ਕੇਂਦਰ ਸਰਕਾਰ ਨੇ ਸੰਸਦ 'ਚ ਵਿਦੇਸ਼ੀ ਕਾਲੇ ਧੰਨ ਸੰਬੰਧੀ ਦਿੱਤੀ ਜਾਣਕਾਰੀ

ਨਵੀਂ ਦਿੱਲੀ 12 ਫ਼ਰਵਰੀ (ਏਜੰਸੀਆਂ) : ਆਦਮਨ ਟੈਕਸ ਵਿਭਾਗ ਨੇ ਦਸੰਬਰ 2019 ਤਕ ਵਿਦੇਸ਼ੀ ਕਾਲਾ ਧੰਨ ਕਾਨੂੰਨ ਤਹਿਤ 12600 ਕਰੋੜ ਰੁਪਏ ਤੋਂ ਵੱਧ ਦੀ ਅਣਐਲਾਨੀ ਜਾਇਦਾਦ 'ਤੇ ਆਮਦਨ ਦੇ 422 ਮਾਮਲਿਆਂ 'ਚ ਨੋਟਿਸ ਜਾਰੀ ਕੀਤੇ ਹਨ। ਸੰਸਦ 'ਚ  ਇਹ ਜਾਣਕਾਰੀ ਦਿੱਤੀ ਗਈ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਵਲੋਂ ਕਾਲਾ ਧਨ ਤੇ ਟੈਕਸ ਅਧਿਨਿਯਮ ਤਹਿਤ ਇਕ ਜੁਲਾਈ 2015 ਤੋਂ ਲਾਗੂ ਹੋਣ ਦੇ ਬਾਅਦ ਲਗਾਤਾਰ ਠੋਸ ਕਾਰਵਾਈ ਕੀਤੀ ਗਈ ਹੈ। ਠਾਕੁਰ ਨੇ ਦੱਸਿਆ ਕਿ ਸਰਕਾਰ ਵਲੋਂ ਅਜਿਹਾ ਕੋਈ ਵੀ ਡਾਟਾ ਨਹੀਂ ਤਿਆਰ ਕੀਤਾ ਗਿਆ ਹੈ, ਜਿਸ 'ਚ ਸਵਿਸ ਬੈਂਕ 'ਚ ਕਾਲਾ ਧਨ ਜਮ੍ਹਾ ਕਰਨ ਵਾਲਿਆਂ ਦੀ ਡਿਟੇਲ ਹੋਵੇ। ਉਨ੍ਹਾਂ ਨੇ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਕੁਝ ਅਜਿਹੀ ਰਿਪੋਰਟ ਛਪੀ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਸਵਿਸ ਬੈਂਕ 'ਚ ਜਮ੍ਹਾ ਭਾਰਤੀਆਂ ਦਾ ਪੈਸੇ 'ਚ ਸਾਲ 2018 'ਚ 6 ਫੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਠਾਕੁਰ ਨੇ ਕਿਹਾ ਕਿ ਆਮਦਨ ਟੈਕਸ ਵਿਭਾਗ ਅਣਐਲਾਨੇ ਆਮਦਨ ਫੜਨ 'ਚ ਸਫਲ ਰਿਹਾ ਹੈ। ਪਨਾਮਾ ਪੇਪਰ ਲੀਕ ਮਾਮਲੇ ਦੀ ਜਾਂਚ 'ਚ ਲਗਭਗ 1500 ਕਰੋੜ ਰੁਪਏ ਦੀ ਅਣਐਲਾਨੀ ਵਿਦੇਸ਼ੀ ਨਿਵੇਸ਼ ਦੀ ਪਕੜ ਹੋਈ ਅਤੇ ਮਾਮਲੇ 'ਚ 34 ਲੋਕਾਂ ਖਿਲਾਫ ਆਮਦਨ ਟੈਕਸ ਵਿਭਾਗ ਨੇ ਸ਼ਿਕਾਇਤ ਦਰਜ ਕੀਤੀ। ਅਨੁਰਾਗ ਠਾਕੁਰ ਨੇ ਕਿਹਾ ਕਿ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟਗੇਟਿਵ ਜਰਨਲਿਸਟਸ (ਆਈਸੀਆਈਜੇ) ਵਲੋਂ ਖੁਲਾਸੇ ਕੀਤੇ ਗਏ। ਐੱਚ. ਐੱਸ. ਬੀ. ਮਾਮਲਿਆਂ 'ਚ ਬਿਨਾਂ ਲਾਇਸੈਂਸ ਵਾਲੇ ਵਿਦੇਸ਼ੀ ਬੈਂਕ ਖਾਤਿਆਂ 'ਚ ਜਮ੍ਹਾ ਰਕਮ ਸੰਬੰਧੀ ਹੁਣ ਤਕ 8460 ਕਰੋੜ ਰੁਪਏ ਤੋਂ ਵਧ ਦੀ ਅਣਐਲਾਨੀ ਆਮਦਨ ਨੂੰ 1290 ਕਰੋੜ ਰੁਪਏ ਤੋਂ ਵਧ ਦੇ ਟੈਕਸ ਤੇ ਜੁਰਮਾਨੇ ਦੇ ਦਾਇਰੇ 'ਚ ਲਿਆਇਆ ਗਿਆ ਹੈ। ਨਿਰੰਤਰ ਜਾਂਚ ਤੋਂ ਪਤਾ ਲੱਗਾ ਹੈ ਕਿ ਅਣਪਛਾਤੇ ਵਿਦੇਸ਼ੀ ਖਾਤਿਆਂ 'ਚ 11,010 ਕਰੋੜ ਰੁਪਏ ਤੋਂ ਵਧ ਪੈਸਾ ਜਮ੍ਹਾ ਹੋਣ ਦਾ ਪਤਾ ਲੱਗਾ ਹੈ। ਤੇ ਆਮਦਨ ਦੇ 422 ਮਾਮਲਿਆਂ 'ਚ ਨੋਟਿਸ ਜਾਰੀ ਕੀਤੇ ਹਨ।  ਇਸ 'ਚ ਲਗਭਗ 38 ਮੁਕੱਦਮੇ ਦਾਇਰ ਕੀਤੇ ਗਏ ਹਨ।

Unusual
Black Money
Parliament
Anurag Thakur

International