ਦਰਬਾਰ ਸਾਹਿਬ ਦੇ ਰਾਹ ਵਿਚ ਲੱਗੇ ਬੁੱਤਾਂ ਵਿਰੁੱਧ ਸੰਘਰਸ਼ ਸ਼ੁਰੂ

ਹਰ ਰੋਜ਼ 11 ਸਿੰਘ ਬੁੱਤਾਂ ਅੱਗੇ ਦੇਣਗੇ ਧਰਨਾ

ਅੰਮ੍ਰਿਤਸਰ 22 ਜਨਵਰੀ (ਚਰਨਜੀਤ ਸਿੰਘ) ਸ੍ਰੀ ਦਰਬਾਰ ਸਾਹਿਬ ਦੇ ਰਾਹ ਵਿਚ ਲਗੇ ਬੁੱਤਾਂ ਨੂੰ ਹਟਾਉਂਣ ਲਈ ਪੰਥਕ ਜਥੇਬੰਦੀਆਂ ਵਲੋ ਅੱਜ ਪ੍ਰੋਗਰਾਮ ਦੇ ਦਿੱਤਾ ਗਿਆ। ਇਸ ਪ੍ਰੋਗਰਾਮ ਮੁਤਾਬਿਕ 30 ਜਨਵਰੀ ਤਕ ਹਰ ਰੋਜ਼ 11 ਸਿੰਘ ਬੁੱਤਾਂ ਅਗੇ ਧਰਨਾ ਦੇਣਗੇ। ਅੱਜ ਪਹਿਲਾ ਧਰਨਾ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਸ਼ੁਰੂ ਹੋਇਆ ਤੇ ਕਲ ਦੇ ਧਰਨੇ ਤੇ ਦਮਦਮੀ ਟਕਸਾਲ ਅਜਨਾਲਾ ਦੇ ਸਿੰਘ ਬੈਠਣਗੇ। ਵਖ ਵਖ ਪੰਥਕ ਜਥੇਬੰਦੀਆਂ ਨੇ ਸਵੇਰ ਤੋ ਹੀ ਬੁੱਤਾਂ ਅਗੇ ਧਰਨਾ ਲਗਾ ਕੇ ਬੈਠੀਆਂ ਹੋਈਆਂ ਸਨ। ਇਸ ਮੌਕੇ ਤੇ ਸੰਬੋਧਨ ਕਰਦਿਆਂ ਭਾਈ ਨਰੈਣ ਸਿੰਘ ਚੌੜਾ ਨੇ ਕਿਹਾ ਕਿ ਇਕ ਸ਼ਾਜਿਸ਼ ਦੇ ਤਹਿਤ ਅੰਮ੍ਰਿਤਸਰ ਦੀ ਖਾਲਸਾਈ ਤੇ ਵਿਲਖਣ ਦਿਖ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕੱਲੇ ਬੁੱਤ ਹੀ ਨਹੀ ਬਲਕਿ 1984 ਤੋ ਪਹਿਲਾਂ ਜੋ ਲੋਕ ਸਿੱਖਾਂ ਨਾਲ ਵੈਰ ਕਮਾਉਂਦੇ ਰਹੇ ਉਨਾ ਦੇ ਨਾਵਾਂ ਤੇ ਚੌਕਾਂ ਦੇ ਨਾਮ ਰਖਣੇ ਤੇ ਉਨਾਂ ਲੋਕਾਂ ਦੇ ਬੁੱਤ ਲਗਾਏ ਜਾਣਾ ਸੰਕੇਤ ਕਰਦਾ ਹੈ ਕਿ ਅੰਮ੍ਰਿਤਸਰ ਦੀ ਵਿਰਾਸਤ ਤੇ ਸਿੱਖ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ ਹੈ।

