ਜਾਖੜ ਨੇ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ

ਜਾਖੜ ਦੇ ਅਸਤੀਫੇ ਦੀ ਕੋਈ ਜ਼ਰੂਰਤ ਨਹੀਂ : ਕੈਪਟਨ

ਚੰਡੀਗੜ੍ਹ 27 ਮਈ (ਕਮਲਜੀਤ ਸਿੰਘ ਬਨਵੈਤ): ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਲੋਕ ਸਭਾ ਹਲਕਾ   ਗੁਰਦਾਸਪੁਰ  ਵਿੱਚ  ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਹੱਥੋਂ ਆਪਣੀ ਹੋਈ ਹਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ 13 ਨੂੰ ਸਿਰੇ ਨਾ ਚੜ੍ਹਾਉਣ ਸਕਣ ਦੀ ਜ਼ਿੰਮੇਵਾਰੀ ਕਬੂਲਦਿਆਂ ਆਪਣੇ ਅਹੁਦੇ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਉੱਚ ਭਰੋਸੇਯੋਗ  ਸੂਤਰਾਂ ਅਨੁਸਾਰ ਜਾਖੜ ਦਾ ਅਸਤੀਫ਼ਾ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ ਹੈ। ਸੁਨੀਲ ਜਾਖੜ ਦੇ ਨਿੱਜੀ ਸਕੱਤਰ ਸੰਜੀਵ ਤਰਿੱਖਾ ਨੇ ਅਸਤੀਫਾ ਭੇਜਣ ਦੀ ਪੁਸ਼ਟੀ ਕੀਤੀ ਹੈ। ਜਾਖੜ ਆਪਣੇ ਵਿਰੋਧੀ ਸੰਨੀ ਦਿਓਲ ਤੋਂ ਸੱਠ ਹਜ਼ਾਰ ਤੋਂ ਵੱਧ ਵੋਟਾਂ ਦੇ ਫਾਰਮ ਹਾਰ ਗਏ ਹਨ। ਦਿਲਚਸਪ ਗੱਲ ਇਹ ਕਿ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਨੇ ਇਸ ਤੋਂ ਪਹਿਲਾਂ ਇੱਕ ਵਾਰ ਸੰਨੀ ਦਿਉਲ ਦੇ ਪਿਤਾ ਅਦਾਕਾਰ  ਧਰਮਿੰਦਰ ਨੂੰ ਇੱਕ ਵਾਰ ਚੋਣਾਂ ਵਿੱਚ ਹਰਾ ਦਿੱਤਾ ਸੀ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਵਰਕਿੰਗ  ਕਮੇਟੀ ਦੀ ਲੰਘੇ ਸ਼ਨੀਵਾਰ ਨੂੰ ਹੋਈ ਮੀਟਿੰਗ ਵਿੱਚ ਇਹ ਗੱਲ ਦੁਹਰਾਈ ਗਈ ਕਿ ਚੋਣਾਂ ਤੋਂ ਪਹਿਲਾਂ  ਮੁੱਖ ਮੰਤਰੀਆਂ ਜਾਂ ਪ੍ਰਦੇਸ਼ ਪ੍ਰਧਾਨਾਂ ਦੇ ਬੱਚੇ ਅੱਗੇ ਅੱਗੇ ਨਾ ਲਿਆਉਣ ਲਈ ਕਿਹਾ ਗਿਆ ਸੀ ਇਹ ਵੀ ਕਿਹਾ ਗਿਆ ਸੀ ਕਿ  ਸੂਬਾ ਪ੍ਰਧਾਨ ਵੀ ਇਲੈਕਸ਼ਨ ਲੜਨ ਤੋਂ  ਗੁਰੇਜ਼ ਕਰਨ।  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਾਖੜ ਦੇ ਕੇਸ ਵਿੱਚ ਉਨ੍ਹਾਂ ਨੂੰ ਕਿ ਇਸ ਲਈ ਟਿਕਟ ਦਿੱਤੀ ਗਈ ਸੀ ਕੇ  ਇਕ ਤਾਂ ਉਹ ਹਲਕਾ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਜਿੱਤ ਗਏ ਸਨ ਅਤੇ ਦੂਜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡੂੰਘੀ ਦਿਲਚਸਪੀ ਦੇ  ਮੱਦੇਨਜ਼ਰ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਸੀ। ਭਾਵੇਂ ਸੁਨੀਲ ਜਾਖੜ ਦੀ ਇਹ ਸੀਟ ਇਸ ਵਾਰ ਵੀ ਪੱਕੀ ਮੰਨੀ ਜਾ ਰਹੀ ਸੀ ਪਰ ਭਾਜਪਾ ਨੇ ਐਨ ਆਖਰੀ ਮੌਕੇ ਸੰਨੀ ਦਿਓਲ ਨੂੰ ਇੱਥੋਂ ਉਮੀਦਵਾਰ ਬਣਾ ਕੇ ਲੜਾਈ ਤੇਜ਼ ਕਰ ਦਿੱਤੀ ਸੀ। ਉਸ ਨੇ ਸੁਨੀਲ ਜਾਖੜ ਨੂੰ ਗੁਰਦਾਸਪੁਰ ਚ ਏਨੀ ਬੁਰੀ ਤਰ੍ਹਾਂ ਉਲਝਾ ਲਿਆ ਕਿ ਉਸ ਕੋਲ ਦੂਜੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਸਮਾਂ ਨਾ ਬਚਿਆ। 

