ਪੰਜਾਬ ਬੰਦ ਦੌਰਾਨ ਕਈ ਥਾਈਂ ਹਿੰਸਾ, ਪੁਲਿਸ ਵੱਲੋਂ ਹਵਾਈ ਫਾਇਰ, ਆਵਾਜਾਈ ਠੱਪ

ਪੰਜਾਬ ਬੰਦ ਕਾਰਨ ਪੀਆਰਟੀਸੀ, ਟਰਾਂਸਪੋਟਰਾਂ ਤੇ ਠੇਕੇਦਾਰਾਂ ਨੂੰ ਲੱਖਾਂ ਦਾ ਨੁਕਸਾਨ

ਰਵੀਦਾਸ ਭਾਈਚਾਰ ਨਾਲ ਹਮਦਰਦੀ ਦਿਖਾਉਣ ਵਾਲਾ ਸ੍ਰੋਮਣੀ ਅਕਾਲੀ ਦਲ ਨਾ ਆਇਆ ਨਜ਼ਰ..?

ਚੰਡੀਗੜ•/ਬਠਿੰਡਾ 13 ਅਗਸਤ (ਅਨਿਲ ਵਰਮਾ) ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ਦੇ ਵਿਰੋਧ ਵਿੱਚ ਰਵੀਦਾਸ ਭਾਈਚਾਰੇ ਨੇ ਮੰਗਲਵਾਰ ਨੂੰ ਬੰਦ ਦਾ ਐਲਾਨ ਕੀਤਾ ਸੀ। ਇਸ ਦਾ ਪੰਜਾਬ ਦੇ ਬਹੁਤੇ ਜ਼ਿਲਿ•ਆਂ ਵਿੱਚ ਵਿਆਪਕ ਅਸਰ ਪਿਆ। ਬੰਦ ਦੌਰਾਨ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਹੋ ਗਈ। ਲੋਕਾਂ ਨੂੰ ਬਾਹਰ ਕੱਢਣ ਲਈ ਪੁਲਿਸ ਨੂੰ ਹਵਾਈ ਫਾਇਰਿੰਗ ਕਰਨੀ ਪਈ। ਘਟਨਾ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਨਵਾਂ ਸ਼ਹਿਰ ਵਿੱਚ ਵੀ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਣ 'ਤੇ ਦੁਕਾਨਦਾਰ ਤੇ ਪ੍ਰਦਰਸ਼ਨਕਾਰੀ ਆਪਸ ਵਿੱਚ ਭਿੜ ਗਏ। ਪੰਜਾਬ ਬੰਦ ਤਹਿਤ ਰਵਿਦਾਸ ਭਾਈਚਾਰੇ ਦੇ ਲੋਕ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਸੂਬੇ ਵਿੱਚ ਜ਼ਿਆਦਾਤਰ ਥਾਵਾਂ 'ਤੇ ਬਾਜ਼ਾਰ ਬੰਦ ਰਹੇ ਤੇ ਸੜਕੀ ਆਵਾਜਾਈ ਠੱਪ ਹੋ ਗਈ। ਬੱਸਾਂ ਨਹੀਂ ਚੱਲੀਆਂ। ਬੰਦ ਸਮਰਥਕਾਂ ਨੇ ਲੁਧਿਆਣਾ ਨੇੜੇ ਰੇਲ ਗੱਡੀਆਂ ਦੀ ਆਵਾਜਾਈ ਵੀ ਰੋਕ ਦਿੱਤੀ। ਇਸ ਤੋਂ ਬਾਅਦ ਵਿੱਚ ਲਗਪਗ ਦੋ ਘੰਟਿਆਂ ਬਾਅਦ ਟਰੈਕ ਚਾਲੂ ਹੋਇਆ ਤੇ ਰੇਲ ਗੱਡੀਆਂ ਚਲਾਈਆਂ ਗਈਆਂ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਬਟਾਲਾ 'ਚ ਰੇਲਵੇ ਟਰੈਕ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਰੇਲਵੇ ਟਰੈਕ 'ਤੇ ਬੈਠ ਗਏ। ਅੱਜ ਜ਼ਿਆਦਾਤਰ ਥਾਵਾਂ 'ਤੇ ਸਕੂਲ ਵੀ ਬੰਦ ਰਹੇ। ਉੱਧਰ ਨਵਾਂਸ਼ਹਿਰ ਵਿੱਚ ਵੀ ਦੁਕਾਨਾਂ ਬੰਦ ਕਰਨ ਦੀ ਜ਼ਬਰਦਸਤੀ ਕੋਸ਼ਿਸ਼ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਹੋਈ ਪਰ ਪੁਲਿਸ ਨੇ ਆ ਕੇ ਮਾਹੌਲ ਸਾਂਭ ਲਿਆ। ਪੁਲਿਸ ਅਧਿਕਾਰੀਆਂ ਨੇ ਦੋਵਾਂ ਪੱਖਾਂ ਨੂੰ ਸ਼ਾਂਤ ਕੀਤਾ। ਦੱਸ ਦੇਈਏ ਕਿ ਪਹਿਲਾਂ ਕਿਹਾ ਗਿਆ ਸੀ ਕਿ ਬੰਦ ਦੌਰਾਨ ਆਵਾਜਾਈ ਨਹੀਂ ਰੋਕੀ ਜਾਵੇਗੀ, ਪਰ ਪ੍ਰਦਰਸ਼ਨਾਂ ਕਾਰਨ ਬੱਸਾਂ ਰੋਕੀਆਂ ਗਈਆਂ। ਇਸ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟੇ ਰੇਲ ਗੱਡੀਆਂ ਦੇ ਬੰਦ ਰਹਿਣ ਕਾਰਨ ਵੀ ਲੋਕ ਕਾਫ਼ੀ ਪ੍ਰੇਸ਼ਾਨ ਹੋਏ।