ਭਾਈ ਚੋੜਾ ਨੇ ਕਿਹਾ ਕਿ ਜਿਸ ਹਰਬੰਸ ਲਾਲ ਖੰਨਾ ਨੇ ਅੰਮ੍ਰਿਤਸਰ ਦੇ ਰੇਲਵੇ ਸ਼ਟੇਸਨ ਤੇ ਲਗੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ ਉਸ ਦਾ ਹੀ ਬੁੱਤ ਅੰਮ੍ਰਿਤਸਰ ਵਿਚ ਲਗ ਜਾਣਾ ਦਸਦਾ ਹੈ ਕਿ ਸਿੱਖਾਂ ਨੂੰ ਚਿੜਾਉਂਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨਾਂ ਕਿਹਾ ਕਿ ਅੰਗਰੇਜ , ਕਾਂਗਰਸੀ ਤੇ ਫਿਰ ਭਾਜਪਾਈ ਹਰ ਇਕ ਨੇ ਅੰਮ੍ਰਿਤਸਰ ਦੀ ਵਿਰਾਸਤ ਦਾ ਘਾਣ ਕੀਤਾ ਹੈ। ਸਭ ਦੀ ਸੋਚ ਤੇ ਮਕਸਦ ਇਕ ਹੀ ਹੈ। ਗੁਰੂ ਘਰ ਦੇ ਰਾਹ ਵਿਚ ਮੱਸਾ ਰੰਘੜ ਦੇ ਵਾਰਸਾਂ ਦੇ ਬੁੱਤ ਸਿੱਖ ਮਾਨਸਿਕਤਾ ਨੂੰ ਛਲਣੀ ਕਰਨ ਲਈ ਲਗਾਏ ਗਏ ਹਨ।  ਗੁਰੂ ਘਰ ਨੂੰ ਜਾਣ ਵਾਲਾ ਰਸਤਾ ਪਲੀਤ ਕੀਤਾ ਗਿਆ ਹੈ। ਭਾਈ ਚੋੜਾ ਨੇ ਕਿਹਾ ਕਿ ਇਹ ਬੁੱਤ ਤਾਂ ਖਾਲਸਾ ਪੰਥ ਦੀ ਧੂੜ ਨਾਲ ਹੀ ਉਡ ਜਾਣਗੇ।  ਇਸ ਮੌਕੇ ਤੇ ਬੋਲਦਿਆਂ ਭਾÂਂੀ ਵਿਸਾਖਾ ਸਿੰਘ ਨੇ ਕਿਹਾ ਕਿ ਇਸ ਤੋ ਪਹਿਲਾਂ ਸਰਬਤ ਖਾਲਸਾ ਤੇ ਫਿਰ ਬਰਗਾੜੀ ਵਿਚ ਵੀ ਭਰਵੇ ਇਕੱਠ ਹੋ ਚੁੱਕੇ ਹਨ। ਅਫਸੋਸ ਦੀ ਗਲ ਹੈ ਕਿ ਸਰਬਤ ਖਾਲਸਾ ਵਾਲੇ ਜਥੇਦਾਰ ਆਪਣੀ ਜਿੰਮੇਵਰੀ ਤੋ ਭੱਜ ਗਏ ਹਨ। ਸ਼੍ਰੋਮਣੀ ਕਮੇਝਟੀ ਵੀ ਆਪਣੀ ਜਿੰਮੇਵਾਰੀ ਤੋ ਭਜ ਰਹੀ ਹੈ। ਆਪਣੇ ਸੰਬੋਧਨ ਵਿਚ ਭਾਈ ਹਰਪਾਲ ਸਿੰਘ ਖਾਲਸਤਾਨੀ ਨੇ ਕਿਹਾ ਕਿ ਜੇਕਰ ਅਸੀ ਇਕੱਠੇ ਹੋਵਾਂਗੇ ਤਾਂ ਸਰਕਾਰਾਂ ਵੀ ਝੁਕ ਜਾਣਗੀਆਂ। ਸਾਡਾ ਵਖ ਵਖ ਹੋਣਾ ਹੀ ਸਰਕਾਰਾਂ ਨੂੰ ਬਲ ਪ੍ਰਦਾਨ ਕਰਦਾ ਹੈ।

