ਕਥੇਰੀਆ ਨੇ ਕਿਹਾ ਪਾਰਟੀ ਆਗੂਆਂ ਦੀਆਂ ਭਾਵਨਾਵਾਂ ਤੋਂ ਹਾਈਕਮਾਂਡ ਨੂੰ ਜਾਣੂ ਕਰਾਵਾਂਗਾ

ਕਥੇਰੀਆ ਅੱਗੇ ਫਰੋਲੇ ਪੰਜਾਬ ਦੇ ਭਾਜਪਾਈਆਂ ਨੇ ਆਪਣੇ ਦੁੱਖੜੇ, ਕਿਹਾ ਸਾਡੀ ਕੋਈ ਸੱਦ-ਪੁੱਛ ਨਹੀਂ
ਮੈਂਬਰਸ਼ਿਪ ਵਧਾਉਣ ਦੇ ਬਹਾਨੇ ਪੰਜਾਬ ਬੀਜੇਪੀ ਲੱਗੀ 2017 ਵਿਧਾਨ ਸਭਾ ਚੋਣਾਂ ਦੀ ਤਿਆਰੀ ਚ
ਚੰਡੀਗੜ• ਸਮੇਤ ਪਾਣੀਆਂ ਦੇ ਮਸਲੇ ਆਪਸੀ ਗੱਲਬਾਤ ਰਾਹੀਂ ਹੋਣਗੇ ਹੱਲ : ਕਮਲ ਸ਼ਰਮਾ
ਚੰਡੀਗੜ•, 4 ਨਵੰਬਰ (ਗਗਨਦੀਪ ਸਿੰਘ ਸੋਹਲ) : ਪੰਜਾਬ ਬੀਜੇਪੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਚ ਬੀਜੇਪੀ ਸਾਰੇ ਪਿੰਡਾਂ ਸ਼ਹਿਰਾਂ ਕਸਬਿਆਂ ਤੇ ਹਰ ਵਰਗ ਦੇ ਲੋਕਾਂ ਚ ਆਪਣਾ ਅਧਾਰ ਵਧਾਏਗੀ ਤਾਂ ਜੋ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ
ਦੇ ਅਧਾਰ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਬੀਜੇਪੀ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਮਸ਼ੰਕਰ ਕਥੇਰੀਆ ਅੱਗੇ ਸੂਬਾਈ ਆਗੂਆਂ ਨੇ ਸਰਕਾਰ ਚ ਆਪਣੀ ਪੁੱਛ-ਪ੍ਰਤੀਤ ਨਾ ਹੋਣ ਸਬੰਧੀ ਆਪਣੇ ਦੁੱਖ ਵੀ ਫਰੋਲੇ ਗਏ।
ਦਰਅਸਲ ਆਪਣੀ ਨਿਯੁਕਤੀ ਤੋਂ ਬਾਦ ਅੱਜ ਪਹਿਲੀ ਵਾਰ ਕਥੇਰੀਆ ਵਲੋਂ ਪੰਜਾਬ ਬੀਜੇਪੀ ਦੇ ਕੋਰ ਕਮੇਟੀ ਆਗੂਆਂ, ਜ਼ਿਲਿ•ਆਂ ਦੇ ਇੰਚਾਰਜਾਂ, ਵਿਧਾਇਕਾਂ ਤੇ ਪਾਰਟੀ ਵਿੰਗਾਂ ਦੇ ਆਗੂਆਂ ਨਾਲ ਵੱਖੋ-ਵੱਖਰੀ ਮੁਲਾਕਾਤ ਕਰਕੇ ਪੰਜਾਬ ਦੇ ਸਿਆਸੀ ਹਲਾਤਾਂ ਦੀ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਕਮਲ ਸ਼ਰਮਾ ਦੀ ਪ੍ਰਧਾਨਗੀ ਚ ਹੋਈ ਕੋਰ ਕਮੇਟੀ ਮੀਟਿੰਗ ਚ ਕਥੇਰੀਆ ਦੀ ਮੌਜੂਦਗੀ ਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਹੋਇਆ। ਇਸ ਮੀਟਿੰਗ ਚ ਸਿੱਧੇ ਤੌਰ ਤੇ ਮੈਂਬਰਸ਼ਿਪ ਵਧਾਉਣ ਦੇ ਬਹਾਨੇ ਪੰਜਾਬ ਬੀਜੇਪੀ ਆਗੂਆਂ ਨੂੰ ਸੰਦੇਸ਼ ਦਿਤਾ ਗਿਆ ਕਿ ਬੀਜੇਪੀ ਨੂੰ ਪੰਜਾਬ ਦੇ ਸ਼ਹਿਰਾਂ ਦੇ ਨਾਲ-ਨਾਲ ਪਿੰਡ ਪੱਧਰ ਤੇ ਹਰ ਵਰਗ ਤਕ ਪੁਚਾਓ। ਮੈਂਬਰਸ਼ਿਪ ਵਧਾਉਣ ਦੇ ਦਿਤੇ ਸੰਦੇਸ਼ ਪਿਛੇ ਅਸਿੱਧੇ ਤੌਰ ਤੇ ਪਾਰਟੀ ਆਗੂਆਂ ਨੂੰ 2017 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਸੱਦਾ ਦਿਤਾ ਗਿਆ ਹੈ।

