ਨਵੀਂ ਦਿੱਲੀ 16 ਨਵੰਬਰ (ਏਜੰਸੀਆਂ) : ਸ਼ਿਵਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਆਗੂਆਂ ਦੇ ਇਕ ਸੰਯੁਕਤ ਵਫ਼ਦ ਦੀ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਹੋਣ ਵਾਲੀ ਬੈਠਕ ਟਲ ਗਈ ਹੈ। ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਮੰਥਨ ਤੇਜ਼ ਹੋ ਗਿਆ ਹੈ। ਇਕ ਪਾਸੇ ਮੁੰਬਈ 'ਚ ਭਾਜਪਾ ਬੈਠਕ ਕਰ ਰਹੀ ਹੈ। ਤਾਂ ਦੂਜੇ ਪਾਸੇ ਕਾਂਗਰਸ ਦਿੱਲੀ 'ਚ ਬੈਠਕ ਕਰ ਰਹੀ ਹੈ। ਭਾਜਪਾ ਦੀ ਬੈਠਕ 'ਚ ਮਹਾਰਾਸ਼ਟਰ ਦੇ ਸਾਬਕਾ ਸੀਐੱਮ ਦੇਵੇਂਦਰ ਫੜਨਵੀਸ ਤੇ ਪਾਰਟੀ ਦੇ ਸੂਬਾ ਮੁਖੀ ਚੰਦਰਕਾਂਤ ਪਾਟਿਲ ਵੀ ਮੌਜੂਦ ਹਨ। ਕਾਂਗਰਸ ਮਹਾ ਸਕਤੱਰਾਂ, ਸਕਤੱਰਾਂ, ਸੂਬਾ ਪ੍ਰਧਾਨਾਂ ਤੇ ਵਿਧਾਇਕ ਪਾਰਟੀ ਦੇ ਆਗੂਆਂ ਦੀ ਬੈਠਕ ਚਲ ਰਹੀ ਹੈ।
ਮਹਾਰਾਸ਼ਟਰ ਦੇ ਕਾਂਗਰਸ ਆਗੂ ਰਾਜੀਵ ਸਾਤਵ ਨੇ ਕਿਹਾ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦਾ ਫੈਸਲਾ ਅੱਜ ਕਾਂਗਰਸ ਪਾਰਟੀ ਦੀ ਬੈਠਕ ਤੋਂ ਬਾਅਦ ਲਿਆ ਜਾਵੇਗਾ। ਸਾਤਵ ਨੇ ਦੱਸਿਆ ਕਿ ਕਾਂਗਰਸ, ਸ਼ਿਵਸੈਨਾ ਤੇ ਐੱਨਸੀਪੀ ਦੇ ਆਗੂਆਂ ਨੇ ਮਹਾਰਾਸ਼ਟਰ 'ਚ ਇਕ ਬੈਠਕ ਕੀਤੀ। ਮਲਿਕਾਰਜੁਨ ਖਡਗੇ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਨਾਲ ਮੁਲਾਕਾਤ ਕਰਨਗੇ ਤੇ ਭਵਿੱਖ ਦੀ ਰਣਨੀਤੀ 'ਤੇ ਚਰਚਾ ਕਰਨਗੇ। ਬੈਠਕ ਤੋਂ ਬਾਅਦ ਸਰਕਾਰ ਦੇ ਗਠਨ ਬਾਰੇ ਫੈਸਲਾ ਕੀਤਾ ਜਾਵੇਗਾ।ਐੱਨਡੀਏ ਦੀ ਬੈਠਕ 'ਚ ਸ਼ਿਵਸੈਨਾ ਸ਼ਾਮਲ ਨਹੀਂ ਹੋਵੇਗੀ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਐੱਨਡੀਏ ਦੀ ਬੈਠਕ 'ਚ ਸ਼ਿਵਸੈਨਾ ਸ਼ਾਮਲ ਨਹੀਂ ਹੋਵੇਗੀ। ਸੰਜੈ ਰਾਊਤ ਨੇ ਇਹ ਗੱਲ ਕਹੀ ਹੈ। ਇਹ ਬੈਠਕ ਦਿੱਲ਼ੀ 'ਚ ਹੋਣੀ ਹੈ।