ਮਨਜਿੰਦਰ ਸਿੰਘ ਸਿਰਸੇ ਦਾ ਝੂਠ ਹੋਇਆ ਜੱਗ ਜਾਹਰ

ਬਾਦਲਾਂ ਵਲੋਂ ਸੀ ਏ ਏ ਦੇ ਮੁੱਦੇ ਤੇ ਕਦੇ ਜਿਉਂ ਚਿੜੀਏ ਕਦੇ ਮਰ ਚਿੜੀਏ ਦੀਆਂ ਤਸਵੀਰਾਂ ਆਈਆਂ ਸਾਹਮਣੇ

ਅਕਾਲੀਆਂ ਨੂੰ ਈਡੀ ਅਤੇ ਸੀਬੀਆਈ ਦੇ ਡਰ ਨੇ ਦਿੱਲੀ ਦੇ ਚੋਣ ਮੈਦਾਨ ਤੋਂ ਬਾਹਰ ਕੀਤਾ: ਜੀ.ਕੇ.

ਨਵੀਂ ਦਿੱਲੀ 21 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਟਿਕਟਾਂ ਦੇਣ ਤੋਂ ਇਨਕਾਰ ਕੀਤੇ ਜਾਣ ਨੂੰ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਬੋਰਡ ਦੀ ਅਸਫਲਤਾ ਕਰਾਰ ਦਿੱਤਾ ਗਿਆ ਹੈ। ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮਾਮਲੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਕਿਹਾ ਕਿ ਪਿਛਲੇ 1 ਸਾਲ ਦੌਰਾਨ, ਦਿੱਲੀ ਵਿੱਚ ਅਕਾਲੀ ਦਲ ਅਰਸ਼ ਤੋਂ ਫਰਸ਼' ਤੇ ਆਇਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪਾਰਟੀ ਦੇ ਹੰਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਕਾਰਜਸ਼ੈਲੀ ਹੈ। ਜਿਸ ਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਪੂਰੀ ਪਾਰਟੀ ਦੀ ਵਿਚਾਰਧਾਰਾ ਅਤੇ ਤਾਕਤ ਦਾ ਹੀ ਅਧਾਰ ਬਣਾਇਆ ਹੈ ।

ਉਨ੍ਹਾਂ ਕਿਹਾ ਕਿ ਜਿਸ ਅਕਾਲੀ ਪਾਰਟੀ ਨੂੰ ਮੇਰੇ 11 ਸਾਲਾਂ ਦੇ ਪ੍ਰਧਾਨਗੀ ਸਮੇਂ ਦੌਰਾਨ ਭਾਜਪਾ ਸਤਿਕਾਰ ਨਾਲ ਟਿਕਟਾਂ ਦਿੰਦੀ ਸੀ ਅੱਜ ਭਾਜਪਾ ਆਪਣੇ ਨੇਤਾਵਾਂ ਨਾਲ ਸਿੱਧੀ ਗੱਲਬਾਤ ਕਰਨਾ ਵੀ ਨਹੀਂ ਮੰਨਦੀ । ਜੀ ਕੇ ਨੇ ਦਾਅਵਾ ਕੀਤਾ ਕਿ ਅਕਾਲੀਆਂ ਵਲੋਂ ਚੋਣਾਂ ਨਾ ਲੜਨ ਪਿੱਛੇ ਸੀਬੀਆਈ ਅਤੇ ਈਡੀ ਹਨ ਨਾ ਕਿ ਸੀਏਏ । ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲਕਲਾਂ ਫਾਇਰਿੰਗ ਤੋਂ ਲੈ ਕੇ ਡਰੱਗ ਰੈਕੇਟ ਤੱਕ ਦੀਆਂ ਫਾਈਲਾਂ ਦੀ ਕੇਂਦਰੀ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਬਾਬਤ ਉਹ ਕਾਗਜ ਅਪਣੇ ਹੱਥਾਂ ਵਿਚ ਲਹਿਰਾ ਰਹੇ ਸਨ । ਉਨ੍ਹਾਂ ਕਿਹਾ ਕਿ ਜਿਹੜੇ ਕੱਲ੍ਹ ਤੱਕ ਸੜਕਾਂ ਤੇ ਉਤਰ ਕੇ ਸੀਏਏ ਦਾ ਸਮਰਥਨ ਕਰ ਰਹੇ ਸਨ, ਅਜ ਅਚਾਨਕ ਮੁਸਲਮਾਨਾਂ ਦੀ ਕਿਵੇਂ ਯਾਦ ਆ ਗਈ..?

ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ, ਹਰਜੀਤ ਸਿੰਘ ਜੀ.ਕੇ., ਸਾਬਕਾ ਕਮੇਟੀ ਮੈਂਬਰ ਸਤਪਾਲ ਸਿੰਘ, ਗੁਰਵਿੰਦਰ ਪਾਲ ਸਿੰਘ ਅਤੇ ਆਗੂ ਪਨਪ੍ਰੀਤ ਸਿੰਘ, ਜਗਜੀਤ ਸਿੰਘ ਕਮਾਂਡਰ, ਵਿਕਰਮ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ ਅਤੇ ਅਮਰਜੀਤ ਕੌਰ ਪਿੰਕੀ ਆਦਿ ਹਾਜ਼ਰ ਸਨ।

Unusual
Shiromani Akali Dal
CAA
Parkash Singh Badal
Election 2020
New Delhi

International