ਬਾਬੇ ਨਾਨਕ ਦੇ ਸਿੱਖ ਹੋਏ ਬਹੁਤੇ ਮਾਡਰਨ

ਪਹਿਲਾਂ ਲੰਗਰ ਤੇ ਪੰਗਤ ਦੀ ਪੰ੍ਰਪਰਾ ਹੋਈ ਖ਼ਤਮ ਤੇ ਹੁਣ ਕੀਰਤਨ ਸਰਵਣ ਹੋਣ ਲੱਗਾ ਕੁਰਸੀਆਂ ਤੇ

ਬਾਦਲਾਂ ਨੇ ਕੀਤਾ ਪੁਰਾਤਨ ਪ੍ਰੰਪਰਾ ਦਾ ਘਾਣ, ਨਵੀਂ ਤੋਰੀ ਪਿਰਤ

ਅਨਿਲ ਵਰਮਾ
ਕੋਈ ਸਮਾਂ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹਿਲਾ ਪ੍ਰਕਾਸ਼ ਕਰਵਾਇਆ ਤਾਂ ਉਸ ਵੇਲੇ ਗੁਰੂ ਅਰਜਨ ਦੇਵ ਜੀ ਖ਼ੁਦ ਫਰਸ਼ ਤੇ ਸੌਣ ਲੱਗ ਪਏ ਸਨ ਅਤੇ ਪਲੰਘ ਤੇ ਗੁਰਬਾਣੀ ਦਾ ਪ੍ਰਕਾਸ਼ ਕਰਵਾਇਆ ਗਿਆ ਸੀ ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਇੰਨੇ “ਮਾਡਰਨ“ ਬਣ ਗਏ ਹਨ ਕਿ ਕੁਰਸੀਆਂ ਤੇ ਬੈਠ ਕੇ “ਲੱਤ ਤੇ ਲੱਤ“ ਰੱਖ ਕੇ ਕੀਰਤਨ ਦਾ ਆਨੰਦ ਮਾਣ ਰਹੇ ਹਨ ਇਹ ਹਾਲਾਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਗੇਟ ਤੇ ਕਰਵਾਏ ਗਏ “ਸ਼ਬਦ ਅਨਾਹਦ“ ਸਮਾਗਮ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪੰਡਾਲ ਵਿੱਚ ਇੱਕ ਪਾਸੇ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਸਜਾਏ ਪੰਡਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਫਿਲਮਾਂ ਦਿਖਾਈ ਜਾ ਰਹੀ ਹੈ ਉਸ ਦੇ ਅੱਗੇ ਸੈਂਕੜਿਆਂ ਦੀ ਤਦਾਦ ਵਿੱਚ ਬੈਠੇ ਕੀਰਤਨੀਏ ਸਿੰਘ ਗੁਰ ਮਰਿਆਦਾ ਅਨੁਸਾਰ ਸ਼ਬਦ ਕੀਰਤਨ ਕਰ ਰਹੇ ਹਨ ਪ੍ਰੰਤੂ ਉਸ ਦੇ ਅੱਗੇ ਚਿੱਟੇ ਕੱਪੜੇ ਨਾਲ ਸਜਾਈਆਂ ਕੁਰਸੀਆਂ ਅਤੇ ਗਲੀਚੇ ਨਾਲ ਸਜੇ ਪੰਡਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਿੱਲੀ ਕਮੇਟੀ ਦੇ ਪ੍ਰਧਾਨ ਭਾਈ ਮਨਜਿੰਦਰ ਸਿੰਘ ਸਿਰਸਾ ਸਮੇਤ ਸਕੂਲ ਸਮੂਹ ਅਕਾਲੀ ਲੀਡਰਸ਼ਿਪ ਕੁਰਸੀਆਂ ਤੇ ਬੈਠ ਕੇ ਕੀਰਤਨ ਦਾ ਆਨੰਦ ਮਾਣ ਰਹੇ ਹਨ ਅਤੇ ਉਸ ਦੇ ਪਿੱਛੇ ਸਮੂਹ ਸੰਗਤ ਕੁਰਸੀਆਂ ਤੇ ਬੈਠੀ ਹੋਈ ਹੈ ਜਦੋਂ ਕਿ ਸਿੱਖ ਸਿਧਾਂਤ ਅਤੇ ਗੁਰਮਰਿਆਦਾ ਅਨੁਸਾਰ ਚਾਹੀਦਾ ਸੀ ਕਿ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਉਸੇ ਤਰ੍ਹਾਂ ਸਮਾਗਮ ਕਰਵਾਇਆ ਜਾਂਦਾ ਅਤੇ ਗੁਰੂ ਰੂਪ ਸੰਗਤ ਪੰਡਾਲ ਵਿੱਚ ਆ ਕੇ ਬੈਠਦੀ ਪ੍ਰੰਤੂ ਅੱਜ ਦੇ ਸਿੱਖ ਮਾਡਰਨ ਤਰੀਕੇ ਨਾਲ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ?

