ਪੰਜਾਬ ਧੱਕਿਆ ਜਾ ਰਿਹੈ ਅੰਨ੍ਹੇ ਖੂਹ ਵੱਲ...

ਮਹਿਮਾਨ ਸੰਪਾਦਕੀ
ਅਦਾਰਾ ਪਹਿਰੇਦਾਰ ਅੱਜ ਇੱਕ ਵਾਰ ਆਪਣੇ ਫਰਜਾਂ ਦੀ ਪੂਰਤੀ ਕਰਦਿਆਂ ਸਮੂੰਹ ਪੰਜਾਬ ਤੇ ਪੰਥ ਦਰਦੀਆਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਕਿ ਪੰਜਾਬ ਨੂੰ ਇੱਕ ਵਾਰ ਫਿਰ ਅੰਨ੍ਹੇ ਖੂਹ ਵੱਲ ਧੱਕਿਆ ਜਾ ਰਿਹਾ ਹੈ।ਜੇ ਕਿਸੇ ਨੂੰ ਵਿਸ਼ਵਾਸ਼ ਨਾ ਹੋਵੇ ਤਾਂ ਉਸਨੂੰ ਉਹ ਅਖਬਾਰੀ ਖਬਰਾਂ ਤੇ ਝਾਤੀ ਮਾਰ ਲੈਣੀ ਚਾਹੀਦੀ ਹੈ ਜੋ ਦੱਸ ਰਹੀਆਂ ਹਨ ਕਿ ਨਵਜੋਤ ਸਿੱਧੂ ਨੂੰ ਸਬਕ ਸਿਖਾਉਣ ਲਈ ਬਜ਼ਿਦ ਨਜਰ ਆ ਰਹੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਵਲੋਂ ਬੁਲਾਈ ਨੀਤੀ ਆਯੋਗ ਦੀ ਮੀਟਿੰਗ ਵਿੱਚ ਆਪ ਜਾਣ ਦੀ ਬਜਾਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭੇਜ ਰਹੇ ਸਨ ਜਿਸਨੂੰ ਕੇਂਦਰ ਨੇ ਪ੍ਰਵਾਨਗੀ ਨਹੀ ਦਿੱਤੀ ।ਦੇਸ਼ ਤੇ ਸੂਬਿਆਂ ਦੇ ਵਿਕਾਸ ਤੇ ਤਿੱਖੀ ਨਜਰ ਰੱਖਣ ਵਾਲੇ ਲੋਕ ਤੇ ਵਿਸ਼ੇਸ਼ ਕਰਕੇ ਅਰਥਸ਼ਾਸ਼ਤਰੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਨੀਤੀ ਆਯੋਗ ਪਾਸ ਰਾਜਾਂ ਵਲੋਂ ਭੇਜੀਆਂ ਸ਼ਿਫਾਰਸ਼ਾਂ ਹੀ ਹੁੰਦੀਆਂ ਜਿਨ੍ਹਾਂ ਨੂੰ ਪ੍ਰਵਾਨ ਕਰਦਿਆਂ ਰਾਜਾਂ ਨੂੰ ਕੇਂਦਰ ਵਲੋਂ ਫੰਡ ਜਾਰੀ ਕੀਤੇ ਜਾਂਦੇ ਹਨ।ਕਿਉਂਕਿ ਇਸ ਮੀਟਿੰਗ ਵਿੱਚ ਸਿਰਫ ਰਾਜਾਂ ਦੇ ਮੁਖ ਮੰਤਰੀ ਹੀ ਸ਼ਾਮਿਲ ਹੋਣੇ ਸਨ ।ਜੇਕਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਦ ਇਸ ਮੀਟਿੰਗ ਵਿੱਚ ਸ਼ਾਮਿਲ ਨਹੀ ਹੁੰਦੇ ਤਾਂ ਕੇਂਦਰ ਪਾਸ ਪੰਜਾਬ ਦਾ ਆਰਥਿਕ ਪੱਖ ਅਣਗੋਲਿਆ ਜਾਂ ਅੱਧ ਅਧੂਰਾ ਹੀ ਪੇਸ਼ ਹੋਵੇਗਾ।ਸ਼ੰਕਾ ਰਹੇਗੀ ਕਿ ਨੀਤੀ ਆਯੋਗ ਦੀ ਮੀਟਿੰਗ ਚੋਂ ਪੰਜਾਬ ਦੀ ਗੈਰ ਹਾਜਰੀ ,ਜੇਕਰ ਪੰਜਾਬ ਨੂੰ ਕੁਝ ਦੇ ਨਾ ਸਕੀ ਤਾਂਥ ਖੋਹਣ ਵਿਚੱ ਸਹਾਈ ਜਰੂਰ ਹੋਵੇਗੀ ।

