ਭਾਰਤ ਦੀ ਜਵਾਬੀ ਕਾਰਵਾਈ ਤੋਂ ਭੜਕਿਆ ਟਰੰਪ

ਜੀ-20 ਬੈਠਕ 'ਚ ਮੋਦੀ ਨਾਲ ਕਰਨਗੇ ਗੱਲ

ਨਵੀਂ ਦਿੱਲੀ 27 ਜੂਨ (ਏਜੰਸੀਆਂ): ਜਾਪਾਨ ਦੇ ਓਸਾਕਾ ਵਿੱਚ ਕਰਵਾਏ 7-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਅੱਜ ਸਵੇਰੇ ਹੀ ਟਰੰਪ ਨੇ ਟਵੀਟ ਕਰਕੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਭਾਰਤ ਸਾਲਾਂ ਤੋਂ ਅਮਰੀਕੀ ਚੀਜ਼ਾਂ 'ਤੇ ਭਾਰੀ ਟੈਰਿਫ ਲੈ ਰਿਹਾ ਹੈ, ਹੁਣ ਫਿਰ ਇਸ ਨੂੰ ਵਧਾ ਦਿੱਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਹਰ ਹਾਲ ਵਿੱਚ ਟੈਰਿਫ ਘਟਾਏ। ਇਸ ਮਸਲੇ ਬਾਰੇ ਅਮਰੀਕੀ ਰਾਸ਼ਟਰਪਤੀ 7-20 ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਨਗੇ। ਇੱਧਰ ਭਾਰਤ ਨੇ ਇਸ ਨੂੰ ਰਾਸ਼ਟਰਹਿੱਤ ਵਿੱਚ ਚੁੱਕਿਆ ਕਦਮ ਤੇ ਜਵਾਬੀ ਕਾਰਵਾਈ ਕਰਾਰ ਦਿੱਤਾ ਹੈ।

ਦਰਅਸਲ ਅਮਰੀਕਾ ਵਿੱਚ ਭਾਰਤੀ ਇਸਪਾਤ ਤੇ ਐਲੂਮੀਨੀਅਮ ਵਰਗੇ ਉਤਪਾਦਾਂ 'ਤੇ ਭਾਰੀ ਦਰਾਮਦ ਕਰ ਲਾਉਣ ਤੇ ਭਾਰਤ ਨਾਲ ਆਮ ਤਰਜੀਹ ਦਰਜਾ ਯਾਨੀ 'ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼' ਦਾ ਲਾਭ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਦੇ ਇਸ ਫਰਮਾਨ ਬਾਅਦ ਭਾਰਤ ਨੂੰ ਮਜਬੂਰਨ ਅਮਰੀਕਾ ਨਾਲ ਹੋਣ ਵਾਲੇ ਵਪਾਰ ਦੀ ਸਮੀਖਿਆ ਕਰਨੀ ਪਈ। ਇਸ ਦੀ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਅਖਰੋਟ, ਕੈਲੀਫੋਰਨੀਆ ਦੇ ਬਦਾਮ ਤੇ ਵਾਸ਼ਿੰਗਟਨ ਦੇ ਸੇਬ ਵਰਗੇ 28 ਉਤਪਾਦਾਂ 'ਤੇ ਦਰਾਮਦ ਕਰ ਵਧਾਉਣ ਦਾ ਫੈਸਲਾ ਲਿਆ। ਇਸ ਨਾਲ ਭਾਰਤ ਨੂੰ 21.7 ਕਰੋੜ ਡਾਲਰ ਦੀ ਵਾਧੂ ਆਮਦਨ ਹਾਸਲ ਹੋਏਗੀ।

ਜੀ–20 ਸੰਮੇਲਨ : ਮੋਦੀ ਨੇ ਜਾਪਾਨੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਓਸਕਾ 27 ਜੂਨ (ਏਜੰਸੀਆਂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਜੀ 20' ਸ਼ਿਖਰ ਸੰਮੇਲਨ ਵਿਚ ਜਾਪਾਨ ਦੇ ਓਸਕਾ ਵਿਚ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਕ ਵਾਰ ਫਿਰ ਚੋਣਾਂ ਵਿਚ ਵੱਡੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਨਾਲ ਹੀ, ਉਨ੍ਹਾਂ ਹਿਕਾ ਕਿ ਅਗਲੀ ਵਾਰ ਭਾਰਤ ਆਉਣ ਦੀ ਮੇਰੀ ਵਾਰੀ ਹੈ ਅਤੇ ਮੈਂ ਆਪਣੀ ਯਾਤਰਾ ਦੀ ਉਡੀਕ ਕਰ ਰਿਹਾ ਹਾਂ। ਜੀ 20 ਸ਼ਿਖਰ ਸੰਮੇਲਨ 27 ਤੋਂ 29 ਜੂਨ ਤੱਕ ਇੱਥੇ ਆਯੋਜਿਤ ਹੋ ਰਿਹਾ ਹੈ। ਯੂਰੋਪ ਯੂਨੀਅਨ ਸਮੇਤ 19 ਦੇਸ਼ ਇਸ ਵਿਚ ਹਿੱਸਾ ਲੈ ਰਹੇ ਹਨ।

ਇਸ ਵਾਰ ਸ਼ਿਖਰ ਸੰਮੇਲਨ ਦਾ ਵਿਸ਼ਾ 'ਹਿਊਮਨ ਸੇਂਟ੍ਰਡ ਫਿਊਚਰ ਸੁਸਾਇਟੀ' ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਮੁਬਾਰਕ ਬਾਅਦ ਦੇਣ ਬਾਅਦ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਪਹਿਲੇ ਦੋਸਤ ਹਨ ਜਿਨ੍ਹਾਂ ਫੋਨ ਉਤੇ ਮੈਨੂੰ ਸਭ ਤੋਂ ਪਹਿਲਾਂ ਮੁਬਾਰਕਵਾਦ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਅਤੇ ਜਾਪਾਨ ਸਰਕਾਰ ਦੇ ਗਰਮਜੋਸ਼ੀ ਨਾਲ ਸਵਾਗਤ ਲਈ ਧੰਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਾਨਸਾਈ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚਣ ਬਾਅਦ ਟਵੀਟ ਕਰਕੇ ਜੀ 20 ਸੰਮੇਲਨ ਵਿਚ ਹਿੱਸਾ ਲੈਣ ਦੇ ਜਾਪਾਨ ਪਹੁੰਚਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਜਾਪਾਨ ਪਹੁੰਚਣ ਉਤੇ ਭਾਰਤੀ ਭਾਈਚਾਰੇ ਦੇ ਗਰਮਜੋਸ਼ੀ ਨਾਲ ਉਨ੍ਹਾਂ ਸਵਾਗਤ ਕਰਨ ਲਈ ਧੰਨਵਾਦ ਕੀਤਾ।

Unusual
Donald Trump
G20
pm narendra modi
Japan

International