ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੇ ਇੱਕ ਹੋਰ ਹਮਲਾ..

ਇਤਿਹਾਸਿਕ ਗੁਰਦੁਆਰਾ ਸਾਹਿਬ ਪਿੰਡ ਗੁਰੂਸਰ ਵਿੱਚ ਸਥਾਪਿਤ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ, ਸੰਗਤਾਂ 'ਚ ਰੋਸ

ਸ੍ਰੀ ਮੁਕਤਸਰ ਸਾਹਿਬ/ਬਠਿੰਡਾ 16 ਜੂਨ (ਅਨਿਲ ਵਰਮਾ): ਸ੍ਰੋਮਣੀ ਕਮੇਟੀ ਵੱਲੋਂ ਇਤਿਹਾਸਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਨਾਲ ਸੰਬਧਤ ਕਿਤਾਬਾਂ ਵੇਚਣ ਦਾ ਮਾਮਲਾ ਅਜੇ ਸੁਰਖੀਆਂ ਵਿੱਚ ਹੀ ਹੈ ਕਿ ਹੁਣ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੇ ਇੱਕ ਹੋਰ ਹਮਲਾ ਹੋਇਆ ਹੈ ਜਿਸਤੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਸ੍ਰੋਮਣੀ ਕਮੇਟੀ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਅਤੇ ਇਹ ਹਮਲਾ ਵੀ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪਿੰਡ ਗੁਰੂਸਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ ਜਿਥੇ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਬਣਾਕੇ ਸਥਾਪਿਤ ਕੀਤੀ ਗਈ ਹੈ ਜਿਸ ਪਾਸੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਜਿਹਨਾ ਦਾ ਇਹ ਖ਼ੁਦ ਦਾ ਇਲਾਕਾ ਹੈ ਪਰ ਉਨਾਂ ਨੇ ਕਦੇ ਧਿਆਨ ਨਾ ਦਿੱਤਾ ਅਤੇ ਨਾ ਹੀ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਧਿਆਨ ਦੇਣਾ ਮੁਨਾਸਿਬ ਸਮਝਿਆ?

ਜਦੋਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਦੀ ਮੂਰਤੀ ਸਥਾਪਿਤ ਕਰਨਾ ਮਨਾਹੀ ਹੈ? ਪ੍ਰੰਤੂ ਇਸ ਗੁਰੂਘਰ ਵਿੱਚ ਸਿੱਖ ਮਰਿਆਦਾ ਨੂੰ ਛਿੱਕੇ ਟੰਗਦੇ ਹੋਏ ਮੂਰਤੀ ਸਥਾਪਿਤ ਕੀਤੀ ਗਈ ਹੈ ? ਜਿਸ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ? ਇਹ ਮਾਮਲਾ ਸੁਰਖੀਆਂ ਵਿੱਚ ਆਉਦਾਂ ਦੇਖ ਪ੍ਰਬੰਧਕਾਂ ਵੱਲੋਂ ਮੂਰਤੀ ਹਟਾਉਣ ਦਾ ਭਰੋਸਾ ਦਿੱਤਾ ਗਿਆ ਹੈ? ਦੱਸ ਦੇਈਏ ਕਿ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਬਾਬਾ ਬਲਵੀਰ ਸਿਘ ਬੁੱਢਾ ਦਲ ਕੋਲ ਹੈ ਜਿਸ ਕਰਕੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਬੁੱਢਾ ਦਲ ਦੇ ਪ੍ਰਬੰਧਾਂ ਹੇਠ ਗੁਰੂਘਰ ਵਿੱਚ ਮੂਰਤੀ ਕਿਵੇਂ ਸਥਾਪਿਤ ਹੋ ਗਈ ਅਤੇ ਹੁਣ ਤੱਕ ਕਾਰਵਾਈ ਕਿਉਂ ਨਾ ਹੋਈ? ਬੁੱਢਾ ਦਲ ਪ੍ਰਬੰਧਕ ਸਿੱਖ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂਘਰ ਵਿੱਚ ਮੂਰਤੀ ਸਥਾਪਿਤ ਨੂੰ ਗਲਤ ਦੱਸਿਆ ਪਰ ਮੂਰਤੀ ਹਟਾਉਣ ਪ੍ਰਤੀ ਕੋਈ ਠੋਸ ਜਵਾਬ ਨਾ ਦਿੱਤਾ।

