ਸਿੱਖ ਪੰਥ ਤੇ ਇਕ ਹੋਰ ਹਮਲਾ

ਫਿਲਮ ਦੇ ਅਸ਼ਲੀਲ ਪੋਸਟਰ ਤੇ ਛਾਪੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ

ਬਠਿੰਡਾ 27 ਅਗਸਤ (ਅਨਿਲ ਵਰਮਾ):  ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਵੱਖ ਵੱਖ ਵਸਤੂਆਂ ਤੇ ਛਾਪਣ ਅਤੇ ਗੁਰੂਆਂ ਅਤੇ ਸ੍ਰੀ ਦਰਬਾਰ ਸਾਹਿਬ ਦਾ ਨਾਮ ਵਰਤ ਕੇ ਅਸ਼ਲੀਲ ਫਿਲਮਾਂ ਬਣਾ ਕੇ ਸ਼ੋਹਰਤ ਹਾਸਲ ਕਰਨ ਵਾਲੇ ਸ਼ਰਾਰਤੀ ਅਨਸਰ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਤੋਂ ਬਾਜ਼ ਨਹੀਂ ਆ ਰਹੇ ? ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਆਪਣੇ ਆਪ ਨੂੰ ਸਿੱਖ ਪਰਿਵਾਰ ਨਾਲ ਸਬੰਧਤ ਦੱਸਣ ਵਾਲੇ ਪ੍ਰੋਡਿਊਸਰ ਗੁਰਦੀਪ ਸਿੰਘ ਢਿੱਲੋਂ ਵੱਲੋਂ ਬਣਾਈ ਫਿਲਮ ਇਸ਼ਕ ਮਾਈ ਰੀਲੀਜੀਅਨ ਦੇ ਪੋਸਟਰ ਤੇ ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪ ਕੇ ਭਾਵਨਾਵਾਂ ਆਹਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਪੋਸਟਰ ਤੇ ਫਿਲਮੀ ਕਲਾਕਾਰਾਂ ਦੀ ਅੰਦਾਜ਼ ਵੀ ਅਸ਼ਲੀਲਤਾ ਭਰੇ ਦਿਖਾਏ ਗਏ ਹਨ ਇਸ ਪੋਸਟਰ ਦਾ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਤੇ ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਪ੍ਰੋਡਿਊਸਰ ਅਤੇ ਕਲਾਕਾਰਾਂ ਤੇ ਸਿੱਖ ਭਾਵਨਾਵਾਂ ਆਹਤ ਕਰਨ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ

ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਜ਼ਿਲਾ ਪੁਲਿਸ ਮੁਖੀ ਨਾਨਕ ਸਿੰਘ ਗਿੱਲ ਸਮੇਤ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਇਸ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਾਲ ਹੀ ਫਿਲਮ ਦੇ ਕਲਾਕਾਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨਾਂ ਨੇ ਅਸ਼ਲੀਲਤਾ ਭਰੇ ਅੰਦਾਜ਼ ਦੌਰਾਨ ਪੈਰਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ ਜ਼ਿਕਰਯੋਗ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਵੀ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਦੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖੀ ਦੇ ਪਹਿਰੇਦਾਰ ਅਖਵਾਉਂਦੇ ਜਥੇਦਾਰ ਪੂਰੀ ਤਰਾਂ ਚੁੱਪ ਧਾਰੀ ਬੈਠੇ ਹਨ ?

Unusual
Sikhs
Harmandir Sahib
Punjabi Movie

International