ਜਥੇਦਾਰ ਜਗਤਾਰ ਸਿੰਘ ਹਵਾਰਾ ਆਖ਼ਰੀ ਕੇਸ 'ਚੋਂ ਵੀ ਬਰੀ

ਪੈਰੋਲ ਦੀ ਬਣੀ ਕਾਨੂੰਨੀ ਸੰਭਾਵਨਾ

ਲੁਧਿਆਣਾ 9 ਦਸੰਬਰ (ਜਸਵੀਰ ਹੇਰਾਂ) ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਇੱਕ ਹੋਰ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਲੁਧਿਆਣਾ ਪੁਲਿਸ ਨੇ ਦਸੰਬਰ 1995 ਦੇ ਘੰਟਾ ਘਰ ਬਲਾਸਟ ਮਾਮਲੇ ਵਿੱਚ ਹਵਾਰਾ ਖਿਲਾਫ ਕੇਸ ਦਾਇਰ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਲੁਧਿਆਣਾ ਦੀ ਵਧੀਕ ਸੈਸ਼ਨ ਅਦਾਲਤ ਨੇ ਹਵਾਰਾ ਨੂੰ ਬਰੀ ਕਰ ਦਿੱਤਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਦੋਸ਼ ਸਾਬਤ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 1996 ਵਿੱਚ ਹਵਾਰਾ ਸਣੇ ਪੰਜ ਜਣਿਆਂ ਖਿਲਾਫ ਚਲਾਨ ਪੇਸ਼ ਕੀਤਾ ਸੀ। ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਹੁਣ ਹਵਾਰਾ ਖਿਲਾਫ ਬੇਅੰਤ ਸਿੰਘ ਕਤਲ ਨੂੰ ਛੱਡ ਕੇ ਹੋਰ ਕੋਈ ਮਾਮਲਾ ਨਹੀਂ ਬਚਿਆ। ਉਹ ਜਾਂ ਤਾਂ ਕੇਸਾਂ ਵਿੱਚੋਂ ਬਰੀ ਹੋ ਗਏ ਹਨ ਜਾਂ ਫਿਰ ਸਜ਼ਾ ਭੁਗਤ ਲਈ ਹੈ। ਉਨ੍ਹਾਂ ਿਕਹਾ ਕਿ ਉਹ ਤਿਹਾੜ ਜੇਲ੍ਹ ਤੋਂ ਕਸਟਡੀ ਸਰਟੀਫਿਕੇਟ ਮੰਗਣਗੇ। ਜੇਕਰ ਹੋਰ ਕੋਈ ਕੇਸ ਬਕਾਇਆ ਨਾ ਹੋਇਆ ਤਾਂ ਪੈਰੋਲ ਦੀ ਅਪੀਲ ਕਰਨਗੇ।

Jagtar Singh Hawara
Unusual
Court Case

International