ਸਿੱਟ ਵਲੋਂ ਅਦਾਲਤ ਵਿਚ ਚਲਾਨ ਪੇਸ਼

ਸੁਖਬੀਰ ਬਾਦਲ,  ਸੁਮੇਧ ਸੈਣੀ ਅਤੇ ਸੌਦਾ ਸਾਧ ਬੇਅਦਬੀ ਘਟਨਾਵਾਂ ਲਈ ਦੋਸ਼ੀ

ਘਟਨਾਵਾਂ ਅਚਨਚੇਤ ਨਹੀਂ ਸਗੋਂ ਪਹਿਲਾਂ ਬਣਾਈ ਯੋਜਨਾ ਦਾ ਹਿੱਸਾ rਫਿਲਮ ਐਕਟਰ ਅਕਸ਼ੈ ਕੁਮਾਰ ਨੇ ਸੁਖਬੀਰ ਦੀ ਕਰਾਈ ਸੀ ਸੌਦਾ ਸਾਧ ਨਾਲ ਮੁੰਬਈ 'ਚ ਮੀਟਿੰਗ 
ਚੰਡੀਗੜ੍ਹ/ ਫ਼ਰੀਦਕੋਟ 30 ਮਈ (ਕਮਲਜੀਤ ਸਿੰਘ ਬਨਵੈਤ/ ਜਗਦੀਸ਼ ਬਾਂਬਾ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ  ( ਐੱਸਆਈਟੀ ) ਨੇ ਦਾਅਵਾ ਕੀਤਾ ਹੈ ਕਿ ਸਾਜਿਸ਼ ਉਸ ਸਮੇਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸੌਦਾ ਸਾਧ ਰਾਮ ਰਹੀਮ ਨੇ ਮਿਲ ਕੇ ਰਚੀ ਸੀ।

ਇਹ ਖੁਲਾਸਾ ਐੱਸ ਆਈ ਟੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਪੁਲੀਸ ਚਲਾਨ ਵਿੱਚ ਕੀਤਾ ਗਿਆ ਹੈ। ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਇਹ ਵੀ  ਦਾਅਵਾ ਕੀਤਾ ਗਿਆ ਹੈ ਕਿ ਸੌਦਾ ਸਾਧ ਨਾਲ ਸੁਖਬੀਰ ਬਾਦਲ ਦੀ ਮੀਟਿੰਗ ਮੁੰਬਈ ਵਿਚ ਹੋਈ ਸੀ। ਜਿਸ ਲਈ ਫਿਲਮ ਐਕਟਰ ਅਕਸ਼ੈ ਕੁਮਾਰ ਨੇ ਵਿਚੋਲਗੀ ਕੀਤੀ। ਪੁਲੀਸ ਚਲਾਨ ਅਨੁਸਾਰ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਪੰਜਾਬ ਦੇ ਖੁਫੀਆ ਵਿਭਾਗ ਦੇ ਮੁਖੀ ਹਰਦੀਪ ਢਿੱਲੋਂ ਦੀ ਬਦਲੀ ਕਰ ਦਿੱਤੀ ਗਈ ਸੀ। ਹਰਦੀਪ ਢਿੱਲੋਂ ਇੱਕ ਸਮਰੱਥ ਪੁਲੀਸ ਅਫਸਰ ਮੰਨੇ ਜਾਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਚਨਚੇਤ ਨਹੀਂ ਸਗੋਂ  ਪਹਿਲਾਂ ਰਚੀ ਸਾਜ਼ਿਸ਼ ਦਾ ਹਿੱਸਾ ਹਨ ਸਨ। ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ ਕੁੰਵਰ   ਵਿਜੇ ਪ੍ਰਤਾਪ ਸਿੰਘ ਵੱਲੋਂ ਇਹ ਚਲਾਨ ਫ਼ਰੀਦਕੋਟ ਦੀ ਅਦਾਲਤ ਵਿੱਚ 28 ਮਈ ਨੂੰ ਪੇਸ਼ ਕੀਤਾ ਗਿਆ ਹੈ ਸਿੱਟ ਦਾ ਵਧੀਕ ਡਾਕਟਰ ਜਨਰਲ ਪ੍ਰਬੋਧ ਕੁਮਾਰ ਹਨ । ਉਨ੍ਹਾਂ ਦੇ ਨਾਲ ਆਈ ਜੀ ਅਰੁਣਪਾਲ ਸਿੰਘ, ਐਸਐਸਪੀ ਕਪੂਰਥਲਾ ਸਤਿੰਦਰਪਾਲ ਸਿੰਘ ਅਤੇ ਪੀ ਪੀ ਐੱਸ  ਅਫ਼ਸਰ ਭੁਪਿੰਦਰ ਸਿੰਘ ਨੂੰ ਵੀ ਮੈਂਬਰ ਵਜੋਂ ਲਾਇਆ ਗਿਆ ਹੈ।

