ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀ ਬਿੱਟੂ ਦੇ ਕਤਲ ਵਿਚ ਸਿੱਖ ਨੌਜਵਾਨਾਂ ਦੀ ਫੜ੍ਹੋ ਫੜੀ ਸ਼ੁਰੂ

ਦੋ ਹੋਰ ਸਿੱਖ ਨੌਜਵਾਨ ਗ੍ਰਿਫ਼ਤਾਰ,ਪੁਲੀਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਪਟਿਆਲਾ ਲਿਆਂਦਾ

ਚੰਡੀਗੜ੍ਹ 25 ਜੂਨ (ਕਮਲਜੀਤ ਸਿੰਘ ਬਨਵੈਤ) : ਸ੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਮਹਿੰਦਰ ਪਾਲ ਸਿੰਘ ਬਿੱਟੂ ਕਤਲ ਕੇਸ ਵਿੱਚ ਪੁਲੀਸ ਨੇ ਦੋ ਹੋਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪਟਿਆਲਾ ਦੀ ਕਾਰਜਕਾਰੀ ਐਸਐਸਪੀ ਡਾ ਰਵਜੋਤ ਕੌਰ ਗਰੇਵਾਲ ਨੇ ਇਸ ਮਾਮਲੇ ਵਿਚ ਦੋ ਨੌਜਵਾਨਾਂ ਦੇ ਪ੍ਰੋਡਕਸ਼ਨ ਵਾਰੰਟ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਹਿਰਾਸਤ ਵਿੱਚ ਲਏ ਦੋ ਸਿੱਖ ਨੌਜਵਾਨਾਂ ਵਿੱਚੋਂ ਇੱਕ ਦੀ ਪਛਾਣ ਜਸਕੀਰਤ ਸਿੰਘ ਦੱਸੀ ਗਈ ਹੈ ਜੋ ਕਿ ਐਚ ਐਮ ਟੀ ਪਿੰਜੌਰ ਦਾ ਰਹਿਣ ਵਾਲਾ ਹੈ। ਦੂਜਾ ਦੀਪ ਲੱਖਾ ਨੌਜਵਾਨ ਥਾਣਾ ਅਮਲੋਹ ਦੇ ਪਿੰਡ ਸਲਾਣਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ।

ਡਾ ਰੱਵਜੋਤ ਗਰੇਵਾਲ ਨੇ ਫੜੇ ਗਏ ਦੋਵੇਂ ਨੌਜਵਾਨਾਂ ਦਾ ਸਬੰਧ ਕੇਸ ਨਾਲ ਦੱਸਿਆ ਹੈ ਨਾਲ ਹੀ ਇਹ ਕਿਹਾ ਕਿ ਹਾਲ ਦੀ ਘੜੀ ਜਾਂਚ ਜਾਰੀ ਹੈ ਅਤੇ ਕੁਝ ਹੋਰ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਨੇ ਦੋਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਜਾਣ ਦੀ ਕਾਰਵਾਈ ਨੂੰ ਸਹੀ ਦੱਸਿਆ ਹੈ। ਪੁਲੀਸ ਸੂਤਰਾਂ ਅਨੁਸਾਰ ਹਿਰਾਸਤ ਵਿੱਚ ਲਏ ਗਏ ਦੋਵੇਂ ਨੌਜਵਾਨਾਂ ਦੀਆਂ ਤਾਰਾਂ ਕਤਲ ਕਰਨ ਨਾਲ ਜੁੜਦੀਆਂ ਦੱਸੀਆਂ ਗਈਆਂ ਹਨ।

Unusual
Sikhs
Dera Sacha Sauda
Punjab Police

International