ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਨਵੀਂ ਸਹੂਲਤ, ਉਧਾਰ ਮਿਲੇਗਾ ਡੀਜ਼ਲ-ਪੈਟਰੋਲ

ਚੰਡੀਗੜ੍ਹ 30 ਮਈ (ਹਰੀਸ਼ ਚੰਦਰ ਬਾਗਾਂਵਾਲਾ) ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ 'ਤੇ ਮਿਹਰਬਾਨ ਹੋ ਗਈ ਹੈ। ਸਰਕਾਰ ਨੇ ਕਿਸਾਨਾਂ ਨੂੰ ਨਵੀਂ ਸਹੂਲਤ ਦਿੱਤੀ ਹੈ ਜਿਸ ਮੁਤਾਬਕ ਜਲਦਹੀ ਪੰਜਾਬ ਦੇ ਕਿਸਾਨ ਇੰਡੀਅਨ ਆਇਲ ਦੇ ਰਿਟੇਲ ਆਊਟਲੈਟ 'ਤੇ ਉਧਾਰ ਵਿੱਚ ਡੀਜ਼ਲ ਤੇ ਪੈਟਰੋਲ ਲੈ ਸਕਣਗੇ। ਸਹੂਲਤ ਮੁਤਾਬਕ ਕਿਸਾਨ ਪੈਸਿਆਂ ਦੀ ਅਦਾਇਗੀ ਫਸਲਆਉਣ ਤੋਂ ਬਾਅਦ ਕਰ ਸਕਦੇ ਹਨ।  ਸਹਿਕਾਰਤਾ ਵਿਭਾਗ ਨੇ ਪੂਰੇ ਸੂਬੇ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਇਸ ਸਕੀਮ ਤਹਿਤ ਕਵਰ ਕਰਨ ਦਾ ਟੀਚਾ ਰੱਖਿਆ ਹੈ। ਦੱਸ ਦਈਏ ਕਿਇੰਡੀਅਨ ਆਇਲ ਨਿਗਮ ਪੰਜਾਬ ਵਿੱਚ ਸਹਿਕਾਰੀ ਸੰਸਥਾਵਾਂ ਦੀ ਖਾਲੀ ਜ਼ਮੀਨ 'ਤੇ ਆਪਣੇ ਰਿਟੇਲ ਆਊਟਲੈਟ ਖੋਲ੍ਹੇਗਾ।

ਬੁੱਧਵਾਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਧਿਕਾਰੀਆਂ ਦੀ ਮੌਜੂਦਗੀ 'ਚ ਇੰਡੀਅਨ ਆਇਲ ਨਿਗਮ ਨਾਲ ਸਮਝੌਤਾ (ਐੱਮ. ਓ. ਯੂ.) ਕੀਤਾ ਗਿਆ। ਰੰਧਾਵਾਨੇ ਕਿਹਾ ਕਿ ਕਿਸਾਨਾਂ ਨੂੰ ਸਿੱਧਾ ਫਾਇਦਾ ਦੇਣ ਲਈ ਸਹਿਕਾਰਤਾ ਵਿਭਾਗ ਤਹਿਤ ਆਉਂਦੀਆਂ ਸਹਿਕਾਰੀ ਸੰਸਥਾਵਾਂ ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈੱਡ ਅਤੇ ਗ੍ਰਾਮੀਣ ਖੇਤੀਸੋਸਾਇਟੀਆਂ ਦੀਆਂ ਖਾਲੀ ਜ਼ਮੀਨਾਂ 'ਤੇ ਪੰਪ ਖੋਲ੍ਹੇ ਜਾਣਗੇ। ਰੰਧਾਵਾ ਨੇ ਦੱਸਿਆ ਕਿ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਮਿੱਲਾਂ ਵਿੱਚ ਹੀ ਉਧਾਰ ਤੇਲ ਦੀ ਸਪਲਾਈ ਕੀਤੀ ਜਾਏਗੀ। ਫਿਲਹਾਲ ਪਹਿਲੇ ਗੇੜ ਵਿੱਚ 15 ਥਾਈਂ ਆਊਟਲੈਟਖੋਲ੍ਹੇ ਜਾ ਰਹੇ ਹਨ।

ਇੰਡੀਅਨ ਆਇਲ ਦੇ ਅਧਿਕਾਰੀ ਸੁਜਾਏ ਚੌਧਰੀ ਨੇ ਦੱਸਿਆ ਕਿ ਪੰਜਾਬ ਕਿਸਾਨਾਂ ਲਈ ਇਸ ਤਰ੍ਹਾਂ ਦੀ ਪਹਿਲ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਹੈ। ਇਸ ਨਾਲਸੰਸਥਾਵਾਂ ਨੂੰ ਵਿੱਤੀ ਲਾਭ, ਖਾਲੀ ਜ਼ਮੀਨਾਂ ਦਾ ਸਹੀ ਇਸਤੇਮਾਲ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇੱਥੋਂ ਕਿਸਾਨਾਂ ਨੂੰ ਸਪਲਾਈ ਕੀਤੇ ਡੀਜ਼ਲ ਅਤੇ ਪੈਟਰੋਲ ਦੇ ਪੈਸਿਆਂ ਦੀਅਦਾਇਗੀ ਕਿਸਾਨ ਫਸਲ ਆਉਣ ਤੋਂ ਬਾਅਦ ਕਰਨਗੇ। ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਚ ਪੂੰਜੀ ਨਿਵੇਸ਼ ਇੰਡੀਅਨ ਆਇਲ ਵਲੋਂ ਹੀ ਕੀਤਾ ਜਾਵੇਗਾ, ਜਦੋਂ ਕਿ ਜ਼ਮੀਨਵਿਭਾਗ ਵਲੋਂ ਮੁਹੱਈਆ ਕਰਵਾਈ ਜਾਵੇਗੀ।

Unusual
cabinet meeting
Capt Amarinder Singh
Punjab Government

International