ਕੇਂਦਰ ਦਾ ਸਾਰਾ ਜ਼ੋਰ ਕਸ਼ਮੀਰ ’ਚ ਈਦ ਸ਼ਾਂਤੀ ਨਾਲ ਲੰਘਾਉਣ ’ਤੇ ਲੱਗਾ

ਸ੍ਰੀਨਗਰ (ਜੰਮੂਕਸ਼ਮੀਰ), 11 ਅਗਸਤ : ਰਾਸ਼ਟਰੀ ਸੁਰੱਖਿਆ ਸਲਾਹਕਾਰ  ਅਜੀਤ ਡੋਵਾਲ ਜੰਮੂਕਸ਼ਮੀਰ ਵਿੱਚ ਆਜ਼ਾਦੀ ਦਿਹਾੜੇ ਭਾਵ 15 ਅਗਸਤ ਤੱਕ ਰਹਿਣਗੇ। ਤਦ ਤੱਕ ਸ੍ਰੀ ਡੋਵਾਲ ਨੇ ਇਹ ਯਕੀਨੀ ਬਣਾਉਣਾ ਹੈ ਕਿ ਈਦਉਲਜ਼ੁਹਾ (ਬਕਰੀਦ) ਦਾ ਤਿਉਹਾਰ ਅਮਨਚੈਨ ਨਾਲ ਨਿੱਕਲ ਜਾਵੇ। ਇਸੇ ਲਈ ਸ੍ਰੀ ਡੋਵਾਲ ਲਗਾਤਾਰ ਸਥਾਨਕ ਲੋਕਾਂ ਤੇ ਸੁਰੱਖਿਆ ਬਲਾਂ ਨੂੰ ਮਿਲ ਰਹੇ ਹਨ।ਜੰਮੂਕਸ਼ਮੀਰ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸਰਕਾਰ ਹਰ ਤਰਾਂ ਦੀ ਸਾਵਧਾਨੀ ਵਰਤ ਰਹੀ ਹੈ। ਸੂਬੇ ਦੇ ਲੋਕਾਂ ਦਾ ਭਰੋਸਾ ਜਿੱਤਣ ਦੇ ਮੰਤਵ ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ  ਨੇ ਕੱਲ ਸਨਿੱਚਰਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਦਾ ਦੌਰਾ ਕੀਤਾ। 

ਇਸ ਦੌਰਾਨ ਉਨਾਂ ਈਦਉਲਜ਼ੁਹਾ ਨੂੰ ਲੈ ਕੇ ਪਸ਼ੂਵਪਾਰੀਆਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਧਾਰਾ 370 ਹਟਾਉਣ ਦੇ ਸਰਕਾਰ ਦੇ ਫ਼ੈਸਲੇ ਦੇ ਇੱਕ ਦਿਨ ਬਾਅਦ ਭਾਵ 6 ਅਗਸਤ ਤੋਂ ਹੀ ਸ੍ਰੀ ਡੋਵਾਲ ਜੰਮੂਕਸ਼ਮੀਰ ਵਿੱਚ ਹੀ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਵਾਲ ਨੇ ਸ਼ੁੱਕਰਵਾਰ ਨੂੰ ਸ੍ਰੀਨਗਰ ਦੇ ਕੁਝ ਵਧੇਰੇ ਨਾਜ਼ੁਕ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਸਥਾਨਕ ਲੋਕਾਂ ਅਤੇ ਸੁਰੱਖਿਆ ਜਵਾਨਾਂ ਨਾਲ ਗੱਲਬਾਤ ਕੀਤੀ ਸੀ। ਉਸ ਤੋਂ ਪਹਿਲਾਂ ਉਨਾਂ ਬੁੱਧਵਾਰ ਨੂੰ ਸ਼ੋਪੀਆਂ ‘ਚ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਸੀ ਤੇ ਉਨਾਂ ਨਾਲ ਖਾਣਾ ਵੀ ਖਾਇਆ ਸੀ।

Unusual
Kashmir
Indian Army
Center Government
Article 370

International