ਦਰਅਸਲ ਨਵੀਂ ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਢਾਹੁਣ ਦੇ ਹੁਕਮ ਹੋਏ ਜਿਸ ਵਿਰੁੱਧ ਪੰਜਾਬ ਵਿੱਚ ਅੰਦੋਲਨ ਤੇਜ਼ ਹੋ ਗਿਆ ਹੈ।

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਮੁਖੀ ਸਤਵਿੰਦਰ ਸਿੰਘ ਹੀਰਾ ਤੇ ਸਾਧੂ ਸਮਾਜ ਦੇ ਮੁਖੀ ਸੰਤ ਸਰਵਣ ਦਾਸ ਨੇ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਅਤੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਪੰਜਾਬ ਕਾਂਗਰਸ ਨੇ ਵੀ ਕੱਲ• ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਬਠਿੰਡਾ ; ਜੰਮੂ ਕਸ਼ਮੀਰ ਵਿੱਚ ਧਾਰਾ 370 ਤੋੜਨ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਦਲਿਤ ਸਮਾਜ ਨੂੰ ਨਿਸ਼ਾਨਾ ਬਣਾਉਂਦੇ ਹੋਏ ਪ੍ਰਾਚੀਨ ਮੰਦਿਰ ਤੋੜੇ ਜਾ ਰਹੇ ਹਨ? ਜਿਸ ਕਰਕੇ ਦਲਿਤ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ? ਹੁਣ ਦਿੱਲੀ ਦੇ ਤੁਗਲਕਾਬਾਦ ਵਿੱਚ ਸਥਿਤ ਪ੍ਰਾਚੀਨ ਰਵੀਦਾਸ ਮੰਦਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਅਗਵਾਈ ਵਿੱਚ ਅਦਾਲਤੀ ਹੁਕਮਾਂ ਤੇ ਤੋੜਨ ਦਾ ਮਾਮਲਾ ਪੂਰੇ ਦੇਸ਼ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ?