ਬਾਬੂਸ਼ਾਹੀ ਦੇ ਉਚ ਪੱਧਰੀ ਸੂਤਰਾਂ ਅਨੁਸਾਰ ਕਥੇਰੀਆ ਵਲੋਂ ਮੌਜੂਦ ਸਾਰੇ ਆਗੂਆਂ ਤੋਂ ਜਾਣਕਾਰੀ ਲਈ ਗਈ। ਇਸ ਦੌਰਾਨ ਕੁਝ ਆਗੂਆਂ ਨੇ ਸਿੱਧੇ ਤੌਰ ਤੇ ਆਪਣੇ ਦੁਖੜੇ ਰੋਂਦਿਆਂ ਦੱਸਿਆ ਕਿ ਪੰਜਾਬ ਸਰਕਾਰ ਚ ਉਨ•ਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ, ਥਾਣਿਆਂ ਤੇ ਹੋਰ ਜਨਤਕ ਅਦਾਰਿਆਂ ਚ ਸਿਰਫ ਅਕਾਲੀ ਜੱਥੇਦਾਰਾਂ ਦੀ ਹੀ ਚਲਦੀ ਹੈ ਜਦਕਿ ਬੀਜੇਪੀ ਆਗੂਆਂ ਨੂੰ ਆਪਣੇ ਕੰਮ ਕਰਵਾਉਣ ਲਈ ਕਾਫੀ ਜੱਦੋਜਹਿਦ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਸਰਕਾਰੇ-ਦਰਬਾਰੇ ਵੀ ਬਣਦਾ ਮਾਣ-ਸਤਿਕਾਰ ਨਹੀਂ ਮਿਲਦਾ। ਇਸ ਤੋਂ ਇਲਾਵਾ ਸ਼ਹਿਰਾਂ ਚ ਟੈਕਸ ਘਟਾਉਣ ਤੇ ਸ਼ਹਿਰੀਆਂ ਤੇ ਹੋਰ ਬੋਝ ਨਾ ਪਾਉਣ ਦੇਣ ਸਬੰਧੀ ਵੀ ਚਰਚਾ ਹੋਈ।

ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰੋਂ ਪਾਰਟੀ ਦਿੱਗਜ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਰ ਦੇ ਕਾਰਨਾਂ ਦਾ ਠੀਕਰਾ ਸਿੱਧੇ ਤੌਰ ਤੇ ਅਕਾਲੀ ਦਲ ਸਿਰ ਭੰਨਦਿਆਂ ਕਿਹਾ ਗਿਆ ਕਿ ਪ੍ਰਾਪਰਟੀ ਟੈਕਸ, ਨਸ਼ਿਆਂ ਦਾ ਮੁੱਦਾ ਤੇ ਰੇਤਾ-ਬਜਰੀ ਹੀ ਜੇਤਲੀ ਦੀ ਹਾਰ ਦਾ ਕਾਰਣ ਬਣੇ। ਕੁਝ ਆਗੂਆਂ ਦੀ ਰਾਏ ਸੀ ਕਿ ਸਰਕਾਰ ਦਾ ਇਨ•ਾਂ ਮੁੱਦਿਆਂ ਤੇ ਕੋਈ ਕੰਟਰੋਲ ਨਹੀਂ ਸੀ ਜਿਸ ਦਾ ਖਮਿਆਜ਼ਾ ਜੇਤਲੀ ਦੀ ਹਾਰ ਦੇ ਰੂਪ ਚ ਭੁਗਤਣਾ ਪਿਆ। ਕਥੇਰੀਆ ਨੂੰ ਇਹ ਵੀ ਜਾਣਕਰੀ ਦਿਤੀ ਗਈ ਕਿ ਹਾਰ ਦੇ ਕਾਰਨਾਂ ਦੀ ਘੋਖ ਲਈ ਤੇ ਸਰਕਾਰ ਦੀ ਲੋਕਾਂ ਚ ਛਵੀ ਸੁਧਾਰਨ ਲਈ ਬਲਰਾਮਜੀ ਦਾਸ ਟੰਡਨ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਮੀਟਿੰਗਾਂ ਉਪਰੰਤ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਸੀ ਪਰ ਸਰਕਾਰ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਇਸ ਨੁੰ ਠੰਡੇ ਬਸਤੇ ਚ ਸੁੱਟ ਦਿਤਾ। ਕਥੇਰੀਆ ਨੇ ਪਾਰਟੀ ਆਗੂਆਂ ਦੀ ਰਾਏ ਜਾਣਨ ਤੋਂ ਬਾਦ ਉਨ•ਾਂ ਦੀ ਗੱਲ ਹਾਈਕਮਾਂਡ ਤਕ ਪੁਚਾਉਣ ਦੀ ਗੱਲ ਕਹੀ।

ਮਿਊਂਸਪਲ ਕਾਰਪੋਰੇਸ਼ਨ ਦੀਆਂ ਅਗਾਮੀ ਚੋਣਾਂ ਦੇ ਮਸਲੇ ਤੇ ਵੀ ਕੋਰ ਕਮੇਟੀ ਚ ਚਰਚਾ ਹੋਈ। ਮੀਟਿੰਗ ਦੌਰਾਨ ਆਗੂਆਂ ਨੁੰ ਚੋਣਾਂ ਦੀ ਤਿਆਰੀ ਦਾ ਸੱਦਾ ਦਿਤਾ ਗਿਆ ਹੈ। ਇਹ ਵੀ ਮੰਗ ਉਠੀ ਕਿ ਇਨ•ਾਂ ਚੋਣਾਂ ਦੌਰਾਨ ਜੋੜੀਦਾਰ ਤੋਂ ਪਾਰਟੀ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਸੀਟਾਂ ਦੀ ਮੰਗ ਕੀਤੀ ਜਾਵੇ। ਮੀਟਿੰਗ ਚ ਕਮਲ ਸ਼ਰਮਾ ਤੇ ਕਥੇਰੀਆ ਤੋਂ ਇਲਾਵਾ ਬ੍ਰਿਜ ਲਾਲ ਰਿਣਵਾ, ਪ੍ਰੋ. ਰਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਬੀਬੀ ਗੁਰਚਰਨ ਕੌਰ, ਭਗਤ ਚੁੰਨੀ ਲਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ, ਅਜੇ ਜੈਮਵਾਲ, ਰਾਕੇਸ਼ ਰਾਠੌਰ, ਜਗਤਾਰ ਸਿੰਘ ਸੈਣੀ, ਤਰੁਣ ਚੁੱਘ, ਤੀਕਸ਼ਣ ਸੂਦ ਆਦਿ ਹਾਜ਼ਰ ਸਨ। ਮੀਟਿੰਗ ਉਪਰੰਤ ਕਮਲ ਸ਼ਰਮਾ ਨੇ ਬਾਬੂਸ਼ਾਹੀ ਵਲੋਂ ਚੰਡੀਗੜ• ਸਮੇਤ ਪਾਣੀਆਂ ਤੇ ਪੰਜਾਬ ਦੇ ਹੋਰ ਮੁੱਦਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਚ ਕਿਹਾ ਕਿ ਇਸ ਵੇਲੇ ਕੇਂਦਰ ਤੇ ਦੋਵਾਂ ਸੂਬਿਆਂ ਚ ਸਾਡੀ ਸਰਕਾਰ ਹੈ। ਇਹ ਮਸਲੇ ਆਪਸੀ ਗੱਲਬਾਤ ਰਾਹੀਂ ਹੱਲ ਕੀਤੇ ਜਾਣਗੇ।

International