ਯਾਦ ਕਰਨਾ ਪਵੇਗਾ ਕਿ ਸੂਬੇ ਵਿੱਚ ਸਰਕਾਰ ਭਾਵੇਂ ਬਾਦਲ-ਭਾਜਪਾ ਗਠਜੋੜ ਦੀ ਆਵੇ ਜਾਂ ਕਾਂਗਰਸ ਦੀ ਜੋ ਰਾਗ ਸਭਤੋਂ ਪਹਿਲਾਂ ਅਲਾਪਿਆ ਜਾਂਦਾ ਹੈ ਉਹ ਇਹੀ ਹੁੰਦਾ ਹੈ ਕਿ ਪੰਜਾਬ ਦਾ ਖਜਾਨਾ ਖਾਲੀ ਹੈ,ਪਿਛਲੀ ਸਰਕਾਰ ਕੁਝ ਵੀ ਬਾਕੀ ਛੱਡ ਕੇ ਨਹੀ ਗਈ । ਅਜੇਹੇ ਸਿਆਸੀ ਬਿਆਨ ਆਉਂਦਿਆਂ ਹੀ ਪੰਜਾਬ ਦੀ ਆਰਥਿਕਤਾ ਤੇ ਪੈਨੀ ਨਜਰ ਰੱਖਣ ਵਾਲੇ ਲੋਕ ਤੇ ਮਾਹਿਰ ਝੱਟ ਸਾਹਮਣੇ ਅੰਕੜੇ ਪੇਸ਼ ਕਰ ਦਿੰਦੇ ਹਨ ਕਿ ਪੰਜਾਬ ਵਿੱਚ ਪੈਦਾ ਹੋਣ ਵਾਲੇ ਕਿਸੇ ਜੀਵ ਸਿਰ ਕਿਤਨਾ ਕਰਜਾ ਐਡਵਾਂਸ ਵਿੱਚ ਹੀ ਚੜ੍ਹ ਜਾਵੇਗਾ ।ਔਰ ਸੂਬੇ ਦੀ ਆਰਥਿਕਤਾ ਦਾ ਕੱਚਾ ਚਿੱਠਾ ਸਰਕਾਰ ਦੇ ਆਪਣੇ ਹੀ ਅਦਾਰਿਆਂ ਦੇ ਉਹ ਮੁਲਾਜਮ ਜਗ ਜਾਹਰ ਕਰ ਦਿੰਦੇ ਹਨ ਜੋ ਕਈ ਕਈ ਮਹੀਨੇ ਤਨਖਾਹਾਂ ਨਾ ਮਿਲਣ ਕਾਰਣ ਧਰਨਿਆਂ ਤੇ ਰੋਸ ਮੁਜਾਹਰਿਆਂ ਤੇ ਉਤਰਦੇ ਹਨ।ਸੂਬੇ ਵਿਚੱ ਜਿਆਦਾਤਾਰ ਚਲ ਰਹੇ ਵਿਕਾਸ ਪ੍ਰੋਜੈਕਟ ਪੈਸੇ ਦੀ ਘਾਟ ਕਾਰਣ ਹੀ ਲਟਕ ਜਾਂਦੇ ਹਨ ਲੇਕਿਨ ਇਸ ਸਭਦਾ ਦੋਸ਼ ਸਿਆਸੀ ਪਾਰਟੀਆਂ ਦੂਸਰੇ ਸਿਰ ਸੁੱਟ ਆਪ ਸਰਖਰੂ ਹੋ ਜਾਂਦੀਆਂ ਹਨ ।