ਇਸ ਕਾਰਵਾਈ ਖ਼ਿਲਾਫ਼ ਰਵੀਦਾਸ ਭਾਈਚਾਰਾ ਸੜਕਾਂ ਤੇ ਉਤਰਦਾ ਹੋਇਆ ਨਜ਼ਰ ਆਇਆ ਅਤੇ ਰੋਸ ਵਜੋਂ ਅੱਜ ਪੂਰੇ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਜਿਸ ਨੂੰ ਭਾਵੇਂ ਪੰਜਾਬ ਵਿੱਚ ਰਲਿਆ ਮਿਲਿਆ ਹੁੰਗਾਰਾ ਮਿਲਿਆ ਪਰ ਰਵੀਦਾਸ ਭਾਈਚਾਰੇ ਦੇ ਰੋਸ ਕਰਕੇ ਪੰਜਾਬ ਦੀਆਂ ਸੜਕਾਂ ਕੇਂਦਰ ਦੀ 'ਮੋਦੀ ਸਰਕਾਰ ਮੁਰਦਾਬਾਦ' ਦਿੱਲੀ ਦੀ 'ਕੇਜਰੀਵਾਲ ਸਰਕਾਰ ਮੁਰਦਾਬਾਦ' ਦੇ ਨਾਅਰੇ ਨਾਲ ਗੂੰਜਦੀਆਂ ਹੋਈਆਂ ਨਜ਼ਰ ਆਈਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਦਲਿਤ ਭਾਈਚਾਰੇ ਦੇ ਸੰਘਰਸ਼ ਨੇ ਪੰਜਾਬ ਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ। ਭਾਈਚਾਰੇ ਨੇ ਮੰਗ ਕੀਤੀ ਕਿ ਪ੍ਰਾਚੀਨ ਮੰਦਰ ਨੂੰ ਮੁੜ ਨਿਰਮਾਣ ਕੀਤਾ ਜਾਵੇ ਨਹੀਂ ਤਾ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸੇ ਲੜੀ ਤਹਿਤ ਭਾਈਚਾਰੇ ਵੱਲੋਂ 21 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਵਿੱਚ ਵੱਡਾ ਇਕੱਠ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ? ਰਵੀਦਾਸ ਭਾਈਚਾਰੇ ਦੇ ਸੰਘਰਸ਼ ਵਿੱਚ ਸੱਤਾ ਧਿਰ ਕੈਪਟਨ ਸਰਕਾਰ ਅਤੇ ਕਾਂਗਰਸ ਵੱਲੋਂ ਪੂਰਨ ਸਮਰਥਨ ਦੇਣ ਦੇ ਨਾਲ ਵੱਖ ਵੱਖ ਰਾਜਨੀਤਕ ਪਾਰਟੀਆਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਪੂਰਨ ਸਮਰਥਨ ਦਿੱਤਾ ਗਿਆ? ਪਰ ਭਾਈਚਾਰੇ ਨਾਲ ਹਮਦਰਦੀ ਦਿਖਾਉਣ ਵਾਲਾ ਸ੍ਰੋਮਣੀ ਅਕਾਲੀ ਦਲ ਇਹਨਾਂ ਰੋਸ ਪ੍ਰਦਰਸ਼ਨਾਂ ਵਿੱਚ ਕਿਤੇ ਨਜ਼ਰ ਨਾ ਆਇਆ?  

ਪੰਜਾਬ ਵਿੱਚ ਜਲੰਧਰ, ਫਗਵਾੜਾ, ਕਪੂਰਥਲਾ, ਮੋਗਾ, ਸਮਾਣਾ, ਲੁਧਿਆਣਾ ਅਤੇ ਬਠਿੰਡਾ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਮੁੱਖ ਸੜਕਾਂ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ? ਭਾਰਤ ਬੰਦ ਨੂੰ ਪੰਜਾਬ ਵਿੱਚ ਵੀ ਰਲਿਆ ਮਿਲਿਆ ਹੁੰਗਾਰਾ ਮਿਲਿਆ। ਭਾਵੇਂ ਮੁੱਖ ਸ਼ਹਿਰਾਂ ਵਿੱਚ ਵੱਡੇ ਬਾਜ਼ਾਰ ਬੰਦ ਰਹੇ ਪ੍ਰੰਤੂ ਆਮ ਗਲੀਆਂ ਮੁਹੱਲਿਆਂ ਵਿੱਚ ਦੁਕਾਨਾਂ ਅਤੇ ਸੜਕੀ ਆਵਾਜਾਈ ਆਮ ਦੀ ਤਰ•ਾਂ ਚੱਲਦੀ ਦਿਖਾਈ ਦਿੱਤੀ। ਬਠਿੰਡਾ ਵਿੱਚ ਵੀ ਬੱਸ ਸੇਵਾ ਪੂਰੀ ਤਰ•ਾਂ ਰੈਗੂਲਰ ਰਹੀ ਪਰ ਕੁਝ ਥਾਵਾਂ ਤੇ ਬੱਸ ਅੱਡਿਆਂ ਅੱਗੇ ਜਾਮ ਹੋਣ ਕਰਕੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤ ਬੰਦ ਦੇ ਇਸ ਰੋਸ ਪ੍ਰਦਰਸ਼ਨ ਨਾਲ ਪੀਆਰਟੀਸੀ ਵਿਭਾਗ ਸਮੇਤ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੀ ਲੱਖਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ? ਉਥੇ ਹੀ ਬੱਸਾਂ ਬੰਦ ਹੋਣ ਕਾਰਨ ਇਸ ਧੰਦੇ ਨਾਲਜ ਜੁੜੇ ਪ੍ਰਾਈਵੇਟ ਠੇਕੇਦਾਰਾਂ ਨੂੰ ਘਾਟਾ ਸਹਿਣਾ ਪਿਆ।

