ਉਦਯੋਗਪਤੀ ਦਾ ਪਰਿਵਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ

ਲਾਲੜੂ, 4 ਨਵੰਬਰ (ਸੁਰਜੀਤ ਸਿੰਘ) ਅੰਬਾਲਾ-ਚੰਡੀਗੜ• ਕੌਮੀ ਮਾਰਗ 'ਤੇ ਪਿੰਡ ਦੱਪਰ ਨੇੜੇ ਹਰਿਆਣਾ ਰੋਡਵੇਜ ਦੀ ਬੱਸ ਅਤੇ ਇਕ ਹੌਂਡਾ ਸੀਟੀ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਕਾਰ ਵਿਚ ਸਵਾਰ ਇਕ ਉਦਯੋਗਪਤੀ, ਉਸ ਦੀ ਪਤਨੀ, ਉਸ ਦਾ ਪਿਤਾ ਅਤੇ ਕਾਰ ਦੇ ਡਰਾਇਵਰ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਇਨ•ਾਂ ਜਬਰਦਸਤ ਸੀ ਕਿ ਕਾਰ ਚਕਨਾਂਚੂਰ ਹੋ ਗਈ ਅਤੇ ਇਸ ਵਿਚ ਸਵਾਰ ਚਾਰੇ ਵਿਅਕਤੀ ਬੂਰੀ ਤਰ•ਾਂ ਨਾਲ ਫਸ ਗਏ, ਜਿਨ•ਾਂ ਦੀਆਂ ਲਾਸਾਂ ਨੂੰ ਲੋਹੇ ਦੀਆਂ ਰਾਡਾਂ , ਹਥੌੜਿਆਂ ਆਦਿ ਨਾਲ ਕਾਰ ਤੋੜ ਕੇ ਦੋ ਘੰਟੇ ਦੀ ਜੱਦੋ-ਜਹਿਦ ਬਾਅਦ ਬਾਹਰ ਕੱਢਿਆ ਗਿਆ। ਇਸ ਦਿਲ ਕੰਬਾਊ ਹਾਦਸੇ ਵਿਚ ਡਰਾਇਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਦਾ ਪੇਟ ਤਂੋ ਉੱਤੇ ਦਾ ਸਰੀਰ ਕਟ ਕੇ ਪਿਛਲੀ ਸੀਟ 'ਤੇ ਜਾ ਡਿੱਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਲੋਕ ਜੈਨ (52) ਪੁੱਤਰ ਅਜੀਤ ਪ੍ਰਸਾਦ ਜੈਨ ਵਾਸੀ ਮਕਾਨ ਨੰਬਰ 6098 ਮਾਡਰਨ ਹਾਊਸਿੰਗ ਕੰਪਲੈਕਸ਼, ਮਨੀਮਾਜਰਾ ਜਿਸ ਦੀ ਨੇੜਲੇ ਪਿੰਡ ਮਲਕਪੁਰ ਵਿਖੇ ਬਾਕਸ ਬੋਰਡ ਪੈਕੇਜਿੰਗਜ਼ ਨਾਮੀ ਫੈਕਟਰੀ ਹੈ, ਅਪਣੀ ਪਤਨੀ ਕਲਪਨਾ ਜੈਨ (50), ਪਿਤਾ ਅਜੀਤ ਪ੍ਰਸਾਦ ਜੈਨ(74) ਨਾਲ ਦਿੱਲੀ ਤੋਂ ਕਿਸੇ ਵਿਆਹ ਵਿਚੋਂ ਸਾਮਿਲ ਹੋ ਕੇ ਹੌਂਡਾ ਸੀਟੀ ਕਾਰ ਸੀ.ਐਚ.01 ਏ.ਈ. 6173 ਜਿਸ ਨੂੰ 22 ਸਾਲਾ ਡਰਾਇਵਰ ਮਨੀਸ਼ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਬਲਾਕ 300, ਸਕੇਤੜੀ (ਪੰਚਕੂਲਾ) ਚਲਾ ਰਿਹਾ ਸੀ, ਰਾਂਹੀ ਘਰ ਵਾਪਸ ਆ ਰਿਹਾ ਸੀ। ਜਿਉਂ ਹੀ ਉਹ ਲਾਲੜੂ ਨੇੜੇ ਪਿੰਡ ਦੱਪਰ ਕੋਲ ਪੁੱਜੇ ਤਾਂ ਉਨ•ਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਡਿਵਾਇਡਰ ਨੂੰ ਪਾਰ ਕਰਕੇ ਦੂਜੇ ਪਾਸਿਓ ਚੰਡੀਗੜ• ਤੋਂ ਆ ਰਹੀ ਹਰਿਆਣਾ ਰੋਡਵੇਜ ਕੂਰਕਸ਼ੇਤਰ ਡਿੱਪੂ ਦੀ ਬੱਸ ਐਚ.ਆਰ 65-8907 ਨਾਲ ਟਕਰਾ ਗਈ। ਜਿਸ ਦੇ ਸਿੱਟੇ ਵਜੋਂ ਕਾਰ ਵਿਚ ਸਵਾਰ ਉਕਤ ਚਾਰੇ ਜਣੇ ਮੌਕੇ 'ਤੇ ਹੀ ਦਮ ਤੋੜ ਗਏ ਅਤੇ ਬੱਸ ਦੀਆਂ ਚਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ।

