ਪੰਜਾਬ ਤੇ ਹੋਰ ਕਈ ਸੂਬਿਆਂ 'ਚ ਪੇਅ ਜਲ ਸੰਕਟ

ਚੰਡੀਗੜ੍ਹ: (ਹਰੀਸ਼ ਚੰਦਰ ਬਾਗਾਂਵਾਲਾ)  ਪੂਰੇ ਭਾਰਤ 'ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਰਾਜਸਥਾਨ ਅਤੇ ਹੋਰ ਕਈ ਸੂਬਿਆਂ 'ਚ ਰੈੱਡਅਲਰਟ ਜਾਰੀ ਕੀਤਾ ਹੈ ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ 'ਚ ਵੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸਦਾ ਅਸਰ ਸਾਡੇ ਵਾਤਾਵਰਨ 'ਤੇਪੈ ਰਿਹਾ ਹੈ ਤੇ ਜਲ ਸੰਕਟ ਵੀ ਵਧਦਾ ਜਾ ਰਿਹਾ ਹੈ।  ਜਾਣਕਾਰਾਂ ਦੀ ਮੰਨੀਏ ਤਾਂ ਕੁਦਰਤੀ ਜਲ ਸਰੋਤਾਂ ਦੇ ਨਸ਼ਟ ਹੋਣ ਨਾਲ ਦਿੱਲੀ ਐੱਨਸੀਆਰ ਵਿਚ ਪੇਅ ਜਲ ਸੰਕਟ ਵਧਦਾ ਜਾਰਿਹਾ ਹੈ।

ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਕਰੀਬ 270 ਐੱਮਜੀਡੀ ਪਾਣੀ ਦੀ ਕਮੀ ਹੈ। ਦਰਅਸਲ ਜ਼ਮੀਨੀ ਪਾਣੀ ਦੀ ਨਿਕਾਸੀ ਜ਼ਿਆਦਾ ਤੇ ਰਿਚਾਰਜ ਘੱਟ ਹੋਣ ਨਾਲ ਇਥੇ ਜ਼ਿਆਦਾਤਰਇਲਾਕਿਆਂ ਵਿਚ ਜ਼ਮੀਨੀ ਪੱਧਰ ਹਰ ਸਾਲ 0.5-2 ਮੀਟਰ ਹੇਠਾਂ ਗਿਰ ਰਿਹਾ ਹੈ। ਜੇਕਰ ਹੀ ਹਾਲ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪਿਆਸ ਬੁਝਾਉਣ ਨੂੰ ਵੀ ਪਾਣੀ ਨਸੀਬਨਹੀਂ ਹੋਵੇਗਾ। ਵੈਸੇ ਵੀ ਦਿੱਲੀ ਵਿਚ ਜ਼ਮੀਨੀ ਪਾਣੀ ਦੀ ਮੌਜੂਦਾ ਸਥਿਤੀ ਭਵਿੱਖ ਦੀ ਡਰਾਵਨੀ ਤਸਵੀਰ ਪੇਸ਼ ਕਰ ਰਹੀ ਹੈ। ਜ਼ਮੀਨੀ ਪਾਣੀ ਵਧ ਦੇਣ ਨਾਲ ਪਾਣੀ ਦੀ ਗੁਣਵੱਤਾ ਵੀਪ੍ਰਭਾਵਿਤ ਹੋ ਰਹੀ ਹੈ ਤੇ ਦਿੱਲੀ ਦੇ ਭੂ-ਗਰਭ ਵਿਚ ਮੌਜੂਦ ਪਾਣੀ ਦਾ 76 ਫੀਸਦੀ ਹਿੱਸਾ ਵਰਤੋਂ ਯੋਗ ਨਹੀਂ ਰਿਹਾ।

ਦਿੱਲੀ ਤੋਂ ਇਲਾਵਾ 21 ਸ਼ਹਿਰਾਂ ਵਿਚ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਵਾਲਾ ਹੈ। ਮੈਗਸੈਸੇ ਪੁਰਸਕਾਰ ਪ੍ਰਾਪਤ 'ਪਾਣੀ ਪੁਰਸ਼' ਰਾਜੇਂਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਕਰਦੇ ਹੋਏ ਦੱਸਿਆ ਕਿ ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਕਿ ਜ਼ਮੀਨੀ ਪਾਣੀ ਦੀ ਖਪਤ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦੀ ਮੈਟਰੋ ਸਿਟੀ ਮੇਰਠ, ਦਿੱਲੀ,ਫਰੀਦਾਬਾਦ ਤੇ ਗੁਰੂਗ੍ਰਾਮ ਵਿਚ ਜ਼ਮੀਨੀ ਪਾਣੀ  ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਦੀ ਕਗਾਰ 'ਤੇ ਹੈ।