ਅੱਡਾ ਫੀਸ ਬਠਿੰਡਾ ਦੇ ਠੇਕੇਦਾਰ ਦੇ ਕਰਿੰਦੇ ਨੇ ਦੱਸਿਆ ਕਿ ਪੰਜਾਬ ਬੰਦ ਦੇ ਅਸਰ ਕਾਰਨ ਕਈ ਰੂਟ ਬੰਦ ਰਹੇ ਅਤੇ ਉਹਨਾਂ ਨੂੰ ਅੱਜ ਕਰੀਬ ਹਜਾਰਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।  ਰਵੀਦਾਸ ਭਾਈਚਾਰੇ ਦੇ ਸਮਰਥਨ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਡ ਅਕਾਲੀ ਦਲ, ਦਲ ਖਾਲਸਾ ਸਮੇਤ ਰਵੀਦਾਸ ਭਾਈਚਾਰਕ ਸੰਸਥਾਵਾਂ ਕਲੱਬ, ਲੋਕ ਜਨਸ਼ਕਤੀ ਪਾਰਟੀ, ਦਲਿਤ ਸੈਨਾ, ਪੰਜਾਬ ਸਟੂਡੈਂਟ ਯੂਨੀਅਨ ਸਮੇਤ ਵਪਾਰਕ ਜਥੇਬੰਦੀਆਂ ਵੱਲੋਂ ਵੀ ਭਰਪੂਰ ਸਮਰਥਨ ਦਿੱਤਾ ਗਿਆ। ਭਾਰਤ ਬੰਦ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਗਏ ਸਨ ਅਤੇ ਥਾਂ ਥਾਂ ਹੋਏ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਪੁਲਿਸ ਅਫਸਰਾਂ ਦੇ ਨਾਲ ਭਾਰੀ ਤਾਦਾਦ ਵਿੱਚ ਪੁਲੀਸ ਫੋਰਸ ਵੱਲੋਂ ਕੀਤੀ ਗਈ ਅਤੇ ਮੁੱਖ ਸ਼ਹਿਰਾਂ ਦੀਆਂ ਸੜਕਾਂ ਤੇ ਨਾਕਾਬੰਦੀ ਕਰ ਕੇ ਚੈਕਿੰਗ ਵੀ ਕੀਤੀ ਗਈ, ਕਈ ਥਾਈਂ ਦਲਿਤ ਭਾਈਚਾਰੇ ਦੇ ਰੋਸ ਕਾਰਨ ਵਪਾਰੀਆਂ ਨਾਲ ਧੱਕਾ ਧੱਕਾ ਮੁੱਕੀ ਹੋਣ ਦੀਆਂ ਵੀ ਸੂਚਨਾਵਾਂ ਮਿਲੀਆਂ ਹਨ।

ਮੁਕੇਰੀਆਂ 'ਚ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ 'ਚ ਖੂਨੀ ਝੜਪ
ਗੁਰੂ ਰਵਿਦਾਸ ਦਾ ਮੰਦਰ ਢਾਹੁਣ ਵਿਰੁਧ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਮੁਕੇਰੀਆਂ ਦੇ ਦੁਕਾਨਦਾਰਾਂ ਵਿਚ ਅੱਜ ਹੋਈ ਝੜਪ ਵਿਚ ਕਈ ਜ਼ਖਮੀ ਹੋ ਗਏ। ਦਿੱਲੀ ਵਿਖੇ ਢਾਹੇ ਗਏ 500 ਸਾਲਾ ਪੁਰਾਣਾ ਗੁਰੂ ਰਵਿਦਾਸ ਮੰਦਰ ਦੇ ਵਿਰੋਧ ਵਿਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਪ੍ਰਦਰਸ਼ਨਕਾਰੀ ਸ਼ਹਿਰ ਵਿਚ ਮਾਰਚ ਕਰਦੇ ਹੋਏ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰ ਰਹੇ ਸਨ ਤਾਂ ਦੁਕਾਨਦਾਰਾਂ ਅਤੇ ਪ੍ਰਦਰਸ਼ਨਕਾਰੀਆਂ ਵਿਚ ਆਪਸੀ ਝੜਪ ਹੋ ਗਈ। ਇਸ ਝੜਪ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਮੋਟਰਸਾਈਕਲ ਵੀ ਟੁੱਟ ਗਏ।

ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਵਿਚ ਹੋਈ ਝੜਪ ਵਿਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਪੁਲਿਸ ਨੂੰ ਸਥਿਤੀ ਉਤੇ ਕਾਬੂ ਪਾਉਣ ਲਈ ਹਵਾਈ ਗੋਲੀ ਚਲਾਉਣੀ ਪਈ। ਇਸ ਝੜਪ ਹੋਈ ਜਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਰਵੀਦਾਸ ਭਾਈਚਾਰੇ ਦੇ ਸੰਘਰਸ਼ ਚ ਨਿੱਤਰੀਆਂ ਸਿੱਖ ਧਾਰਮਿਕ ਜਥੇਬੰਦੀਆਂ

ਬਠਿੰਡਾ  ਦਿੱਲੀ ਦੇ ਤੁਗਲਕਾਬਾਦ ਵਿੱਚ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਤੋੜਨ ਖਿਲਾਫ਼ ਪੰਜਾਬ ਵਿੱਚ ਰਵੀਦਾਸ ਭਾਈਚਾਰੇ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ ਇਸੇ ਲੜੀ ਤਹਿਤ ਬਠਿੰਡਾ ਵਿੱਚ ਵੀ ਭਾਈਚਾਰੇ ਵੱਲੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਮਿੰਨੀ ਸਕੱਤਰੇਤ ਬਠਿੰਡਾ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਬਠਿੰਡਾ ਦੇ ਮੁੱਖ ਬੱਸ ਸਟੈਂਡ ਅੱਗੇ ਜਾਮ ਲਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮੰਗ ਕੀਤੀ ਕਿ ਇਤਿਹਾਸਕ ਪ੍ਰਾਚੀਨ ਮੰਦਿਰ ਉਸੇ ਜਗ•ਾ ਤੇ ਮੁੜ ਨਿਰਮਾਣ ਕੀਤਾ ਜਾਵੇ ਅਤੇ ਦਲਿਤ ਸਮਾਜ ਤੇ ਹੋ ਰਹੇ ਸਾਜਿਸ਼ਾਂ ਤਹਿਤ ਹਮਲਿਆਂ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਸਮੂਹ ਭਾਈਚਾਰਾ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗਾ ਅੱਜ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਸ੍ਰੀ ਗੁਰੂ ਰਵੀਦਾਸ ਮੰਦਰ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਜਿਸ ਜਿਸ ਦਾ ਸੱਤਾ ਧਿਰ ਕਾਂਗਰਸ ਪਾਰਟੀ ਸਮੇਤ ਵੱਖ ਵੱਖ ਰਾਜਨੀਤਕ ਪਾਰਟੀਆਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਭਰਪੂਰ ਸਮਰਥਨ ਦਿੱਤਾ ਗਿਆ? ਪਰ ਬਠਿੰਡਾ ਵਿੱਚ ਸੱਤਾਧਿਰ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੂਹਰਲੀ ਕਤਾਰ ਵਾਲੇ ਆਗੂ ਨਜ਼ਰ ਨਾ ਆਏ?