ਉਨਾਂ ਕਿਹਾ ਕਿ ਬੁੱਛਾ ਸਾਹਮਛਣੇ ਧਰਨਾ ਦੇਣਾ ਹੀ ਸਾਡੀ ਤੋਹੀਨ ਹੈ ਜੇਕਰ ਅਸੀ ਆਪਣਾ ਕੋਮੀ ਘਰ ਖਾਲਸਤਾਨ ਲੈ ਚੁੱਕੇ ਹੁੰਦੇ ਤਾਂ ਅੱਜ ਸਾਨੂੰ ਧਰਨੇ ਨਾ ਲਗਾਉਂਣੇ ਪੈਂਦੇ।  ਉਨਾ ਕਿਹਾ ਕਿ ਬੁੱਤਾਂ ਨੂੰ ਤੋੜਣ ਵਾਲਿਆਂ ਤੇ 307 ਦਾ ਪਰਚਾ ਦਰਜ ਕਰਨਾ ਸੰਕੇਤ ਕਰਦਾ ਹੈ ਕਿ ਸਰਕਾਰ ਸਿੱਖਾਂ ਨੂੰ ਇਨਸਾਫ ਦੇਣਾ ਹੀ ਨਹੀ ਚਾਹੁੰਦੀ। ਇਸ ਮੌਕੇ ਤੇ ਬੋਲਦਿਆਂ ਭਾਈ ਕੁਲਦੀਪ ਸਿੰਘ ਮੌਦੇ ਨੇ ਕਿਹਾ ਕਿ ਕੌਮੀ ਜਜਬੇ ਦੇ ਤਹਿਤ ਜਿੰਨਾਂ ਨੌਜਵਾਨਾਂ ਨੇ ਇਹ ਬੁੱਤ ਤੋੜਣ ਦਾ ਸਤਨ ਕੀਤਾ ਉਨਾਂ ਤੇ ਪੁਲੀਸ ਨੇ ਬੇਤਹਾਸ਼ਾ ਜੁਲਮ ਕੀਤਾ ਹੈ। ਉਨਾਂ ਦੀਆਂ ਦਸਤਾਰਾਂ ਤੇ ਕਕਾਰ ਜਬਰੀ ਉਤਰਵਾਏ ਗਏ।  ਹਿੰਮਤ ਏ ਖਾਲਸਾ ਜਥੇਬੰਦੀ ਦੇ ਭਾਈ ਪੰਜਾਬ ਸਿੰਘ ਨੇ ਕਿਹਾ ਕਿ ਬੁੱਤ ਤੋੜਣ ਵਾਲੇ ਸਿੰਘਾਂ ਤੇ ਪਰਚੇ ਦਰਜ ਕਰਕੇ ਸਰਕਾਰ ਨੇ ਕੋਈ ਨਵਾਂ ਕੰਮ ਨਹੀ ਕੀਤਾ। ਇਸ ਤੋ ਪਹਿਲਾਂ ਵੀ ਸਮੇ ਦੀਆਂ ਸਰਕਾਰਾਂ ਸਿੰਘਾਂ ਤੇ ਝੂਠੇ ਪਰਚੇ ਦਰਜ ਕਰਦੀਆਂ ਰਹੀਆਂ ਹਨ। ਜੇਕਰ ਸਿੱਖਾਂ ਦਾ ਆਪਣਾ ਘਰ ਖਾਲਸਤਾਨ ਹੁੰਦਾ ਤਾ ਇਹ ਸਭ ਨਹੀ ਸੀ ਹੋਣਾ।  ਇੰਟਰਨੈਸ਼ਨਨ ਪੰਥਕ ਦਲ ਦੇ ਭਾਈ ਸਤਨਾਮ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੱਜ ਅਗਵਾਈ ਦੇਣੀ ਚਾਹੀਦੀ ਸੀ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਸੀ ਕਿ ਉਹ ਅੱਜ ਸਾਰੇ ਮੋਰਚੇ ਦੀ ਅਗਵਾਈ ਕਰਕੇ ਸਿੰਘਾਂ ਤੇ ਦਰਜ ਝੂਠੇ ਪਰਚੇ  ਰਦ ਕਰਵਾਏ।  

