ਘਾਟੀ 'ਚ ਹਾਲਾਤ ਆਮ ਨਹੀਂ, ਮੈਨੂੰ ਵੀ ਵੱਜ ਸਕਦੀ ਹੈ ਗੋਲੀ : ਓਵੈਸੀ

ਹੈਦਰਾਬਾਦ : ਏ.ਆਈ.ਐਮ.ਆਈ.ਐਮ. ਚੀਫ਼ ਅਸਦੁਦੀਨ ਓਵੈਸੀ ਨੇ ਇਕ ਵਾਰ ਫ਼ਿਰ ਕਸ਼ਮੀਰ ਦੇ ਬਹਾਨੇ ਕੇਂਦਰ ਸਰਕਾਰ 'ਤੇ ਵਾਰ ਕੀਤਾ ਹੈ। ਓਵੈਸੀ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਨੂੰ ਸਿਰਫ਼ ਕਸ਼ਮੀਰ ਦੀ ਜ਼ਮੀਨ ਨਾਲ ਪਿਆਰ ਹੈ, ਉੱਥੇ ਦੇ ਲੋਕਾਂ ਨਾਲ ਨਹੀਂ। ਉਨ੍ਹਾਂ ਨੇ ਕਿਹਾ ਕਿ ਘਾਟੀ 'ਚ ਐਮਰਜੈਂਸੀ ਵਰਗੇ ਹਾਲਾਤ ਹਨ। ਨਾਲ ਹੀ ਓਵੈਸੀ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਕਈ ਗੋਡਸੇ ਦੀਆਂ ਔਲਾਦਾਂ ਹਨ ਅਤੇ ਉਨ੍ਹਾਂ ਨੂੰ ਗੋਲੀ ਮਾਰ ਸਕਦੇ ਹਨ।

ਓਵੈਸੀ ਨੇ ਕਿਹਾ ਕਿ ਕਸ਼ਮੀਰ 'ਚ ਧਾਰਾ 370 ਖ਼ਤਮ ਹੋਣ 'ਤੇ ਅਭਿਨੇਤਾ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਨੂੰ `ਕ੍ਰਿਸ਼ਨ ਅਤੇ ਅਰਜੁਨ' ਕਿਹਾ ਹੈ। ਅਜਿਹੀ ਹਾਲਤ ਵਿੱਚ ਫ਼ਿਰ ਕੌਰਵ-ਪਾਂਡਵ ਕੌਣ ਹਨ। ਕੀ ਤੁਸੀਂ ਦੇਸ਼ ਵਿੱਚ ਇੱਕ ਹੋਰ ਮਹਾਭਾਰਤ ਚਾਹੁੰਦੇ ਹੋ। ਓਵੈਸੀ ਨੇ ਕਿਹਾ ਕਿ ਕਿ ਸਰਕਾਰ ਦੇਸ਼ 'ਚ ਮਹਾਭਾਰਤ ਚਾਹੁੰਦੀ ਹੈ। ਸਰਕਾਰ ਨੂੰ ਕਸ਼ਮੀਰੀਆਂ ਨਾਲ ਕੋਈ ਪਿਆਰ ਨਹੀਂ ਹੈ। ਓਵੈਸੀ ਨੇ ਦੋਸ਼ ਲਾਇਆ ਕਿ ਇਹ ਲੋਕ ਸਿਰਫ਼ ਸੱਤਾ 'ਚ ਬਣੇ ਰਹਿਣਾ ਚਾਹੁੰਦੇ ਹਨ। ਇਨ੍ਹਾਂ ਨੂੰ ਕਸ਼ਮੀਰੀਆਂ ਦੀ ਜ਼ਮੀਨ ਨਾਲ ਪਿਆਰ ਹੈ, ਉਨ੍ਹਾਂ ਨਾਲ ਨਹੀਂ। ਓਵੈਸੀ ਨੇ ਕਿਹਾ ਜੰਮੂ-ਕਸ਼ਮੀਰ 'ਚ ਕਰਫਿਊ ਵਰਗੇ ਹਾਲਾਤ ਹਨ, ਇਸ ਨੂੰ ਸਹੀ ਕੀਤਾ ਜਾਵੇ। ਨਾਲ ਹੀ ਓਵੈਸੀ ਨੇ ਹਿਰਾਸਤ 'ਚ ਲਏ ਲੋਕਾਂ ਨੂੰ ਛੱਡਣ ਦੀ ਵੀ ਮੰਗ ਕੀਤੀ ਹੈ। ਓਵੈਸੀ ਨੇ ਕਿਹਾ ਕਿ ਸਰਕਾਰ ਨੇ ਅਸੰਵਿਧਾਨਿਕ ਤਰੀਕੇ ਨਾਲ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖਤਮ ਕੀਤਾ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ ਜੰਮੂ-ਕਸ਼ਮੀਰ ਨੂੰ ਇੱਕਤਰਫਾ ਫ਼ੈਸਲਾ ਕਰਕੇ ਹਿੱਸਿਆਂ 'ਚ ਵੰਡਣਾ ਅਤੇ ਸੰਵਿਧਾਨ ਦਾ ਉਲੰਘਣ ਕਰਨਾ ਰਾਸ਼ਟਰੀ ਏਕੀਕਰਨ ਨਹੀਂ ਹੁੰਦਾ। ਦੇਸ਼ ਲੋਕਾਂ ਨਾਲ ਬਣਦਾ ਹੈ ਨਾਂ ਕਿ ਜ਼ਮੀਨ ਦੇ ਭੂਖੰਡਾਂ ਨਾਲ। ਤਾਕਤ ਦੇ ਇਸ ਗ਼ਲਤ ਇਸਤੇਮਾਲ ਦਾ ਰਾਸ਼ਟਰੀ ਸੁਰੱਖਿਆ 'ਤੇ ਗੰਭੀਰ ਅਸਰ ਪਵੇਗਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਧਾਰਾ 370 ਦਾ ਵਿਰੋਧ ਕਰਨ ਵਾਲੇ ਉਹੀ ਲੋਕ ਹਨ, ਜਿਨ੍ਹਾਂ ਨੂੰ ਅੱਤਵਾਦੀਆਂ ਨਾਲ ਸਹਾਨੁਭੂਤੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਜਿਹੇ ਲੋਕਾਂ ਦੀ ਲਿਸਟ ਬਣਾਓ, ਜਿਨ੍ਹਾਂ ਨੇ ਕਸ਼ਮੀਰ 'ਚ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਇਨ੍ਹਾਂ 'ਚ ਕੁੱਝ ਸਵਾਰਥੀ ਸਮੂਹ, ਰਾਜਨੀਤਿਕ ਵੰਸ਼ ਅਤੇ ਉਹ ਲੋਕ ਹਨ, ਜੋ ਅੱਤਵਾਦੀਆਂ ਨਾਲ ਸਹਾਨੁਭੂਤੀ ਰੱਖਦੇ ਹਨ ਅਤੇ ਕੁੱਝ ਵਿਪੱਖ ਦੇ ਮਿੱਤਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ।

Asaduddin Owaisi
Unusual
Article 370
Kashmir

International