ਇਸ ਬਾਰੇ ਗੁਰਦੁਆਰਾ ਸਾਹਿਬ ਦੇ ਸੇਵਕ ਗੁਰਦਿੱਤ ਸਿੰਘ ਨੇ ਦੱਸਿਆ ਕਿ ਕੋਈ ਸਰਧਾਲੂ ਇਹ ਮੁਰਤੀ ਤਿੰਨ ਸਾਲ ਪਹਿਲਾਂ ਸਥਾਪਿਤ ਕਰ ਗਿਆ ਸੀ ਪਰ ਇਥੇ ਪੂਜਾ ਨਹੀ ਹੁੰਦੀ ਅਤੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਪਹਿਲਾਂ ਕਾਰ ਸੇਵਾ ਵਾਲਿਆਂ ਕੋਲ ਸੀ। ਮਾਮਲੇ ਸੰਬਧੀ ਜਦੋਂ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਾਰ ਵਾਰ ਘੰਟੀ ਜਾਣ ਦੇ ਬਾਵਜੂਦ ਫੋਨ ਨਾ ਚੁੱਕਿਆ ਅਤੇ ਬਾਦਲ ਦਲ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਪੀਏ ਨੇ ਹਰ ਵਾਰ ਦੀ ਤਰਾਂ ਰਟਿਆ ਰਟਾਈਆ ਜਵਾਬ ਦਿੱਤਾ ਕਿ ਜਥੇਦਾਰ ਸਾਹਿਬ ਮੀਟਿੰਗ ਵਿੱਚ ਵਿਅਸਤ ਹਨ। ਹੁਣ ਦੇਖਣਾ ਹੋਵੇਗਾ ਕਿ ਜੇਕਰ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਹੀ ਇਸ ਤਰ੍ਹਾਂ ਗੁਰੂਆਂ ਦੀਆਂ ਮੂਰਤੀਆਂ ਬਣਾਕੇ ਸਥਾਪਿਤ ਕਰਕੇ ਭਾਵਨਾਂਵਾਂ ਆਹਤ ਹੁੰਦੀਆਂ ਰਹੀਆਂ ਤਾਂ ਸਿੱਖ ਕੌਮ ਦੇ ਮਾਣ ਸਤਿਕਾਰ ਨੂੰ ਲੱਗ ਰਹੀ ਢਾਅ ਨੂੰ ਕੋਣ ਰੋਕੇਗਾ ਅਤੇ ਉਹ ਕਿਹੜਾ ਸ਼ਰਧਾਲੂ ਹੈ ਜਿਸਨੇ ਗੁਰੂ ਸਾਹਿਬ ਦੀ ਮੂਰਤੀ ਬਣਾਕੇ ਗੁਰਦੁਆਰਾ ਸਾਹਿਬ ਵਿੱਚ ਸਥਾਪਿਤ ਕਰਨ ਦੀ ਹਿੰਮਤ ਦਿਖਾਈ। ਕਿ ਸ੍ਰੋਮਣੀ ਕਮੇਟੀ ਅਤੇ ਗੁਰੂਘਰ ਦੇ ਪ੍ਰਬੰਧਕ ਉਕਤ ਸ਼ਰਧਾਲੂ ਦਾ ਨਾਮ ਜਨਤਕ ਕਰਦੇ ਹੋਏ ਕਾਰਵਾਈ ਕਰਨਗੇ?

Unusual
Sikhs
SGPC
Akal Takht Sahib

International