ਇਹ ਪਹਿਲੀ ਵਾਰ ਹੈ ਜਦੋਂ  ਸਿੱਟ  ਨੇ ਇਸ ਕੇਸ ਵਿੱਚ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਪਾਸੇ ਕੀਤਾ ਹੈ। ਸਿੱਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਰਦੀਪ ਸਿੰਘ ਢਿੱਲੋਂ ਦੇ ਤਬਾਦਲੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਘਟਨਾਵਾਂ ਲਗਾਤਾਰ ਵਾਪਰੀਆਂ। ਪਹਿਲੀ ਘਟਨਾ 12 ਅਕਤੂਬਰ 2015 ਨੂੰ ਵਾਪਰੀ ਜਿਸ ਤੋਂ ਅਗਲੇ ਦਸ ਦਿਨਾਂ ਦੌਰਾਨ ਪੰਦਰਾਂ ਹੋਰ ਵੱਧ ਕਿਸਮਤ ਘਟਨਾਵਾਂ  ਉੱਪਰੋਂ ਵਾਪਰ ਗਈਆਂ। ਪੁਲੀਸ ਚਲਾਨ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉਸ ਸਮੇਂ ਗ੍ਰਹਿ ਮੰਤਰੀ ਸਨ, ਸਿੱਟ ਨੂੰ ਪੁੱਛ ਗਿੱਛ  ਦੌਰਾਨ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ। ਦੂਜੇ ਬੰਨੇ ਸਾਬਕਾ ਪੁਲੀਸ ਮੁਖੀ ਸੁਮੇਧ  ਸੈਣੀ ਨੇ ਸਾਰੀ ਗੱਲ ਗ੍ਰਹਿ  ਮੰਤਰੀ ਉੱਤੇ ਪਾ ਦਿੱਤੀ।

ਪੁਲੀਸ ਚਲਾਨ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੌਦਾ ਸਾਧ ਨੂੰ 25 ਨਵੰਬਰ ਦੀ  2015 ਨੂੰ ਮੁਆਫੀ ਦਿੱਤੀ ਗਈ ਸੀ ਅਤੇ ਉਸ ਤੋਂ ਪਹਿਲਾਂ ਫਿਲਮ ਐਕਟਰ ਅਕਸ਼ੇ ਕੁਮਾਰ ਨੇ ਸੁਖਬੀਰ ਬਾਦਲ ਅਤੇ ਰਾਮ  ਰਹੀਮ ਦੀ ਮੀਟਿੰਗ ਮੁੰਬਈ ਵਿਚ ਕਰਵਾਈ। ਜਿਸ ਵਿੱਚ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਂਗ ਰਚਾਉਣ ਬਦਲੇ ਮੁਆਫੀ ਦੇਣ ਤੇ ਸਹਿਮਤੀ ਹੋ ਗਈ ਸੀ।

ਪੁਲੀਸ ਚਲਾਨ ਵਿੱਚ ਬੇਅਦਬੀ ਦੀ ਘਟਨਾਵਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਵੇਲੇ ਦੇ ਡੀ ਆਈ ਜੀ ਅਮਰ ਸਿੰਘ ਚਾਹਲ ਦੀ ਸ਼ਮੂਲੀਅਤ ਦੀ ਬਾਰੇ ਜਾਂਚ ਜਾਰੀ ਹੋਣ ਦੇ ਸੰਕੇਤ ਦਿੱਤੇ ਗਏ ਹਨ। ਇਹ ਵੀ ਦੱਸਣਯੋਗ ਹੈ ਕਿ ਫਿਲਮ ਐਕਟਰ ਅਕਸ਼ੈ ਕੁਮਾਰ ਨੇ ਇੱਕ ਇੰਟਰਵਿਊ ਦੌਰਾਨ ਸੁਖਬੀਰ ਬਾਦਲ ਦੀ ਸੌਦਾ ਸਾਧ ਨਾਲ ਮੀਟਿੰਗ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਹ ਗੱਲ ਪੱਕੀ ਹੈ ਕਿ ਨਵੰਬਰ ਦੀ  2015 ਨੂੰ  ਸੁਖਬੀਰ ਬਾਦਲ ਸਰਕਾਰੀ ਦੌਰੇ ਤੇ ਮੁੰਬਈ ਵਿੱਚ ਮੌਜੂਦ  ਸਨ। ਇੱਥੇ ਇਹ ਦੱਸਣਾ ਵੀ ਦਿਲਚਸਪ ਰਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਬਦਲੀ ਕਰਵਾ ਦਿੱਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਜ਼ਾਬਤਾ ਖਤਮ ਹੁੰਦਿਆਂ ਹੀ ਉਸ ਨੂੰ ਪਹਿਲੇ ਅਹੁਦੇ 'ਤੇ ਲੈ ਆਉਂਦਾ ਹੈ ।

Unusual
Beadbi
Sukhbir Badal
Sumedh Singh Saini
gurmeet ram rahim

International