ਸੰਘਰਸ਼ ਕਮੇਟੀ ਦੇ ਆਗੂ ਕੈਪਟਨ ਬਾਬੂ ਰਾਮ, ਭਗਵਾਨ ਦਾਸ ਭਾਰਤੀ, ਜਸਵੀਰ ਸਿੰਘ ਮਹਿਰਾਜ ,ਨਵੀਨ ਕੁਮਾਰ ਵਾਲਮੀਕਿ , ਦੇਸ ਰਾਜ ਛੱਤਰੀ ਵਾਲਾ , ਰਤਨ ਰਾਹੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਨਰਿੰਦਰ ਪਾਲ ਸਿੰਘ ਸਾਬਕਾ ਸਰਪੰਚ ਜਰਨੈਲ ਸਿੰਘ ਬੱਲੂਆਣਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ•ਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਮਨਜੀਤ ਸਿੰਘ ਸੀਰਾ ਵੱਲੋਂ ਵੀ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਦੇ ਹੋਏ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਘੱਟ ਗਿਣਤੀ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਬਰਦਾਸ਼ਤ ਯੋਗ ਨਹੀਂ ਅਤੇ ਉਹ ਇੱਕ ਮੁੱਠ ਹੋ ਕੇ ਚਿਤਾਵਨੀ ਦਿੰਦੇ ਹਨ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਇਹ ਸਾਜ਼ਿਸ਼ਾਂ ਬੰਦ ਨਾ ਕੀਤੀਆਂ ਕੀਤੀਆਂ ਤਾਂ ਸਮੂਹ ਸਿੱਖ ਭਾਈਚਾਰਾ ਦਲਿਤ ਸਮਾਜ ਮੁਸਲਮਾਨ ਭਾਈਚਾਰੇ ਸਮੇਤ ਘੱਟ ਗਿਣਤੀ ਫਰੰਟ ਇੱਕ ਮੁੱਠ ਹੋ ਕੇ ਲੜਾਈ ਲੜਨ ਲਈ ਮਜਬੂਰ ਹੋਵੇਗਾ ਅਤੇ ਆਰਐਸਐਸ ਦਾ ਹਿੰਦੂ ਰਾਸ਼ਟਰਵਾਦ ਬਣਾਉਣ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ?

ਇਸ ਮੌਕੇ ਰਵਿਦਾਸ ਮੰਦਰ ਸੰਘਰਸ਼ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਂਅ ਜ਼ਿਲ•ਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ? ਬੱਸ ਅੱਡਾ ਜਾਮ ਹੋਣ ਕਰਕੇ ਟਰਾਂਸਪੋਰਟਰਾਂ ਅਤੇ ਧਾਰਮਿਕ ਭਾਈਚਾਰੇ ਵਿੱਚ ਤੂੰ ਤੂੰ ਮੈਂ ਮੈਂ ਵੀ ਹੋਈ ਹਾਲਾਤ ਉਸ ਸਮੇਂ ਤਣਾਅਪੂਰਨ ਬਣ ਗਏ ਜਦੋਂ ਸਟੇਜ ਤੇ ਬੋਲਣ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਆਗੂ ਆਪਸ ਵਿੱਚ ਹੀ ਉਲਝ ਗਏ ਮੌਕੇ ਤੇ ਮੌਜੂਦ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਵਿੱਚ ਪੈ ਕੇ ਮਾਮਲਾ ਸ਼ਾਤ ਕੀਤਾ। ਦਲਿਤ ਭਾਈਚਾਰੇ ਨੇ ਕਿਹਾ ਕਿ ਜੇਕਰ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਸੰਘਰਸ਼ ਹੋ ਸਕਦੇ ਹਨ ਫਿਰ ਰਵੀ ਦਾਸ ਮੰਦਰ ਤੋੜਨ ਨੂੰ ਲੈ ਕੇ ਸੰਗਤਾਂ ਸੜਕਾਂ ਤੇ ਕਿਉਂ ਨਹੀਂ ਉੱਤਰ ਸਕਦੀਆਂ ਇਹ ਜਿਹੇ ਨਰਸਾਂ ਨੂੰ ਰੋਕਣ ਦਾ ਮਕਸਦ ਕੈਂਪ ਕੇਂਦਰ ਸਰਕਾਰ ਵੱਲੋਂ ਤਾਨਾਸ਼ਾਹੀ ਰੱਵਈਆ ਅਪਣਾਉਣਾ ਹੈ ਜੋ ਬਰਦਾਸ਼ਤਯੋਗ ਨਹੀਂ। ਬਠਿੰਡਾ ਦੇ ਨਾਲ ਦਲਿਤ ਭਾਈਚਾਰੇ ਵੱਲੋਂ ਬਠਿੰਡਾ ਮਾਨਸਾ ਰੋਡ ਤੇ ਕੋਟਸ਼ਮੀਰ ਚੌਕ ਵਿੱਚ ਵੀ ਜਾਮ ਲਾਇਆ ਗਿਆ ਜਿਸ ਕਰਕੇ ਯਾਤਰੀ ਆ ਨੂੰ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ।

Unusual
Protest
Ravidas
Punjab Government
Supreme Court

International