ਅਮਰਿੰਦਰ ਨੇ ਬੋਲ ਪੁਗਾਏ, ਬਾਦਲ ਮੁੜ ਸੁੱਕਣੇ ਪਾਏ

ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲੇ ਅਹੁਦੇ ਤੇ ਵਾਪਸ ਪਰਤੇ

ਚੰਡੀਗੜ੍ਹ 27 ਮਈ (ਕਮਲਜੀਤ ਸਿੰਘ ਬਨਵੈਤ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਦੇ ਬੋਲ ਪੂਰੇ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਦਾ ਪਹਿਲੇ ਵਾਲੇ ਅਹੁਦੇ ਤੇ  ਤਬਦਲਾ ਕਰ ਦਿੱਤਾ ਹੈ। ਲੋਕ ਸਭਾ ਚੋਣ ਜ਼ਾਬਤਾ ਖ਼ਤਮ ਹੋਣ ਦੇ ਪਹਿਲੇ ਦਿਨ ਹੀ ਪੰਜਾਬ ਦੇ ਰਾਜਪਾਲ ਦੀ ਤਰਫੋਂ ਗ੍ਰਹਿ ਸਕੱਤਰ ਐਨ ਐਸ ਕਲਸੀ ਨੇ ਜਾਰੀ ਕੀਤੇ ਹੁਕਮਾਂ ਵਿੱਚ ਕੁਮਾਰ ਵਿਜੇ ਪ੍ਰਤਾਪ ਸਿੰਘ ਨੂੰ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਵਿੱਚ ਬਦਲ ਦਿੱਤਾ ਹੈ। ਉਹ ਬਰਗਾੜੀ ਬੇਅਦਬੀ  ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਜੇ ਲੰਘੇ ਕੱਲ੍ਹ ਐਤਵਾਰ ਨੂੰ ਹੀ ਚੋਣ ਜਾਬਤਾ ਖਤਮ ਕੀਤਾ ਗਿਆ ਸੀ।

ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵਜੋਂ ਹੀ ਕੰਮ ਕਰਨਗੇ। ਉਨ੍ਹਾਂ ਕੋਲ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਰਹੇਗਾ। ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਅੱਠ ਅਪਰੈਲ ਨੂੰ ਇਸ ਉੱਚ  ਪੁਲੀਸ ਅਧਿਕਾਰੀ ਦਾ ਤਬਾਦਲਾ  ਕਰ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹ ਐੱਸ ਆਈ ਟੀਮ ਦੇ ਮੈਂਬਰ ਵਜੋ ਪਰਤ ਆਏ ਹਨ। ਚੋਣਾਂ ਦੌਰਾਨ ਬੇਅਦਬੀ ਅਤੇ ਬਹਿਬਲ ਕਲਾਂ ਸਮੇਤ ਕੋਟਕਪੂਰਾ ਗੋਲੀ ਕਾਂਡ ਦੇ ਮਾਮਲਿਆਂ ਦੀ ਜਾਂਚ ਸਬੰਧੀ ਇਸ ਪੁਲੀਸ ਅਧਿਕਾਰੀ ਵੱਲੋਂ ਦਿੱਤੇ ਬਿਆਨਾਂ  ਨੂੰ ਰਾਜਸੀ ਪੁੱਠ ਦਿੰਦਿਆਂ  ਚੋਣਾਂ ਦੌਰਾਨ ਉਨ੍ਹਾਂ ਦਾ ਅਹੁਦੇ ਤੋਂ ਲਾਂਭੇ  ਕਰ ਦਿੱਤਾ ਗਿਆ ਸੀ।

ਅਕਾਲੀ ਦਲ ਨੂੰ ਛੱਡ ਕੇ ਦੂਜੀਆਂ ਵਿਰੋਧੀ ਧਿਰਾਂ ਕੈਪਟਨ ਸਰਕਾਰ ਨੂੰ ਇਸ ਮੁੱਦੇ ਤੇ ਘੇਰਦੀਆਂ ਰਹੀਆਂ ਹਨ। ਹੋਰ ਤਾਂ  ਹੋਰ ਕੈਪਟਨ ਸਰਕਾਰ ਦੇ ਆਪਣੇ ਮੰਤਰੀ ਨਵਜੋਤ ਸਿੰਘ  ਸਿੱਧੂ ਨੇ ਵੀ ਇਸ ਮਾਮਲੇ ਨੂੰ ਭਖਾਈ  ਰੱਖਿਆ।

ਦੂਜੇ  ਬੰਨ੍ਹੇ ਕੈਪਟਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਚੋਣ ਜ਼ਾਬਤਾ ਖਤਮ ਹੁੰਦਿਆਂ ਹੀ ਪੁਲੀਸ ਅਫ਼ਸਰ ਨੂੰ ਆਈ ਟੀ ਵਿੱਚ ਮੈਂਬਰ ਵਜੋਂ  ਵਾਪਸ ਲਿਆਂਦਾ ਜਾਵੇਗਾ। ਸਰਕਾਰ ਦੇ ਤਾਜ਼ਾ ਹੁਕਮਾਂ ਨਾਲ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਵਿੱਚ ਮੁੜ ਤੇਜ਼ੀ ਆਉਂਦੀ ਸੰਭਾਵਨਾ ਵਧ ਗਈ ਹੈ ।

ਇਹ ਦੱਸਣਾ ਬਾਜਵ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲੀਸ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਸੇਵਾਮੁਕਤ ਡੀਜੀਪੀ ਸਮੇਤ  ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਪੁਛਗਿੱਛ ਕਰ ਚੁੱਕੀ ਹੈ। ਉਂਝ ਚੋਣਾਂ ਖਤਮ ਹੋਣ ਤੋਂ ਬਾਅਦ ਵੀ  ਕੁੰਵਰ  ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਸਿਆਸੀ ਹਲਕਿਆਂ ਵਿੱਚ ਅਜੇ ਵੀ ਭੱਖਿਆ ਹੋਇਆ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਮੁੜ ਚੁਣੇ ਗਏ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਇਕ ਬਿਆਨ ਜਾਰੀ ਕਰਕੇ ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਨਾ ਕਰਨ ਦੀ ਸੂਰਤ ਵਿੱਚ ਮਾਮਲਾ ਸੰਸਦ ਵਿੱਚ ਉਠਾਉਣ ਦੀ ਧਮਕੀ ਦੇ ਦਿੱਤੀ ਸੀ।  ਪੁਲੀਸ ਅਧਿਕਾਰੀ ਦੇ ਤਬਾਦਲੇ  ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਆਪਣੇ ਦੀ ਹਮੇਸ਼ਾਂ ਦੀ  ਤਰ੍ਹਾਂ ਬੋਲ  ਪੂਰੇ ਕ ਰ  ਦਿੱਤੇ ਹਨ ਉੱਥੇ ਦੂਜੇ ਬੰਨੇ ਅਕਾਲੀ ਦਲ ਵਿਸ਼ੇਸ਼ ਕਰਕੇ ਬਾਦਲਕਿਆਂ ਨੂੰ ਗ੍ਰਿਫਤਾਰੀ ਦੇ ਡਰੋਂ ਮੁੜ ਤੋਂ ਝੂਰਨ ਲਾ ਦਿੱਤਾ ਹੈ ।

Unusual
Capt Amarinder Singh
Punjab Police
Parkash Singh Badal

International