ਸੰਘ ਮੁਖੀ ਭਾਗਵਤ ਨੇ ਫ਼ਿਰ ਕਿਹਾ ਭਾਰਤ ਹਿੰਦੂਆਂ ਦਾ ਦੇਸ਼ ਹੈ

ਨਾਗਪੁਰ 8 ਅਕਤੂਬਰ (ਏਜੰਸੀਆਂ) : ਦੁਸਹਿਰੇ ਵਾਲੇ ਦਿਨ ਸੰਘ ਪਰਿਵਾਰ ਵਲੋਂ ਹਥਿਆਰਾਂ ਦੀ ਨਾਗਪੁਰ ਵਿਖੇ ਕੀਤੀ ਜਾ ਰਹੀ ਹਥਿਆਰਾਂ ਦੀ ਪੂਜਾ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਭਾਗਵਤ ਨੇ ਇਕ ਵਾਰ ਫ਼ਿਰ ਕਿਹਾ ਕਿ ਭਾਰਤ ਹਿੰਦੂ ਦੇਸ਼ ਹੈ ਤੇ ਇਸ ਦੇਸ਼ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ। ਇਸ ਤੋਂ ਪਹਿਲਾ ਵੀ ਭਾਗਵਤ ਲਗਾਤਾਰ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਦਾ ਰਾਗ ਅਲਾਪ ਰਹੇ ਹਨ। ਭਾਗਵਤ ਨੇ ਕਿਹਾ ਕਿ ਲਿੰਚਿੰਗ ਵਰਗੀਆਂ ਘਟਨਾਵਾਂ ਨਾਲ ਸੰਘ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਮੌਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਭਾਗਵਤ ਨੇ ਕਿਹਾ,''ਅਜਿਹੀਆਂ ਘਟਨਾਵਾਂ ਨੂੰ ਰੋਕਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਕਾਨੂੰਨ ਵਿਵਸਥਾ ਦੀ ਸੀਮਾ ਦੀ ਉਲੰਘਣਾ ਕਰ ਕੇ ਹਿੰਸਾ ਦਾ ਰੁਝਾਨ ਸਮਾਜ ਵਿਚ ਆਪਸੀ ਸੰਬੰਧਾਂ ਨੂੰ ਨਸ਼ਟ ਕਰ ਕੇ ਆਪਣਾ ਪ੍ਰਤਾਪ ਦਿਖਾਉਂਦਾ ਹੈ। ਇਹ ਰੁਝਾਨ ਸਾਡੇ ਦੇਸ਼ ਦੀ ਪਰੰਪਰਾ ਨਹੀਂ ਹੈ, ਨਾ ਹੀ ਸਾਡੇ ਸੰਵਿਧਾਨ 'ਚ ਇਹ ਹੈ। ਕਿੰਨਾ ਵੀ ਮਤਭੇਦ ਹੋਵੇ, ਕਾਨੂੰਨ ਅਤੇ ਸੰਵਿਧਾਨ ਦੀ ਮਰਿਆਦਾ 'ਚ ਰਹੋ। ਨਿਆਂ ਵਿਵਸਥਾ 'ਚ ਚੱਲਣਾ ਪਵੇਗਾ।

Unusual
Mohan Bhagwat
RSS
Hindu

International