ਮੌਕੇ 'ਤੇ ਲੈਹਲੀ ਪੁਲਿਸ ਚੌਂਕੀ ਦੇ ਇੰਚਾਰਜ਼ ਫੂਲ ਚੰਦ ਦੀ ਅਗਵਾਈ ਹੇਠ ਪੁੱਜੀ ਪੁਲਿਸ ਅਤੇ ਲੋਕਾਂ ਦੀ ਮੱਦਦ ਨਾਲ ਕਾਰ ਨੂੰ ਤੋੜ ਕੇ ਲਾਸਾਂ ਨੂੰ ਬਾਹਰ ਕੱਢਿਆ ਗਿਆ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਟੱਕਰ ਲੱਗਦਿਆਂ ਹੀ ਕਾਰ ਦਾ ਇੰਜਣ ਕਾਰ ਤੋਂ ਵੱਖ ਹੋ ਗਿਆ ਅਤੇ ਬੱਸ ਕਾਰ ਨੂੰ ਕਰੀਬ 20 ਮੀਟਰ ਤੱਕ ਖਿੱਚਦੀ ਲੈ ਗਈ। ਟੱਕਰ ਲਗਦਿਆਂ ਹੀ ਭਾਵੇਂ ਕਾਰ ਦੇ ਏਅਰ ਬੈਗ ਖੁੱਲ ਗਏ ਸਨ ਪਰ ਉਹ ਵੀ ਕਾਰ ਵਿਚ ਸਵਾਰ ਲੋਕਾਂ ਨੂੰ ਬਚਾ ਨਹੀਂ ਸਕੇ। ਮੌਕੇ ਤੋਂ ਇਕ ਮ੍ਰਿਤਕ ਦੀ ਮਿਲੀ ਘੜੀ ਜੋ ਕਿ 7 ਵਜੇ ਦੇ ਸਮੇਂ 'ਤੇ ਰੁੱਕੀ ਹੋਈ ਸੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 7 ਵਜੇ ਵਾਪਰਿਆ। ਮੌਕੇ 'ਤੇ ਪੁੱਜੇ ਮ੍ਰਿਤਕ ਡਰਾਇਵਰ ਮਨੀਸ਼ ਦੇ ਛੋਟੇ ਭਰਾ ਅਤੇ ਪਿਤਾ ਨੇ ਦੱਸਿਆ ਕਿ ਮਨੀਸ਼ ਪਿਛਲੇ ਦੋ ਸਾਲਾਂ ਤੋਂ ਡਰਾਇਵਰ ਸੀ ਅਤੇ ਉਸ ਦੇ ਵਿਆਹ ਨੂੰ ਵੀ ਕਰੀਬ 2 ਸਾਲ ਹੋਏ ਹਨ ,ਉਸ ਕੋਲ ਹਾਲੇ ਕੋਈ ਬੱਚਾ ਨਹੀਂ ਸੀ ਅਤੇ ਉਦਯੋਗਪਤੀ ਅਲੋਕ ਜੈਨ ਆਪਣੇ ਪਿਛੇ 2 ਕੁੜੀਆਂ ਛੱਡ ਗਏ। ਚੌਂਕੀ ਇੰਚਾਰਜ ਫੂਲ ਚੰਦ ਨੇ ਦੱਸਿਆ ਕਿ ਇਸ ਕਾਰ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਸੀ ਜਿਸ ਕਾਰਨ ਕਾਰ ਡਿਵਾਇਡਰ ਪਾਰ ਕਰਕੇ ਦੂਜੇ ਪਾਸਿਓ ਆ ਰਹੀ ਹਰਿਆਣਾ ਰੋਡਵੇਜ ਦੀ ਬੱਸ ਨਾਲ ਟਕਰਾ ਗਈ ਸੀ। ਪੁਲਿਸ ਨੇ ਫਿਲਹਾਲ ਉਕਤ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸਾਂ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਮ੍ਰਿਤਕਾਂ ਪਾਸੋਂ ਮਿਲੇ ਸੋਨੇ ਦੇ ਗਹਿਣੇ, ਕੀਮਤੀ ਸੈਲਫੋਨ, ਕਪੜੇ, ਘੜੀਆਂ, ਸ਼ਗਨ ਦੇ ਲਿਫਾਫੇ ਸਮੇਤ 9800 ਰੁਪਏ ਦੀ ਨਗਦੀ ਪੁਲਿਸ ਨੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨ•ਾਂ ਦੱਸਿਆ ਕਿ ਬੱਸ ਦੀਆਂ ਚਾਰ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ•ਾਂ ਦੀ ਹਾਲੇ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਸਕੀ।

International