ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਪਤਨੀ ਸਰਕਾਰੀ ਧਨ ਦੀ ਦੁਰਵਰਤੋਂ ਦੀ ਦੋਸ਼ੀ ਕਰਾਰ

ਯਰੂਸ਼ਲਮ 16 ਜੂਨ (ਏਜੰਸੀਆਂ): ਇਜ਼ਰਾਇਲ ਦੀ ਇੱਕ ਅਦਾਲਤ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਨੂੰ ਭੋਜਨ ਲਈ ਵੰਡੇ ਸਰਕਾਰੀ ਧਨ ਦੀ ਗ਼ਲਤ ਵਰਤੋਂ ਲਈ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਨੇਤਨਯਾਹੂ ਦੀ ਪਤਨੀ ਨੇ ਪਲੀ ਬਾਰਗਨ ਤਹਿਤ ਦੋਸ਼ਾਂ ਨੂੰ ਘੱਟ ਕਰਨ ਲਈ ਖੁਦ ਆਪਣੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਸਾਰਾ ਨੇਤਨਯਾਹੂ ਨੂੰ ਕਿਸੇ ਹੋਰ ਵਿਅਕਤੀ ਦੀ ਕੀਤੀ ਗ਼ਲਤੀ ਤੋਂ ਛੁਡਾਉਣ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।

ਯਰੂਸ਼ਲਮ ਮੈਜਿਸਟ੍ਰੇਟ ਅਦਾਲਤ ਨੇ ਜਸਟਿਸ ਏਵੀਟਲ ਚੈਨ ਨੇ ਦੋਸ਼ ਕਬੂਲ ਕਰਨ ਦੇ ਬਦਲੇ ਦੋਸ਼ਾਂ ਨੂੰ ਘਟਾਉਣ ਦੀ ਪ੍ਰਵਾਨਗੀ ਦਿੱਤੀ। ਸਾਰਾ ਨੇਤਨਯਾਹੂ ਉੱਤੇ 10 ਹਜ਼ਾਰ ਸ਼ੇਕੇਲ ( 2,800 ਡਾਲਰ) ਦਾ ਜੁਰਮਾਨਾ ਕੀਤਾ ਹੈ ਅਤੇ ਰਾਜ ਦੇ ਫੰਡ ਵਿਚ 45 ਹਜ਼ਾਰ ਸ਼ੇਕੇਲ ਦੀ ਭਰਪਾਈ ਕਰਨ ਦਾ ਆਦੇਸ਼ ਵੀ ਦਿੱਤਾ ਹੈ।  60 ਸਾਲ ਦੀ ਸਾਰਾ ਦੀ ਉਸ ਦੇ ਪਤੀ ਦੇ ਕਾਰਜਕਾਲ ਦੌਰਾਨ ਉਸ ਦੇ ਕੰਮ ਵਿੱਚ ਵੱਡੀ ਭੂਮਿਕਾ ਰਹੀ ਹੈ।

ਜੂਨ 2018 ਦੇ ਸ਼ੁਰੂ ਵਿੱਚ ਉਨ੍ਹਾਂ ਉੱਤੇ ਸਰਕਾਰੀ ਰਿਹਾਇਸ਼ 'ਤੇ ਰਸੋਈਆਂ ਹੋਣ ਦੇ ਬਾਵਜੂਦ ਬਾਹਰ ਤੋਂ ਖਾਣਾ ਖ਼ਰੀਦਣ ਦੇ ਮਾਮਲੇ ਵਿੱਚ ਧੋਖਾਧੜੀ ਅਤੇ ਵਿਸ਼ਵਾਸਘਾਤ ਦਾ ਦੋਸ਼ ਲੱਗਾ ਸੀ। ਤਾਜ਼ਾ ਸਮਝੌਤੇ ਵਿੱਚ ਉਨ੍ਹਾਂ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਹਟਾ ਲਏ ਗਏ।

Unusual
Israel
Prime Minister
funds
corruption

International