ਰਘਬੀਰ ਸਿੰਘ ਰਾਜਾਸਾਂਸੀ ਨੇ ਬਾਦਲ ਦਲ ਤੋਂ ਦਿੱਤਾ ਅਸਤੀਫ਼ਾ

ਅੰਮ੍ਰਿਤਸਰ 8 ਫਰਵਰੀ (ਚਰਨਜੀਤ ਸਿੰਘ) ਅਕਾਲੀ ਦਲ ਬਾਦਲ ਨੂੰ ਮਾਝੇ ਵਿੱਚ ਉਸ ਵੇਲੇ ਭਾਰੀ ਝਟਕਾ ਲੱਗਾ ਜਦੋ ਪਾਰਟੀ ਦੀ ਪੀ ਏ ਸੀ ਦੇ ਮੈਂਬਰ ਰਘਬੀਰ ਸਿੰਘ ਰਾਜਾਸਾਂਸੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸ ਰਘਬੀਰ ਸਿੰਘ ਰਾਜਾਸਾਂਸੀ ਲੰਮੇ ਸਮੇ ਤੋ ਸਰਗਰਮ ਰਾਜਨੀਤੀ ਵਿਚ ਸਨ। ਅੱਜ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਨਾਮ ਇਕ ਪੱਤਰ ਲਿਖ ਕੇ ਸ ਰਾਜਾਸਾਂਸੀ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਜਿੰਮੇਵਾਰੀ ਤੋਂ ਆਪਣਾ ਅਸਤੀਫਾ ਦੇ ਰਹੇ ਹਨ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸ ਰਾਜਾਸਾਂਸੀ ਨੇ ਕਿਹਾ ਕਿ ਅਕਾਲੀ ਦਲ ਹੁਣ ਸਿਰਫ ਚਾਪਲੂਸ ਕਿਸਮ ਦੇ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਵਿਚ ਪਰਿਵਾਰਵਾਦ ਭਾਰੂ ਹੈ ਅਤੇ ਕੁਝ ਲੋਕ ਪਾਰਟੀ ਨੂੰ ਨਿੱਜੀ ਜਗੀਰ ਸਮਝਦੇ ਹਨ।

ਇਹ ਲੋਕ ਪਾਰਟੀ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਟਿੱਚ ਜਾਣਦੇ ਹਨ । ਉਹਨਾਂ ਕਿਸੇ ਦਾ ਨਾਮ ਲਏ ਬਗੈਰ ਕਿਹਾ ਕਿ ਅਸੀਂ ਜਨਮਜਾਤ ਅਕਾਲੀ ਹਾਂ। ਉਹਨਾਂ ਕਿਹਾ ਕਿ ਅੱਜ ਪਾਰਟੀ ਨੂੰ ਪੁਰਾਣੇ ਵਰਕਰਾਂ ਦੀ ਕਦਰ ਨਹੀਂ ਹੈ। ਦੱਸਣਯੋਗ ਹੈ ਸ ਰਾਜਾਸਾਂਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਰਹੇ ਹਨ । ਉਹਨਾਂ ਆਪਣੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੇ ਲਈ ਜੀ ਤੋੜ ਮੇਹਨਤ ਕਰਕੇ ਜਮੀਨਾਂ ਦੇ ਕਬਜੇ ਛੁਡਵਾਏ। ਉਹ ਲੰਮੇ ਸਮੇ ਤਕ ਅਕਾਲੀ ਦਲ 1920 ਨਾਲ ਵੀ ਜੁੜੇ ਰਹੇ। ਉਹਨਾਂ ਦੇ ਅਸਤੀਫੇ ਨਾਲ ਮਾਝੇ ਵਿੱਚ ਅਕਾਲੀ ਦਲ ਲਈ ਖਲਾਅ ਪੈਦਾ  ਹੋਇਆ ਹੈ।

Unusual
Punjab Politics
Parkash Singh Badal

International