਪਟਨ ਸਰਕਾਰ ਦੇ ਸਭ ਤੋਂ ਧਾਕੜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਸਮੇਤ ਅਹਿਮ ਮੰਗਾਂ ਨੂੰ ਲੈ ਕੇ ਸਰਬੱਤ ਖ਼ਾਲਸਾ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਲਾਇਆ ਬਰਗਾੜੀ ਮੋਰਚਾ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ ? ਉਨ੍ਹਾਂ ਨੇ ਬੀਤੇ ਦਿਨ ਦਿੱਤੇ ਇੱਕ ਅਹਿਮ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੈਪਟਨ ਸਰਕਾਰ ਨੇ ਅਹਿਮ ਕਦਮ ਚੱਕੇ ਇੱਥੋਂ ਤੱਕ ਕੇ ਬਰਗਾੜੀ ਮੋਰਚਾ ਵੀ ਅਸੀਂ ਲਗਾਇਆ ਜਦੋਂ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤਾਂ ਕਦੇ ਵੀ ਆਵਾਜ਼ ਨਹੀਂ ਉਠਾਈ। ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰੀ ਵੀ ਆਪਣੇ ਕਰਕੇ ਛੱਡੀ ਹੈ ਨਾ ਕਿ ਕਾਂਗਰਸ ਕਰਕੇ ਛੱਡੀ ? ਉਨ੍ਹਾਂ ਨੇ ਕਦੇ ਵੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਆਵਾਜ਼ ਨਹੀਂ ਉਠਾਈ  ਉਹ ਤਾਂ ਹੁਣ ਵੀ ਬੇਤੁੱਕੀ ਬਿਆਨਬਾਜ਼ੀ ਨਾਲ ਬਾਦਲਾਂ ਨੂੰ ਹੀ ਫਾਇਦਾ ਪਹੁੰਚਾ ਰਹੇ ਹਨ।ਕੈਪਟਨ ਸਰਕਾਰ ਦੇ ਮੰਤਰੀ ਵੱਲੋਂ ਦਿੱਤੇ ਇਸ ਬਿਆਨ ਕਰਕੇ ਸਰਬੱਤ ਖਾਲਸਾ ਦੇ ਜਥੇਦਾਰ ਸਾਹਿਬਾਨ ਸਮੇਤ ਪੰਥਕ ਧਿਰਾਂ ਦੀ ਕਾਰਗੁਜ਼ਾਰੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ ?

ਜ਼ਿਕਰਯੋਗ ਹੈ ਕਿ ਬਰਗਾੜੀ ਮੋਰਚੇ ਦੀ ਅਚਨਚੇਤ ਹੋਈ ਸਮਾਪਤੀ ਕਰਕੇ ਜਥੇਦਾਰ ਧਿਆਨ ਸਿੰਘ ਮੰਡ ਤੇ ਅੱਜ ਤੱਕ ਸਵਾਲ ਉੱਠ ਰਹੇ ਹਨ ? ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤਾਂ ਅੱਜ ਵੀ ਇਹ ਕਹਿ ਰਹੇ ਹਨ ਕਿ ਜਥੇਦਾਰ ਮੰਡ ਸੰਗਤਾਂ ਨੂੰ ਜਵਾਬ ਦੇਣ ਕੇ ਕਾਹਲੀ ਵਿੱਚ ਕਿਸ ਮਜਬੂਰੀ ਅਤੇ ਕਿਸ ਸਮਝੌਤੇ ਰਾਹੀਂ ਬਰਗਾੜੀ ਚੱਕਿਆ ਗਿਆ? ਹੁਣ ਕੈਪਟਨ ਦੇ ਮੰਤਰੀ ਵੱਲੋਂ ਦਿੱਤੇ ਬਿਆਨ ਨੇ ਪੰਥਕ ਧਿਰਾਂ ਵਿਚ ਹਲਚਲ ਮਚਾ ਦਿੱਤੀ ਹੈ? ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਬਾਦਲ ਪਰਿਵਾਰ ਖ਼ਿਲਾਫ਼ ਅਖ਼ਬਾਰਾਂ ਵਿੱਚ ਆਏ ਇਸਤਿਹਾਰਾ ਦੀ ਪੇਮੈਂਟ ਕਰਨ ਲਈ ਵੀ ਇੱਕ ਪੰਥਕ ਧਿਰ ਦੇ ਸੀਨੀਅਰ ਆਗੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਰਾਹੀਂ ਕਰਵਾਉਣ ਦੀ ਖ਼ੂਬ ਚਰਚਾ ਚੱਲ ਰਹੀ ਹੈ? ਜੇਕਰ ਪੰਥਕ ਧਿਰਾਂ ਇਸ ਤਰੀਕੇ ਨਾਲ ਕਾਂਗਰਸ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ ਤਾਂ ਫਿਰ ਆਉਂਦੇ ਸਮੇਂ ਵਿੱਚ ਸੰਗਤਾਂ ਨੂੰ ਮੁਸ਼ਕਲਾਂ ਸਮੇਂ ਕੌਣ ਸੇਧ ਦੇਵੇਗਾ ?ਕੈਪਟਨ ਸਰਕਾਰ ਦੇ ਮੰਤਰੀ ਵੱਲੋਂ ਉਠਾਏ ਸਵਾਲ ਤੇ ਹੁਣ ਜਥੇਦਾਰਾਂ ਨੂੰ ਵੀ ਸਫਾਈ ਦੇਣੀ ਪਵੇਗੀ ?

ਇਸ ਮਾਮਲੇ ਸਬੰਧੀ ਜਦੋਂ ਜਥੇਦਾਰ ਧਿਆਨ ਸਿੰਘ ਮੰਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਤਰੀ ਦੇ ਬਿਆਨ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਦੇ ਮੰਤਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਜੋ ਮੰਗਾਂ ਮੰਨ ਕੇ ਗਏ ਸਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਹੁਣ ਬੇਤੁਕੀਆਂ ਬਿਆਨਬਾਜੀਆਂ ਰਾਹੀਂ ਮਾਮਲੇ ਨੂੰ ਹੋਰ ਰੂਪ ਦੇਣਾ ਚਾਹੁੰਦੇ ਹਨ ਪਰ ਸੰਗਤਾਂ ਬਹੁਤਾ ਸਮਾਂ ਨਹੀਂ ਲਾਉਣਗੀਆਂ ਤੇ ਦੁਬਾਰਾ ਸੜਕਾਂ ਤੇ ਉੱਤਰਨ ਲਈ ਤਿਆਰ ਹਨ ।

Unusual
bargari
Punjab Government
Sikhs

International