ਹਰ ਸਾਲ ਗਰਮੀ ਦੇ ਦਿਨਾਂ 'ਚ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ। ਬਹੁਤ ਮੁਸ਼ਕਿਲ ਨਾਲ ਹਰਿਆਣਾ 'ਤੇ ਉਪਰ ਕੁਝ ਪਾਣੀ ਦੀ ਪੂਰਤੀ ਹੁੰਦੀ ਹੈ, ਬਲਕਿ ਨਿਰਭਰਤਾ ਜ਼ਮੀਨੀਪਾਣੀ 'ਤੇ ਰਹਿੰਦੀ ਹੈ। ਤਮਾਮ ਉਦਯੋਗਿਕ ਇਕਾਇਆਂ ਦੇ ਪ੍ਰਦੂਸ਼ਣ ਨਾਲ ਇਥੇ ਜ਼ਮੀਨੀ ਪਾਣੀ ਦੂਸ਼ਿਤ ਹੋ ਰਿਹਾ ਹੈ, ਉਥੇ ਹੀ ਨਿਰੰਤਰ ਭੂ-ਜਲ ਦੀ ਖਪਤ ਤੇ ਸ਼ਹਿਰੀ ਖੇਤਰਾਂ 'ਚਬਾਰਿਸ਼ ਦਾ ਪਾਣੀ ਜ਼ਮੀਨ ਦੇ ਅੰਦਰ ਨਹੀਂ ਜਾਣ ਕਾਰਨ ਜ਼ਮੀਨੀ ਪਾਣੀ ਦਾ ਪੱਧਰ ਵੀ ਘਟਦਾ ਜਾ ਰਿਹਾ ਹੈ।

ਉਥੇ ਹੀ  ਭਾਰਤ ਦਾ ਲਗਭਗ 42 ਫ਼ੀਸਦੀ ਹਿੱਸਾ ਅਸਾਧਾਰਣ ਤੌਰ 'ਤੇ ਸੋਕੇ ਦੀ ਮਾਰ ਹੇਠ ਚੱਲ ਰਿਹਾ ਹੈ। ਇਹ ਪਿਛਲੇ ਵਰ੍ਹੇ ਦੇ ਮੁਕਾਬਲੇ 6 ਫ਼ੀਸਦੀ ਵੱਧ ਹੈ। 28 ਮਈ ਤੱਕ ਦੇਅੰਕੜਿਆਂ ਮੁਤਾਬਕ ਦੇਸ਼ ਦਾ ਸੋਕਾਗ੍ਰਸਤ ਇਲਾਕਾ ਹੁਣ ਵਧ ਕੇ 42.61 ਫ਼ੀਸਦੀ ਹੋ ਗਿਆ ਹੈ। ਇਹ ਇੱਕ ਹਫ਼ਤਾ ਪਹਿਲਾਂ 21 ਮਈ ਨੂੰ 42.18 ਫ਼ੀਸਦੀ ਸੀ। ਇਹ ਹਾਲਤ 27 ਫ਼ਰਵਰੀ ਨੂੰ ਥੋੜ੍ਹੀ ਬਿਹਤਰ ਸੀ, ਜਦੋਂ 41.30 ਫ਼ੀਸਦੀ ਇਲਾਕਾ ਅਸਾਧਾਰਣ ਤੌਰ ਉੱਤੇ ਸੋਕੇ ਦੀ ਮਾਰ ਹੇਠ ਸੀ। ਹਾਲਾਂਕਿ ਅਜਿਹੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਵਲੋਂਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵਲੋਂ ਇਸ ਨੂੰ ਲੈ ਕੇ ਕਾਫੀ ਯੋਜਨਾਵਾਂ ਵੀ ਚਲਾਈਆਂ ਗਈਆਂ ਹਨ।

Unusual
Water Supply Department
PUNJAB
Weather

International