ਇਸ ਮੌਕੈ ਤੇ ਬੋਲਦਿਆਂ ਭਾਈ ਜਗਜੀਤ ਸਿੰਘ ਰਿਆੜ ਨੇ ਕਿਹਾ ਕਿ ਮਸਲਾ ਉਨਾਂ ਵਡਾ ਹੈ ਨਹੀ ਜਿੰਨਾ ਅਸੀ ਬਣਾ ਰਹੇ ਹਾਂ।  ਉਨਾਂ ਕਿਹਾ ਕਿ ਦਿੱਲੀ ਦੀਆਂ ਜੜਾ ਹਿਲਾਉਂਣ ਵਾਲੀ ਕੌਮ ਦੇ ਵਾਰਿਸ ਅੱਜ 4 ਬੁੱਤ ਹਟਾਉਂਣ ਲਈ ਤਰਲੇ ਕਢ ਰਹੇ ਹਨ। ਉਨਾ ਅਪੀਲ ਕੀਤੀ ਕਿ ਇਕਠੇ ਹੋ ਕੇ ਹੰਭਲਾ ਮਾਰੀਏ ਤਾਂ ਕਿ ਇਹ ਬੁੱਤ ਇਕੋ ਹਟਾਏ ਜਾ ਸਕਣ। ਇਸ ਮੌਕੇ ਤੇ ਬੋਲਦਿਆਂ ਭਾਈ ਤਰਲੋਚਨ ਸਿੰਘ ਸੋਹਲ ਨੇ ਕਿਹਾ ਕਿ ਇਨਾਂ ਬੁੱਤਾਂ ਨਾਲ ਕਿਸੇ ਧਰਮ, ਸਰਕਾਰ ਜਾਂ ਦੇਸ਼ ਨੂੰ ਖਤਰਾ ਨਹੀ ਹੈ ਜੇ ਇÂ ਇਥੋ ਹਟਾ ਦਿੱਤੇ ਜਾਣ ਤਾਂ ਕੁਝ ਵੀ ਨਹੀ ਹੋਣਾ ਫਿਰ ਵੀ ਸਾਨੂੰ ਜਦੋ ਜਹਿਦ ਕਰਨੀ ਪੈ ਰਹੀ ਹੈ। ਸਿੰਘਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਦ ਇਹ ਬੁੱਤ ਲਗਾਉਂਣੇ ਸਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਕੋਲੋ ਰਾਏ ਲੈ ਲੈਣਂ ਚਾਹੀਦੀ ਸੀ। ਪੰਥਕ ਜਥੇਬੰਦੀਆਂ 1 ਸਾਲ ਤੇ 2 ਮਹੀਨਿਆ ਤੋ ਸਰਕਾਰ ਨੂੰ ਮੰਗ ਪੱਤਰ ਦੇ ਰਹੀਆ ਹਨ ਤੇ ਸਰਕਾਰ ਦੇ ਕੰਨਾਂ ਤੇ ਜੂੰ ਤਕ ਨਹੀ ਸਰਕੀ। ਇਸ ਮੌਕੇ ਤੇ ਬੋਲਦਿਆਂ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਗਿਆਨਂ ਹਰਪ੍ਰੀਤ ਸਿੰਘ ਬਾਦਲਾਂ ਦਾ ਜਥੇਦਾਰ ਹੈ ਜੇ ਉਹ ਪੰਥ ਦਾ ਜਥੇਦਾਰ ਹੁੰਦਾ ਤਾਂ ਸਾਡੇ ਨਾਲ ਬੈਠਦਾ।

ਉਨਾਂ ਕਿਹਾ ਕਿ ਬੀਤੇ ਦਿਨੀ ਪ੍ਰਸ਼ਾਸਨ ਨਾਲ ਪਰਚੇ ਰਦ ਕੀਤੇ ਜਾਣ ਦੀ ਗਲ ਹੋਈ ਸੀ ਪਰ ਅੱਜ ਤਕ ਕਿਸੇ ਨੇ ਸਾਨੂੰ ਅਗਲੀ ਕਾਰਵਾਈ ਬਾਰੇ ਨਹੀ ਦਸਿਆ। ਉਨਾਂ ਸਿੰਘਾਂ ਨੂੰ ਹਲਾਸ਼ੇਰੀ ਦਿੰਦੇ ਕਿਹਾ ਕਿ ਬੁੱਤ ਹਰ ਹਾਲਤ ਵਿਚ ਹਟਾਉਂਣੇ ਹਨ ਤੇ ਪ੍ਰਸ਼ਾਸ਼ਨ ਕੋਲੋ ਡਰਨ ਦੀ ਲੋੜ ਨਹੀ ਹੈ। ਭਾÂਂੀ ਸੁਖਜੀਤ ;ਿਸੰਘ ਖੋਸੇ ਨੇ ਕਿਹਾ ਕਿ ਇਹ ਬੁੱਤ ਸਾਨੂੰ ਚਿੜਾ ਰਹੇ ਹਨ। ਇਨਾਂ ਨੂੰ ਜਦ ਹਟਾਇਆ ਨਹੀ ਜਾਂਦਾ ਉਸ ਸਮੇ ਤਕ ਇਨਾਂ ਨੂੰ ਢਕ ਦਿੱਤਾ ਜਾਵੇ। ਉਨਾਂ ਕਿਹਾ ਕਿ ਸਾਡੇ ਸਿੰਘਾਂ ਨੂੰ ਉਲਝਾਉਂਣ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਪਥਰਾਂ ਨੂੰ ਸੁਰਖਿਆ ਦੇ ਰਹੀ ਹੈ। ਉਨਾਂ ਕਿਹਾ ਕਿ ਬੁੱਤਾ ਤੇ ਅਗਲੇਰੀ ਕਾਰਵਾਈ ਹੁਣ ਸੰਗਤ ਨਹੀ ਜਥੇਬੰਦੀਆਂ ਦੇ ਆਗੂ ਕਰਨਗੇ। ਇਸ ਮੌਕੇ ਤੇ ਵਡੀ ਗਿਣਤੀ ਵਿਚ ਪੰਥਥ ਜਥੇਬੰਦੀਆਂ ਦੇ ਆਗੂ ਹਾਜਰ ਸਨ।  

Unusual
Amritsar
Golden Temple
Harmandir Sahib
Sikhs
Protest

International