ਇੱਥੇ ਇਹ ਦੱਸਣਾ ਦਿਲਚਸਪ ਰਹੇਗਾ ਕਿ ਆਲ ਇੰਡੀਆ ਕਾਂਗਰਸ ਦੀ ਕੌਮੀ ਪ੍ਰਧਾਨ ਨੇ ਵੀ ਕਾਂਗਰਸ ਦੀ ਵਰਕਿੰਗ ਕਮੇਟੀ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਇਸ ਨੂੰ ਠੁਕਰਾ ਦਿੱਤਾ ਗਿਆ ਸੀ। 

ਇੱਥੇ ਇਹ ਦੱਸਣਾ ਦਿਲਚਸਪ ਰਹੇਗਾ ਕਿ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰੀਵਾਰਾ ਗਾਂਧੀ ਦੇ ਅਮੇਠੀ ਤੋਂ ਚੋਣ ਹਾਰ ਜਾਣ ਦੀ ਸੂਰਤ ਵਿੱਚ ਸਿਆਸਤ ਤੋਂ ਸੰਨਿਆਸ ਲੈ ਲੈਣ ਦਾ ਐਲਾਨ ਕੀਤਾ ਸੀ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਜੇ ਕਾਂਗਰਸ  ਬਠਿੰਡਾ ਤੋਂ ਹਾਰ ਗਈ ਤਾਂ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਆਮ ਲੋਕਾਂ ਵਿੱਚ ਦੋਹਾਂ ਨੇਤਾਵਾਂ ਵੱਲੋਂ ਦਿੱਤੇ ਬਿਆਨਾਂ ਨੂੰ ਅਮਲ ਰੂਪ ਦੇਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਚੱਲ ਰਹੀਆਂ ਹਨ 
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੀ ਤਰ੍ਹਾਂ ਬੇਲੋੜਾ ਕਰਾਰ ਦਿੱਤਾ ਗਿਆ ਹੈ। ਪੰਜਾਬ ਸੀ. ਐਮ. ਓ. ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਦੇ ਅਸਤੀਫੇ ਨੂੰ ਨਕਾਰਿਆ ਹੈ।

ਮੁੱਖ ਮੰਤਰੀ ਦੇ ਹਵਾਲੇ ਨਾਲ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੇ ਮੇਰੇ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਹੁੰਦੀ ਤਾਂ ਮੈਂ ਸਪੱਸ਼ਟ ਤੌਰ 'ਤੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਣ ਦੀ ਸਲਾਹ ਨਹੀਂ ਦੇਣੀ ਸੀ। ਉਨ੍ਹਾਂ ਕਿਹਾ ਕਿ ਜਾਖੜ ਦੇ ਅਸਤੀਫੇ ਦੀ ਕੋਈ ਜ਼ਰੂਰਤ ਨਹੀਂ ਹੈ। ਦੂਜੇ ਸੂਬਾਈ ਕਾਂਗਰਸ ਪ੍ਰਧਾਨਾਂ ਨੇ ਆਪਣੇ ਸੂਬਿਆਂ 'ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੀ ਜਿੰਮੇਵਾਰੀ ਤੋਂ ਇਨਕਾਰ ਕੀਤਾ ਹੈ। ਜਿਨਾ ਦੀ ਤੁਲਨਾ ਮੁਕਾਬਲੇ ਜਾਖੜ ਦੀ ਲੀਡਰਸ਼ਿਪ ਬਹੁਤ ਵਧੀਆ ਰਹੀ ਹੈ।

Unusual
Sunil Jakhar
Resign
Punjab Congress

International