ਜਿਸ ਦਾ ਸਿੱਖ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਆਗੂਆਂ ਵੱਲੋਂ ਰੋਸ ਵਿਅਕਤ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਸਿਧਾਂਤ ਅਤੇ ਗੁਰ ਮਰਿਆਦਾ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਭਾਈ ਗੋਬਿੰਦ ਸਿੰਘ ਲੌਂਗੋਵਾਲ ਮਨਜਿੰਦਰ ਸਿੰਘ ਸਿਰਸਾ ਬਾਦਲ ਪਰਿਵਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਗੁਰ ਮਰਿਆਦਾ ਅਤੇ ਸਿੱਖੀ ਸਿਧਾਂਤ ਬਾਰੇ ਕੋਈ ਧਿਆਨ ਨਹੀਂ ਜਿਸ ਕਰਕੇ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਬਾਦਲ ਪਰਿਵਾਰ ਦੇ ਕਬਜ਼ੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਬਰਦਾਸ਼ਤ ਕਰਨੀ ਔਖੀ ਹੋ ਚੁੱਕੀ ਹੈ ਜੇਕਰ ਹਾਲੇ ਵੀ ਕੋਈ ਗੁਰੂ ਦਾ ਸਿੰਘ ਨਾ ਜਾਗਿਆ ਤਾਂ ਆਉਂਦੇ ਸਮੇਂ ਵਿੱਚ ਕਿਤੇ ਵੀ ਗੁਰ ਮਰਿਆਦਾ ਜਾਂ ਸਿੱਖ ਸਿਧਾਂਤ ਨਜ਼ਰ ਨਹੀਂ ਆਉਣਗੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ  ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗ਼ਮ ਕਰਵਾਇਆ ਗਿਆ ਹੈ ਪ੍ਰੰਤੂ ਵਧੀਆ ਹੁੰਦਾ ਜੇਕਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਮਾਗਮ ਕਰਵਾਇਆ ਜਾਂਦਾ ਅਤੇ ਸਮੂਹ ਲੀਡਰਸ਼ਿਪ ਅਤੇ ਸੰਗਤ ਪੰਡਾਲ ਵਿੱਚ ਆ ਕੇ ਮੱਥਾ ਟੇਕ ਕੇ ਸ਼ਬਦ ਕੀਰਤਨ ਦਾ ਆਨੰਦ ਮਾਣਦੀ ਪ੍ਰੰਤੂ ਅੱਜ ਅਜਿਹੇ ਸਿਸਟਮ ਨਾਲ ਗੁਰ ਮਰਿਆਦਾ ਅਤੇ ਸਿੱਖੀ ਸਿਧਾਂਤ ਪ੍ਰਤੀ ਠੇਸ ਪਹੁੰਚਦੀ ਹੈ ਜੇਕਰ ਅਸੀਂ ਹੀ ਅਜਿਹੇ ਉਪਰਾਲੇ ਕਰਾਂਗੇ ਤਾਂ ਆਪਣੀ ਅੱਜ ਦੀ ਪੀੜ੍ਹੀ ਨੂੰ ਗੁਰ ਮਰਿਆਦਾ ਅਤੇ ਸਿੱਖੀ ਸਿਧਾਂਤ ਬਾਰੇ ਕੀ ਜਾਣਕਾਰੀ ਦੇ ਸਕਾਂਗੇ ?

Unusual
Sikhs
Parkash Singh Badal
SGPC

International