ਇਸ ਤੱਥ ਦਾ ਬੇਹਤਰ ਜਵਾਬ ਤਾਂ ਕੈਪਟਨ ਸਰਕਾਰ ਹੀ ਦੇ ਸਕੇਗੀ ਕਿ ਉਸਨੇ ਆਪਣੇ ਵਾਅਦੇ ਅਨੁਸਾਰ ਕਿਤਨੇ ਕੁ ਪ੍ਰੋਜੈਕਟ ਪੈਸਿਆਂ ਦੀ ਘਾਟ ਕਾਰਣ ਰਾਹ ਵਿੱਚ ਰੋਕੇ ਹੋਏ ਹਨ।
ਲ਼ੇਕਿਨ ਸਵਾਲ ਤਾਂ ਇਹੀ ਹੈ ਕਿ ਜੇਕਰ ਸਾਨੂੰ ਤਿੰਨ ਮਹੀਨੇ ਪਹਿਲਾਂ ਆਪਣੀ ਹੀ ਪਾਰਟੀ ਦੇ ਇਕ ਆਗੂ ਵਲੋਂ ਲਾਏ ਦੋਸ਼ਾਂ ਨੂੰ ਝੂਠਾ ਸਾਬਿਤ ਕਰਨ ਲਈ ਸੂਬੇ ਦੇ ਹਿੱਤ ਵਿਸਾਰਨੇ ਬੇਹਤਰ ਲੱਗਦੇ ਹਨ ਤਾਂ ਕਿਸੇ ਹੋਰ ਨੂੰ ਸੂਬੇ ਦੀ ਆਰਥਿਕ ਤੰਗੀ ਲਈ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ।ਜੇਕਰ ਕੈਪਟਨ ਨੇ ਸਿੱਧੂ ਨੂੰ ਸਬਕ ਸਿਖਾਉਣ ਦੀ ਠਾਨ ਲਈ ਹੈ ਤਾਂ ਇਸ ਨਾਲ ਸੂਬੇ ਨੂੰ ਬਹੁਤਾ ਅਸਰ ਨਹੀ ਪਵੇਗਾ ।ਜੇਕਰ ਇਹ ਸਬਕ ਸੂਬੇ ਦੇ ਹਿੱਤ ਦਾਅ ਤੇ ਲਾਕੇ ਸਿਖਾਉਣਾ ਹੈ ਤਾਂ ਸਮਝਿਆ ਜਾਵੇਗਾ ਕਿ ਪੰਜਾਬ ਇੱਕ ਵਾਰ ਫਿਰ ਅੰਨ੍ਹੇ ਖੂਹ ਵੱਲ਼ ਧੱਕਿਆ ਜਾ ਰਿਹਾ ਹੈ ।ਸੂਬੇ ਦੇ ਲੋਕਾਂ ਨੂੰ ਵੀ ਸਿਆਸੀ ਪਾਰਟੀਆਂ ਨਹੀ ਬਲਕਿ ਸੂਬੇ ਦੇ ਹਿੱਤਾਂ ਪ੍ਰਤੀ ਅਵਾਜ ਜਰੂਰ ਉਠਾਉਣੀ ਚਾਹੀਦੀ ਹੈ।  
ਨਰਿੰਦਰ ਪਾਲ ਸਿੰਘ

Editorial
Jaspal Singh Heran

International