ਟਰੰਪ ਨੇ ਰੱਦ ਕੀਤੀ ਅਮਰੀਕਾਅਫਗਾਨਿਸਤਾਨ ਅਤੇ ਤਾਲਿਬਾਨ ਗੱਲਬਾਤ

ਮਾਸਕੋ, 8 ਸਤੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਹਮਲੇ ਕਾਰਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਤਾਲੀਬਾਨ ਪ੍ਰਮੁੱਖ ਨਾਲ ਮੀਟਿੰਗ ਰਦ ਕਰ ਦਿੱਤੀ। ਸਪੂਤਨਿਕ ਅਨੁਸਾਰ ਗਨੀ 13 ਮੈਂਬਰ ਵਫਦ ਨਾਲ ਸ਼ੁੱਕਰਵਾਰ ਨੂੰ ਅਮਰੀਕਾ ਦੀ ਯਾਤਰਾ ਉਤੇ ਜਾ ਰਹੇ ਸਨ, ਪ੍ਰੰਤੂ ਬਾਅਦ ਵਿਚ ਉਨਾਂ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ। ਟਰੰਪ ਨੇ ਟਵਿਟਰ ਉਤੇ ਕਿਹਾ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਤੇ ਤਾਲੀਬਾਨ ਦੇ ਪ੍ਰਮੁੱਖ ਆਗੂ ਨਾਲ ਐਤਵਾਰ ਨੂੰ ਕੈਂਪ ਡੇਵਿਡ ਉਤੇ ਮੈਂ ਅਲੱਗਅਲੱਗ ਗੁਪਤ ਮੁਲਾਕਾਤ ਕਰੂੰਗਾ। ਅਮਰੀਕੀ ਰਾਸ਼ਟਰਪਤੀ ਅਨੁਸਾਰ ਪ੍ਰਤੀਨਿਧ ਮੰਡਲ ਦੇ ਸ਼ਨੀਵਾਰ ਸ਼ਾਮ ਨੂੰ ਅਮਰੀਕਾ ਪਹੁੰਚਣ ਦੀ ਉਮੀਦ ਸੀ।

ਟਰੰਪ ਨੇ ਇਸ ਮਾਮਲੇ ਉਤੇ ਜੋਰ ਦਿੰਦੇ ਹੋਏ ਕਿਹਾ ਕਿ ਮੰਦਭਾਗਾ ਤਾਲੀਬਾਨ ਨੇ ਕਾਬੁਲ ਵਿਚ ਹਮਲਾ ਕੀਤਾ, ਜਿਸ ਵਿਚ ਸਾਡੇ ਇਕ ਫੌਜੀ ਸਮੇਤ 11 ਲੋਕਾਂ ਦੀ ਜਾਨ ਚਲੀ ਗਈ। ਇਸ ਕਾਰਨ ਮੈਂ ਸਭ ਸ਼ਾਂਤੀ ਗੱਲਬਾਤ ਰੱਦ ਕਰ ਦਿੱਤੀ ਹੈ। ਟਰੰਪ ਨੇ ਤਾਲੀਬਾਨ ਦੀ ਇਸ ਹਰਕਤ ਉਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਜੋਰ ਦਿੰਦੇ ਹੋਏ ਕਿਹਾ ਕਿ ਤਾਲੀਬਾਨ ਦੀ ਇਸ ਹਰਕਤ ਨਾਲ ਹਾਲਾਤ ਹੋਰ ਚਿੰਤਾਜਨਕ ਹੋ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਉਹ ਸ਼ਾਂਤੀ ਗੱਲਬਾਤ ਦੌਰਾਨ ਹੀ ਹਮਲੇ ਰੋਕ ਨਹੀਂ ਸਕਦੇ ਅਤੇ 12 ਮਾਸੂਮ ਲੋਕਾਂ ਨੂੰ ਮਾਰ ਸਕਦੇ ਹਨ, ਤਾਂ ਉਦੋਂ ਉਹ ਸ਼ਾਇਦ ਕਿਸੇ ਵੀ ਤਰਾਂ ਇਕ ਸਾਰਥਕ ਸਮਝੌਤੇ ਉਤੇ ਗੱਲਬਾਤ ਕਰਨ ਦੀ ਇੱਛਾ ਨਹੀਂ ਰੱਖਦੇ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕਾਬੁਲ ਦੇ ਪੀਡੀ9 ਜ਼ਿਲਿਆਂ ਵਿਚ ਇਕ ਵੱਡਾ ਧਮਾਕਾ ਹੋਇਆ ਸੀ, ਜਿਸ ਵਿਚ ਇਕ ਵਿਦੇਸ਼ੀ ਸੈਨਿਕ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਸੀ।

Unusual
Donald Trump
Afghanistan
Taliban
Terror
USA

International